ਸ਼ਿਵ ਸੈਨਾ ਪੰਜਾਬ ਅਤੇ ਇਲਾਕੇ ਦੀਆਂ ਸਮੂਹ ਪੰਚਾਇਤਾਂ ਵਲੋਂ ਅਗੰਮਪੁਰ ਚੌਂਕ ਤੋਂ ਕਾਨਪੁਰ ਖੂਹੀ ਤੱਕ ਖਸਤਾ ਹਾਲਤ ਨੂੰ ਸੜਕ ਨੂੰ ਠੀਕ ਕਰਨ ਦੀ ਮੰਗ

ss1

ਸ਼ਿਵ ਸੈਨਾ ਪੰਜਾਬ ਅਤੇ ਇਲਾਕੇ ਦੀਆਂ ਸਮੂਹ ਪੰਚਾਇਤਾਂ ਵਲੋਂ ਅਗੰਮਪੁਰ ਚੌਂਕ ਤੋਂ ਕਾਨਪੁਰ ਖੂਹੀ ਤੱਕ ਖਸਤਾ ਹਾਲਤ ਨੂੰ ਸੜਕ ਨੂੰ ਠੀਕ ਕਰਨ ਦੀ ਮੰਗ
ਐਸ ਡੀ ਐਮ ਨੂੰ ਸੋਂਪਿਆ ਮੰਗ ਪੱਤਰ, ਦੋ ਹਫਤਿਆਂ ਤੱਕ ਠੀਕ ਨਾਂ ਹੋਣ ਤੇ ਸੰਘਰਸ਼ ਦੀ ਚੇਤਾਵਨੀ

nitinਸ਼੍ਰੀ ਅਨੰਦਪੁਰ ਸਾਹਿਬ, 25 ਨਵੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਸ਼ਿਵ ਸੈਨਾ ਪੰਜਾਬ ਅਤੇ ਇਲਾਕੇ ਦੀਆਂ ਸਮੂਹ ਪੰਚਾਇਤਾਂ ਵਲੋਂ ਅਗੰਮਪੁਰ ਚੌਂਕ ਤੋਂ ਕਾਨਪੁਰ ਖੂਹੀ ਤੱਕ ਖਸਤਾ ਹਾਲਤ ਨੂੰ ਲੈਕੇ ਐਸ ਡੀ ਐਮ ਨੂੰ ਮੰਗ ਪੱਤਰ ਸੋਂਪਿਆ ਗਿਆ। ਇਹ ਮੰਗ ਪੱਤਰ ਐਸ ਡੀ ਐਮ ਦੀ ਗੈਰ ਹਾਜ਼ਰੀ ਵਿਚ ਹਿਸੀਲਦਾਰ ਸੁਰਿੰਦਰਪਾਲ ਸਿੰਘ ਅਤੇ ਡੀ ਐਸ ਪੀ ਸੰਤ ਸਿੰਘ ਧਾਰੀਵਾਲ ਨੂੰ ਦਿੱਤਾ ਗਿਆ। ਸ਼ਿਵ ਸੈਨਾ ਪੰਜਾਬ ਦੇ ਜਿਲਾ ਪ੍ਰਧਾਨ ਨਿਤਿਨ ਨੰਦਾ ਦੀ ਪ੍ਰਧਾਨਗੀ ਹੇਠ ਇਲਾਕੇ ਦੀਆਂ ਕਈ ਪੰਚਾਇਤਾਂ ਦੇ ਸਰਪੰਚ ਤੇ ਪੰਚ ਅਤੇ ਨੰਬਰਦਾਰ ਵੀ ਸ਼ਾਮਿਲ ਹੋਏ। ਜਿਨਾਂ ਵਲੋਂ ਇਕ ਮੀੇਿੰਟਗ ਕਰਕੇ ਇਹ ਰੋਸ ਪ੍ਰਗਟ ਕੀਤਾ ਗਿਆ ਕਿ ਅਗੰਮਪੁਰ ਚੌਂਕ ਤੋਂ ਝੱਜ ਚੌਂਕ ਤੱਕ ਆਉਣ ਜਾਉਣ ਵਾਲੀ ਸੜਕ ਦੀ ਬੁਰੀ ਹਾਲਤ ਹੈ। ਥਾਂ ਥਾਂ ਡੂੰਗੇ ਖੱਡੇ ਹਾਦਸਿਆਂ ਦਾਚ ਕਾਰਨ ਬਣ ਰਹੇ ਹਨ। ਸੜਕ ‘ਚ ਪਏ ਟੋਏ ਕੁਝ ਦਿਨ ਪਹਿਲਾਂ ਮਿੱਟੀ ਨਾਲ ਭਰ ਦਿੱਤੇ ਗਏ ਜੋ ਕਿ ਲੋਕਾਂ ਲਈ ਹੋਰ ਪ੍ਰੇਸ਼ਾਨੀ ਦਾ ਕਾਰਨ ਬਣ ਗਏ। ਇਸ ਮੌਕੇ ਨਿਤਿਨ ਨੰਦਾ ਨੇ ਕਿਹਾ ਕਿ ਜਦੋਂ ਤੱਕ ਇਸ ਸੜਕ ਦੀ ਹਾਲਤ ਨੂੰ ਸੁਧਾਰਿਆਂ ਨਹੀਂ ਜਾਂਦਾ ਅਸੀਂ ਪ੍ਰਸ਼ੌਾਸ਼ਨ ਵਿਰੁੱਧ ਅਤੇ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋ ਹਫਤਿਅ੍ਰਾਂ ਦੇ ਵਿਚਕਾਰ ਇਸ ਸੜਕ ਨੂੰ ਬਣਾਉਣ ਜਾਂ ਰਿਪੇਅਰ ਕਰਨ ਦਾ ਕੰਮ ਨਾਂ ਕੀਤਾ ਗਿਆ ਤਾਂ ਸਮੂਹ ਪਿੰਡ ਵਾਸੀ ਸਰਪੰਚ ਅਤੇ ਸ਼ਿਵ ਸੈਨਾ ਪੰਜਾਬ ਵੱਡਾ ਜਾਮ ਲਗਾਏਗੀ। ਜਿਸਦੀ ਜਿੰਮੇਵਾਰੀ ਵਿਭਾਗ ਅਤੇ ਪ੍ਰਸ਼ਾਸ਼ਨ ਦੀ ਹੋਏਗੀ। ਇਸ ਮੌਕੇ ਸਰਪੰਚ ਕਰਨੈਲ ਸਿੰਘ, ਸਰਪੰਚ ਰਘਬੀਰ ਸਿੰਘ, ਸਰਪੰਚ ਉਜਾਗਰ ਸਿੰਘ, ਮਦਨ ਲਾਲ, ਸ਼ਭਕਰਣ ਸਿੰਘ ਰਾਣਾ, ਰਾਮਪਾਲ, ਰਾਣਾ ਲਾਭ ਸਿੰਘ, ਗਗਨ ਰਾਣਾ, ਗੁਰਮੇਲ ਸਿੰਘ, ਸੁਖਦੇਵ ਸਿੰਘ, ਮੰਗਲ ਦਾਸ, ਸੋਹਣ ਲਾਲ, ਹਰੀਸ਼ ਕੁਮਾਰ, ਬਲਬੀਰ ਚੰਦ, ਤਲਵਿੰਦਰ ਸਿੰਘ, ਗੁਰਜੀਤ ਸਿੰਘ, ਭੂਸ਼ਣ ਰਾਣਾ, ਹਰੀ ਕਿਸ਼ਨ ਨੰਦਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *