ਸ਼ਾਹਰੁੱਖ ਖਾਨ ਨੂੰ ਵਧੇਰੇ ਜਾਂਚ ਲਈ ਅਮਰੀਕਾ ਦੇ ਏਅਰ ਪੋਰਟ ਤੇ ਰੋਕਿਆ ਗਿਆ

ss1

ਸ਼ਾਹਰੁੱਖ ਖਾਨ ਨੂੰ ਵਧੇਰੇ ਜਾਂਚ ਲਈ ਅਮਰੀਕਾ ਦੇ ਏਅਰ ਪੋਰਟ ਤੇ ਰੋਕਿਆ ਗਿਆ

Photo Courtesy-anynews.tvਵਿਰਜੀਨੀਆ 12 ਅਗਸਤ (ਸੁਰਿੰਦਰ ਢਿਲੋਂ ) ਭਾਰਤੀ ਫਿਲਮ ਜਗਤ ਦੇ ਮੰਨ ਪ੍ਰਮੰਨੇ ਤੇ ਬਾਲੀਵੁਡ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸ਼ਾਹਰੁੱਖ ਖਾਨ ਨੂੰ ੲਿਕ ਵਾਰ ਫਿਰ ਅਮਰੀਕਾ ਦੇ ਲਾਸ ਏਂਜਲਸ ਏਅਰ ਪੋਰਟ ਤੇ ਅਮਰੀਕੀ ੲਿਮਗਰੇਸ਼ਨ ਡਿਪਾਰਟਮੈਂਟ ਵਲੋਂ ਵਧੇਰੇ ਜਾਂਚ ਲਈ ਰੋਕਿਆ ਗਿਆ |ਸ਼ਾਹਰੁੱਖ ਖਾਨ ਨੇ ਟਵਿਟਰ ਤੇ ਕੁਝ ਕੀਤੀਆਂ ਟਵੀਟ ਵਿਚ ਕਿਹਾ ਕੇ ਉਹ ਸਮਝਦੇ ਹਨ ਤੇ ੲਿਸ ਪ੍ਰੋਟੋਕਾਲ ਦਾ ਸਨਮਾਨ ਕਰਦੇ ਹਨ ਪਰ ੲਿਸ ਨਾਲ ਅਸੁਵਿਧਾ ਦਾ ਉਨ੍ਹਾਂ ਜਿਕਰ ਵੀ ਕੀਤਾ ਅਜਿਹਾ ਉਨ੍ਹਾਂ ਨੇ ੲਿਕ ਅਧਿਕਾਰੀ ਦੀ ਟਵੀਟ ਦੇ ਜਵਾਬ ਵਿਚ ਕਿਹਾ |ਉਨ੍ਹਾਂ ੲਿਕ ਹੋਰ ਟਵੀਟ ਵਿਚ ਕਿਹਾ ਕੇ ਉਨ੍ਹਾਂ ੲਿਸ ਸਮੇਂ ਕੁਝ ਪੋਕਮੈਨ ਵੀ ਫੜ੍ਹੇ |
   ਅਮਰੀਕਾ ਦੇ ਭਾਰਤ ਵਿਚਲੇ ਰਾਜਦੂਤ ਰਿਚ ਵਰਮਾ ਨੇ ੲਿਸ ਘਟਨਾ ਤੇ ਅਫਸੋਸ ਪ੍ਰਗਟ ਕਰਦੇ ਕਿਹਾ ਕੇ ਅਸੀਂ ਯਕੀਨੀ ਬਣਾ ਰਹੇ ਹਾਂ ਕੇ ਅਜਿਹਾ ਫਿਰ ਨਾ ਵਾਪਰੇ ਤੇ ਉਨ੍ਹਾਂ ਹੀ ੲਿਹ ਖੁਲਾਸਾ ਆਪਣੀ ਟਵੀਟ ਵਿਚ ਕੀਤਾ ਕੇ ੲਿਹ ਘਟਨਾ ਲਾਸ ਏਂਜਲਸ ਏਅਰ ਪੋਰਟ ਤੇ ਵਾਪਰੀ |
    ੲਿਹ ਤੀਸਰੀ ਵਾਰ ਹੈ ਕੇ ਸ਼ਾਹਰੁੱਖ ਖਾਨ ਨੂੰ ਹੋਰ ਜਾਂਚ ਲਈ ਰੋਕਿਆ ਗਿਆ ਪਹਿਲਾਂ 2009 ਵਿਚ ਨਿਯੂਵਾਰਕ ਤੇ ਫਿਰ 2012 ਵਿਚ ਨਿਊਯਾਰਕ ਏਅਰ ਪੋਰਟ ਤੇ ਉਨ੍ਹਾਂ ਨੂੰ ਵਧੇਰੇ ਜਾਂਚ ਲਈ ਰੋਕਿਆ ਗਿਆ ਸੀ | ੲਿਥੇ ੲਿਹ ਵਰਨਣਯੋਗ ਹੈ ਕੇ ਕਈ ਵਾਰ ਵਧੇਰੇ ਜਾਂਚ ਲਈ ਅਮਰੀਕੀ ਉਚ ਅਧਿਕਾਰੀਆਂ ਨੂੰ ਵੀ ਰੋਕ ਲਿਆ ਜਾਂਦਾ ਹੈ |
Share Button

Leave a Reply

Your email address will not be published. Required fields are marked *