ਸ਼ੀਸ਼ਾ

ss1

 ਸ਼ੀਸ਼ਾ

ਉਸਨੂੰ ਜਦੋਂ ਵਿਖਾਇਆ ਸ਼ੀਸ਼ਾ, ਤਲਖ਼ ਗਿਆ ਸੀ |
ਗਲ ਮੇਰੇ ਨੂੰ  ਆਇਆ ਸ਼ੀਸ਼ਾ, ਤਲਖ਼  ਗਿਆ ਸੀ |

ਸੱਚ  ਹਮੇਸ਼ਾ   ਬਣੇ   ਮੁਸੀਬਤ, ਵੇਖ  ਲਿਆ  ਹੈ,
ਮੈਨੂੰ  ਹੀ ਫੁਰਮਾਇਆ  ਸ਼ੀਸ਼ਾ, ਤਲਖ਼ ਗਿਆ ਸੀ |

ਮੇਰੇ  ਹੋਠੀਂ  ਜੰਦਰਾ  ਲਾਵਣ,  ਖਾਤਰ  ਹੀ  ਤਾਂ,
ਉਸਨੇ ਰੌਲਾ ਪਾਇਆ ਸ਼ੀਸ਼ਾ, ਤਲਖ਼ ਗਿਆ ਸੀ |

ਜੇਕਰ  ਦੁਸ਼ਮਣ  ਕਰਨੇ  ਚਾਹੁੰਦਾ,  ਮਿੱਤਰ ਬੇਲੀ,
ਸਾਹਵੇਂ ਆਣ ਖੜ੍ਹਾਇਆ ਸ਼ੀਸ਼ਾ, ਤਲਖ਼ ਗਿਆ ਸੀ |

ਹੈ ਨੀ  ਭੁਖ ਸਨਮਾਨਾ ਦੀ, ਜੋ ਅਕਸਰ  ਕਹਿੰਦਾ ,
ਰਹਿੰਦਾ ਉਹ ਲਲਚਾਇਆ ਸ਼ੀਸ਼ਾ, ਤਲਖ਼ ਗਿਆ ਸੀ |

ਧੂੜ  ਸਮੇਂ  ਦੀ ਧੁੰਧਲਾ  ਕੀਤਾ,  ਅਕਸ਼ ਤਿਰਾ ਜਦ,
ਮੈਂ  ਤੈਨੂੰ  ਚਮਕਾਇਆ  ਸ਼ੀਸ਼ਾ,  ਤਲਖ਼  ਗਿਆ ਸੀ |

‘ਬੋਪਾਰਾਏ ‘  ਨਾਲ  ਬਰਾਬਰ,  ਖੜ੍ਹਿਆ   ਜਿਸਦੇ,
ਅਜ ਹੈ ਕੌਣ ਕਹਾਇਆ ਸ਼ੀਸ਼ਾ, ਤਲਖ਼ ਗਿਆ ਸੀ |

ਭੁਪਿੰਦਰ ਸਿੰਘ ਬੋਪਾਰਾਏ 
  ਸੰਗਰੂਰ
ਮੋ. 98550-91442

Share Button

Leave a Reply

Your email address will not be published. Required fields are marked *