ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਇਲਾਕਾਵਾਸੀਆਂ ਵਲੋਂ ਭਾਈ ਅਮਰਜੀਤ ਸਿੰਘ ਚਾਵਲਾ ਦਾ ਭਰਵਾਂ ਸਵਾਗਤ

ss1

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਇਲਾਕਾਵਾਸੀਆਂ ਵਲੋਂ ਭਾਈ ਅਮਰਜੀਤ ਸਿੰਘ ਚਾਵਲਾ ਦਾ ਭਰਵਾਂ ਸਵਾਗਤ
27 ਨਵੰਬਰ ਨੂੰ ਤਖਤ ਸਾਹਿਬ ਵਿਖੇ ਹੋਣ ਵਾਲਾ ਸਮਾਗਮ ਵਿਲੱਖਣ ਸਮਾਗਮ ਹੋਵੇਗਾ-: ਭਾਈ ਚਾਵਲਾ

123ਸ਼੍ਰੀ ਅਨੰਦਪੁਰ ਸਾਹਿਬ, 6 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਬਣਨ ਤੋਂ ਬਾਅਦ ਅੱਜ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣ ਤੇ ਇਲਾਕਾਵਾਸੀਆਂ ਵਲੋਂ ਭਾਈ ਅਮਰਜੀਤ ਸਿੰਘ ਚਾਵਲਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੀਟਿੰਗ ਹਾਲ ਵਿਚ ਇਕੱਤਰ ਹੋਏ ਇਲਾਕਾਵਾਸੀਆਂ ਨੂੰ ਸੰਬੌਧਨ ਕਰਦੇ ਹੋਏ ਭਾਈ ਚਾਵਲਾ ਨੇ ਕਿਹਾ ਕਿ ਇਸ ਮੌਕੇ ਮੁਖ ਮੰਤਰੀ ਅਤੇ ਉਪ ਮੁਖ ਮੰਤਰੀ ਦਾ ਧੰਨਵਾਦ ਕਰਦਿਆਂ ਭਾਈ ਚਾਵਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਤੇ ਸ਼੍ਰੋਮਣੀ ਕਮੇਟੀ ਨੇ ਮੈਨੂੰ ਜਿਹੜੀ ਇਹ ਸੋਂਪੀ ਹੈ ਮੈਂ ਇਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ, ਉਹਨਾ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਬਹੁਤ ਵੱਡੀ ਸੰਸਥਾ ਹੈ ਜਿਸਨੂੰ ਬਹੁਤ ਹੀ ਜੱਦੋਜਹਿਦ ਤੋਂ ਬਾਅਦ ਹੋਂਦ ਵਿਚ ਲਿਆਂਦਾ ਗਿਆ ਸੀ, ਇਸਦੀ ਜਿੰਮੇਵਾਰੀ ਜਿੱਥੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨਾ ਹੈ ਉੱਥੇ ਨਾਲ ਦੀ ਨਾਲ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਵੀ ਕਰਨਾ ਹੈ। ਇਸਤੋਂ ਇਲਾਵਾ ਵਿੱਦਿਅਕ ਸਿੱਖਿਆ ਅਤੇ ਸਮਾਜ ਦੀਆਂ ਲੌੜਾਂ ਨੂੰ ਵੀ ਵਿੱਦਿਅਕ ਤੌਰ ਤੇ ਉੱਚਾ ਚੁੱਕਣਾ ਵੀ ਸ਼੍ਰੋਮਣੀ ਦਾ ਪ੍ਰਮੁਖ ਨਿਸ਼ਾਨਾ ਰਿਹਾ ਹੈ। ਉਹਨਾਂ ਦੱਸਿਆ ਕਿ 27 ਨਵੰਬਰ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਸਾਂਝੇ ਤੌਰ ਤੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ ਇਕ ਵਿਲੱਖਣ ਸਮਾਗਮ ਹੋਵੇਗਾ, ਜਿਸ ਵਿਚ ਉਹਨਾਂ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸਮਾਗਮ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਮੈਨੇਜਰ ਮੁਖਤਿਆਰ ਸਿੰਘ, ਮੀਤ ਮੈਨੇਜਰ ਹਰਜਿੰਦਰ ਸਿੰਘ ਪੱਟੀ, ਮਨਜਿੰਦਰ ਸਿੰਘ ਬਰਾੜ, ਐਡ:ਹਰਦੇਵ ਸਿੰਘ, ਮਨਦੀਪ ਸਿੰਘ ਸੰਘਾ, ਮਾਰਕਿਟ ਕਮੇਟੀ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਦਬੂੜ, ਹਰਜੀਤ ਸਿੰਘ ਅਚਿੰਤ, ਸਤਨਾਮ ਸਿੰਘ ਝੱਜ, ਅਮਨਦੀਪ ਸਿੰਘ, ਤਜਿੰਦਰ ਸਿੰਘ ਚੰਨ, ਹਰਮਨਿੰਦਰ ਸਿੰਘ ਪ੍ਰਿੰਸ, ਤਾਰਾ ਸਿੰਘ, ਕੁਲਵਿੰਦਰ ਸਿੰਘ, ਇਕਬਾਲ ਸਿੰਘ, ਤਜਿੰਦਰ ਸਿੰਘ ਪੱਪੂ, ਮਨਿੰਦਰਪਾਲ ਸਿੰਘ, ਜੱਥੇ:ਰਾਮ ਸਿੰਘ, ਪ੍ਰਿੰ:ਹਰਜੀਤ ਕੌਰ ਸਿੱਧੂ, ਬੀਬੀ ਕੁਲਵਿੰਦਰ ਕੌਰ, ਬੀਬੀ ਸਰਬਜੀਤ ਕੌਰ ਸੰਘਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *