ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਇਕ ਵਫਦ ਭਾਰਤ ਸਰਕਾਰ ਵੱਲੋਂ ਕਿਸਾਨ ਮਾਰੂ ਤਿੰਨ ਗੈਰਕਾਨੂੰਨੀ ਬਣਾਏ ਗਏ ਕਾਨੂੰਨ ਬਿੱਲਾਂ ਦੇ ਸਬੰਧ ਚ’ ਯਾਦ ਪੱਤਰ ਦਿੱਤਾ

ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਇਕ ਵਫਦ ਭਾਰਤ ਸਰਕਾਰ ਵੱਲੋਂ ਕਿਸਾਨ ਮਾਰੂ ਤਿੰਨ ਗੈਰਕਾਨੂੰਨੀ ਬਣਾਏ ਗਏ ਕਾਨੂੰਨ ਬਿੱਲਾਂ ਦੇ ਸਬੰਧ ਚ’ ਯਾਦ ਪੱਤਰ ਦਿੱਤਾ

ਨਿਊਜਰਸੀ, 2 ਦਸੰਬਰ ( ਰਾਜ ਗੋਗਨਾ )— ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਇਕ ਵਫਦ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਕਨਵੀਨਰ ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਦੀ ਰਹਿਨੁਮਾਈ ਹੇਠ ਹੋਰ ਨਾਲ ਸ਼ਾਮਿਲ ਪਾਰਟੀ ਦੇ ਸਿੱਖ ਆਗੂ ਸ: ਭੁਪਿੰਦਰ ਸਿੰਘ, ਮੋਹਣ ਸਿੰਘ ਬੋਈਲ ,ਇੰਦਰਜੀਤ ਸਿੰਘ, ਅਤੇ ਡੇਲਵੇਅਰ ਕਾਉਟੀ ਪੈਨਸਿਲਵੇਨੀਆ ਦੇ ਉਘੇ ਸਿੱਖ ਆਗੂ ਜਿੰਨਾਂ ਵਿੱਚ ਸ:ਇੰਦਰ ਸਿੰਘ ਬੈਂਸ, ਰਣਜੀਤ ਸਿੰਘ, ਲਾਲ ਸਿੰਘ, ਨਰਿੰਦਰ ਸਿੰਘ, ਗੁਰਪਾਲ ਸਿੰਘ, ਮਨਜੀਤ ਸਿੰਘ ਗਿੱਲ, ਗੁਰਸ਼ਰਨਜੀਤ ਸਿੰਘ ਜੱਜ, ਬਰਿੰਦਰਜੀਤ ਸਿੰਘ ਜੱਜ ਵੱਲੋ ਅਸੈਂਬਲੀਮੈਨ ਕਰਿਸ ਕੁਇਨ ਨੂੰ ਇਕ ਯਾਦ ਪੱਤਰ ਦਿੱਤਾ ਗਿਆ ਜਿਸ ਵਿੱਚ ਭਾਰਤ ਸਰਕਾਰ ਵੱਲੋ ਬਣਾਏ ਗੈਰ ਕਾਨੂੰਨੀ ਕਾਲੇ ਤਿੰਨ ਕਾਨੂੰਨ ਦੇ ਬਿੱਲਾ ਦਾ ਜਿਕਰ ਕੀਤਾ ਗਿਆ। ਅਤੇ ਉਹਨਾਂ ਅਸੈਬਲੀਮੈਨ ਨੂੰ ਕਿਹਾ ਕਿ ਇਹਨਾ ਗੈਰ ਕਾਨੂੰਨੀ ਬਿੱਲਾ ਦੇ ਆਉਣ ਵਾਲੇ ਸਮੇ ਵਿੱਚ ਪੰਜਾਬ ਅਤੇ ਭਾਰਤ ਦੇ ਕਿਸਾਨਾ ਨੂੰ ਕਿ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਖਾਸ ਕਰਕੇ ਅਮਰੀਕਾ ਵਿਚ ਵੱਸ ਰਹੇ ਲੱਖਾ ਦੇ ਕਰੀਬ ਪੰਜਾਬੀ ਸਿੱਖ ਕਿਸਾਨ ਜਿਨ੍ਹਾਂ ਨੂੰ ਉਹਨਾ ਦੇ ਪੁਰਖਿਆ ਤੋ ਵਿਰਾਸਤ ਵਿੱਚ ਮਿਲੀ ਫਾਰਮ ਲੈਂਡ ਨੂੰ ਵੀ ਪ੍ਰਭਾਵਿਤ ਕਰਨਗੇ ।

ਮਾਣਯੋਗ ਅਸੈਂਬਲੀਮੈਨ ਨੂੰ ਪੁਰ-ਜ਼ੋਰ ਬੇਨਤੀ ਕੀਤੀ ਗਈ ਹੈ ਕਿ ਇਸ ਗੰਭੀਰ ਮੁੱਦੇ ਨੂੰ ਪੇਨਸਿਲਵੈਨੀਆ ਦੇ ਹਾਉਸ ਵਿੱਚ ਲਿਆਂਦਾ ਜਾਵੇ ਉਹਨਾ ਨੇ ਇਸ ਕਿਸਾਨੀ ਸ਼ੰਘਰਸ ਨੂੰ ਬੁਹਤ ਗੰਭੀਰਤਾ ਨਾਲ ਇਹਨਾਂ ਆਗੂਆਂ ਨੂੰ ਸੁਣਿਆ, ਅਤੇ ਇਹਨਾ ਸਿੱਖ ਆਗੂਆਂ ਨੇ ਉਹਨਾ ਨਾਲ ਕਿਸਾਨੀ ਸੰਘਰਸ਼ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦਾ ਵਿਸ਼ੇਸ਼ ਜਿਕਰ ਵੀ ਕੀਤਾ ਗਿਆ ਤੇ ਉਹਨਾ ਨੁੰ ਬੇਨਤੀ ਕੀਤੀ ਗਈ ਕਿ ਪੈਨਸਿਲਵੈਨਿਆ ਦਾ ਹਾਉਸ ਇਹਨਾਂ ਗੈਰ ਕਾਨੂੰਨੀ ਬਿੱਲਾ ਉਪਰ ਬਰੀਫਿਗ ਕਰਵਾਏ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: