ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸ਼ਿਕਾਗੋ ਦੇ ਨਿਲੈਨੋਕਸ ਦੇ ਰੂਟ ਨੰ:1- 80 ਤੇ 5 ਵਾਹਨਾਂ ਦੇ ਇਕੱਠੇ ਟਕਰਾਉਣ ਨਾਲ ਇਕ ਪੰਜਾਬੀ ਸੈਮੀ ਟਰੱਕ ਨੂੰ ਅੱਗ ਲੱਗ ਤੇ ਪਿੰਡ ਨੰਗਲ ਲੁਬਾਣਾ ਦੇ ਡਰਾਈਵਰ ਦੀ ਮੌਤ

ਸ਼ਿਕਾਗੋ ਦੇ ਨਿਲੈਨੋਕਸ ਦੇ ਰੂਟ ਨੰ:1- 80 ਤੇ 5 ਵਾਹਨਾਂ ਦੇ ਇਕੱਠੇ ਟਕਰਾਉਣ ਨਾਲ ਇਕ ਪੰਜਾਬੀ ਸੈਮੀ ਟਰੱਕ ਨੂੰ ਅੱਗ ਲੱਗ ਤੇ ਪਿੰਡ ਨੰਗਲ ਲੁਬਾਣਾ ਦੇ ਡਰਾਈਵਰ ਦੀ ਮੌਤ

ਨਿਊਯਾਰਕ, 30 ਜੁਲਾਈ ( ਰਾਜ ਗੋਗਨਾ )— ਬੀਤੇਂ ਦਿਨ ਸਿਕਾਗੋ ਦੇ ਇਲੀਨੋਇਸ ਸਟੇਟ ਦੇ ਨਿਲੈਨੋਕਸ ਦੇ ਰੂਟ 80 ਨੇੜੇ ਹੋਈ ਪੰਜ ਵਾਹਨਾਂ ਦੀ ਭਿਆਨਕ ਟੱਕਰ ਚ’ ਇਕ ਸੈਮੀ ਟਰੱਕ ਨੂੰ ਅੱਗ ਲੱਗਣ ਕਾਰਨ ਟਰੱਕ ਡਰਾਈਵਰ ਦੀ ਮੋਤ ਹੋ ਗਈ ।ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਜਿਸ ਦੀ ਪਛਾਣ 28 ਸਾਲਾ ਸੁਖਵਿੰਦਰ ਸਿੰਘ ਵਾਸੀ ਬੈਲਰੋਜ ਵਜੋਂ ਹੋਈ ਹੈ।

ਇਹ ਹਾਦਸਾ ਸਵੇਰੇ 4:39 ਵਜੇ ਦੇ ਕਰੀਬ ਹੋਇਆ ਜਦੋ ਟਰੱਕ ਡਰਾਈਵਰ ਸੈਂਟਰ ਲਾਇਨ ਵਿੱਚ ਚਲਾ ਰਿਹਾ ਸੀ। ਜਦੋਂ ਉਹ ਅੱਗੇ ਟ੍ਰੈਫਿਕ ਲਾਇਟ ਤੇ ਰੁੱਕਣ ਵਿੱਚ ਅਸਫਲ ਰਿਹਾ ਅਤੇ ਇਸ ਦਾ ਅੰਤ ਹੋ ਗਿਆ| ਇਹ ਹਾਦਸਾ 355 ਦੇ ਪੂਰਬ ਵੱਲ ਰੂਟ 1-80 ਤੇ ਪੂਰਬ ‘ਤੇ ਹੋਇਆ ਸੀ।ਰਾਜ ਦੀ ਪੁਲਿਸ ਨੇ ਦੱਸਿਆ ਕਿ ਪਹਿਲੇ ਸੈਮੀ ਟਰੱਕ ਨੂੰ ਅੱਗ ਲੱਗੀ ਅਤੇ ਫਿਰ ਦੂਜਿਆ ਨੂੰ ਵੀ ਅੱਗ ਨੇ ਆਪਣੀ ਲਪੇਟ ਚ’ ਲੈ ਲਿਆ।

ਰਾਜ ਦੀ ਪੁਲਿਸ ਨੇ ਦੱਸਿਆ ਕਿ ਸੈਮੀ ਟਰੱਕ ਚਾਲਕ ਦੇ ਟਰੱਕ ਨੂੰ ਭਿਆਨਕ ਅੱਗ ਲੱਗਣ ਕਾਰਨ ਡਰਾਈਵਰ ਸੁਖਵਿੰਦਰ ਸਿੰਘ ਬਹੁਤ ਹੀ ਗੰਭੀਰ ਰੂਪ ਚ’ ਫੱਟੜ ਹੋ ਗਿਆ ਜਿਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਦੂਸਰੇ ਚਾਰ ਡਰਾਈਵਰਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੇ ਸੱਟਾਂ ਲੱਗੀਆ ਪਰ ਉਹਨਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਮੰਨਿਆ ਗਿਆ।ਮਰਨ ਵਾਲਾਾ ਸੈਮੀ ਟਰੱਕ ਡਰਾਈਵਰ ਦੀ ਪਹਿਚਾਣ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਬੇਗੋਵਾਲ ਦੇ ਪਿੰਡ ਨੰਗਲ ਲੁਬਾਣਾ ਦਾ 28 ਸਾਲਾ ਸੁਖਵਿੰਦਰ ਸਿੰਘ ਪੁੱਤਰ ਪਿਸ਼ੋਰਾ ਸਿੰਘ ਵਜੋਂ ਹੋਈ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: