Wed. Dec 11th, 2019

ਸ਼ਾਦੀ ਜ਼ਰੂਰ ਕਰਨੀ ਚਾਹੀਦੀ ਹੈ

ਸ਼ਾਦੀ ਜ਼ਰੂਰ ਕਰਨੀ ਚਾਹੀਦੀ ਹੈ

ਦਲੀਪ ਸਿੰਘ ਵਾਸਨ, ਐਡਵੋਕੇਟ

ਕਦੀ ਸਮਾਂ ਸੀ ਸਾਡੇ ਸਮਾਜ ਵਿੱਚ ਇਹ ਸ਼ਾਦੀ ਦੀ ਗੱਲ ਤੁਰੀ ਹੀ ਨਹੀਂ ਸੀ ਅਤੇ ਮਿਥਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਫਿ਼ਰ ਕਦੀ ਸਮਾਂ ਆਇਆ ਹੋਵੇਗਾ ਜਦ ਸਾਡੇ ਕਿਸੇ ਬਜ਼ੁਰਕ ਨੇ ਇਹ ਸ਼ਾਦੀ ਦੀ ਰਸਮ ਚਲਾਈ ਹੋਵੇਗੀ ਅਤੇ ਅਜ ਅਸੀਂ ਉਸ ਮੁਕਾਮ ਉਤੇ ਪੁਜ ਆਏ ਹਾਂ ਜਿਥੇ ਸ਼ਾਦੀ ਕਰਨਾ ਇਕ ਰਿਵਾਜ ਜਿਹਾ ਬਣ ਗਿਆ ਹੈ ਅਤੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਮਰਦ ਜਾਂ ਔਰਤਾਂ ਸ਼ਾਦੀ ਨਹੀਂ ਕਰਦੀਆਂ, ਇਹ ਸਮਾਜ ਜਲਦੀ ਕੀਤਿਆ ਉਨ੍ਹਾਂ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਧੀਆਂ ਭੈਣਾਂ ਵਾਲੇ ਲੋਕੀਂ ਛੜਿਆਂ ਨੂੰ ਜਲਦੀ ਕੀਤਿਆ ਘਰ ਵਿੱਚ ਕੰਮਰਾ ਕਿਰਾਏ ਉਤੇ ਵੀ ਨਹੀਂ ਦਿੰਦੇ ਅਤੇ ਛੜੀ ਔਰਤ ਨੂੰ ਵੀ ਉਸ ਘਰ ਵਿੱਚ ਮਕਾਨ ਨਹੀਂ ਮਿਲਦਾ ਜਿਥੇ ਮਰਦ ਰਹਿੰਦੇ ਹੋਣ। ਸਮਾਜ ਨੇ ਸ਼ਾਦੀ ਦੇ ਵਿਧਾਨ ਨੂੰ ਪਰਵਾਨਗੀ ਦੇ ਦਿੱਤੀ ਹੈ। ਇਸ ਲਈ ਅਜ ਮਾਪਿਆਂ ਨੂੰ ਸਚਿਆਂ ਦੀ ਸ਼ਾਦੀ ਦਾ ਸਭ ਤੋਂ ਜ਼ਿਆਦਾ ਫਿ਼ਕਰ ਹੁੰਦਾ ਹੈ ਅਤੇ ਉਹ ਆਪਣੇ ਬਚਿਆਂ ਲਈ ਐਸੀ ਲੜਕੀ ਅਤੇ ਲੜਕੇ ਦੀ ਭਾਲ ਕਰ ਰਹੇ ਹੁੰਦੇ ਹਨ ਜਿਨਾਂ ਨਾਲ ਸਹੀ ਕਿਸਮ ਦਾ ਜੀਵਨ ਬਸਰ ਕੀਤਾ ਜਾ ਸਕੇ।
ਮੁਸਲਮਾਨ ਧਰਮ ਵਿੱਚ ਇਕ ਮਰਦ ਚਾਰ ਸ਼ਾਦੀਆਂ ਕਰ ਸਕਦਾ ਹੈ। ਐਸਾ ਕੁਰਾਨ ਮਜੀਦ ਵਿੱਚ ਲਿਖਿਆ ਮਿਲਦਾ ਹੈ। ਮੁਹਮੰਦ ਸਾਹਿਬ ਨੇਇਹ ਵਿਧਾਨ ਇਸ ਲਈ ਬਣਾਇਆ ਸੀ ਕਿ ਕਿਸੇ ਵਕਤ ਅਰਬ ਦੇਸ਼ਾਂ ਵਿੱਚ ਔਰਤਾਂ ਦੀ ਗਿਣਤੀ ਬਹੁਤ ਵਧ ਗਈ ਸੀ। ਅਜ ਵੀ ਇਹ ਵਿਧਾਨ ਕਾਇਮ ਹੈ, ਪਰ ਬਹੁਤ ਹੀ ਘਟ ਮੁਸਲਮਾਨ ਹਨ ਜਿਹੜੇ ਚਾਰ ਸ਼ਾਦੀਆਂ ਕਰਦੇ ਹੋਣ। ਆਮ ਮੁਸਲਮਾਨ ਹਿਕ ਹੀ ਸ਼ਾਦੀ ਕਰਦਾ ਹੈ ਕਿਉਂਕਿ ਅਜ ਮਹਿੰਗਾਈ ਦੇ ਸਮਿਆਂ ਵਿੱਚ ਵਡੇ ਟਬਰ ਪਾਲਣਾ ਮੁਸ਼ਕਿਲ ਹੈ। ਬਾਕੀ ਧਰਮਾ ਵਾਲੇ ਮਰਦ ਇਕ ਹੀ ਸ਼ਾਦੀ ਕਰਦੇ ਹਨ ਅਤੇ ਅਗਰ ਕੋਈ ਮਰਦ ਰਖੇਲ ਰਖਦਾ ਹੈ ਤਾਂ ਇਹ ਜੁਰਮ ਹੈ ਅਤੇ ਇਹ ਕੰਮ ਚੋਰੀ ਰਖਿਆ ਜਾ ਸਕਦਾ ਹੈ।
ਪਤਾ ਨਹੀਂ ਇਹ ਵੇਸਵਾਵਾਂ, ਇਹ ਨਾਚੀਆਂ, ਇਹ ਗਾਉਣ ਵਾਲੀਆਂ, ਇਹ ਕਾਲ ਗਰਲਜ਼, ਇਹ ਜਿਸਮ ਵੇਚਣ ਵਾਲੀਆਂ ਕਿਥੋਂ ਆ ਗਈਆਂ ਹਨ ਅਤੇ ਇਉਂ ਇਹ ਸੰਸਥਾਨ ਘਰੇਲੂ ਜੀਵਨ ਉਤੇ ਧਬਾ ਹਨ, ਪਰ ਇਹ ਧੰਦੇ ਵੀ ਚਲਦੇ ਆ ਰਹੇ ਹਨ ਅਤੇ ਮਰਦ ਇਨ੍ਹਾਂ ਔਰਤਾਂਦੀ ਵਰਤੋਂ ਵੀ ਕਰਦੇ ਆ ਰਹੇ ਹਨ। ਇਹ ਧੰਦੇ ਹਰ ਧਰਮ ਦੇ ਲੋਕਾਂ ਵਿੱਚ ਹਨ ਅਤੇ ਇਸ ਧੰਦੇ ਵਿੱਚ ਸ਼ਾਮਲ ਔਰਤਾਂ ਦਾ ਧਰਮ ਕੀ ਹੁੰਦਾ ਹੈ, ਇਸ ਬਾਰੇ ਕੋਈ ਜਾਣਕਾਰੀ ਹਾਸਲ ਹੀ ਨਹੀਂ ਕਰਦਾ ਅਤੇ ਇਹ ਔਰਤਾਂ ਵਰਤੀਆਂ ਜਾ ਰਹੀਆਂ ਹਨ ਅਤੇ ਇਹ ਅਦਾਰੇ ਵੀ ਹਰ ਸਮਾਜ ਉਤੇ ਕਲੰਕ ਹਨ ਅਤੇ ਸ਼ਾਦੀ ਦੇ ਵਿਧਾਨ ਉਤੇ ਵੀ ਬੋਝ ਹਨ, ਪਰ ਕਾਨੂੰਨ ਬਣਨ ਦੇ ਬਾਵਜੂਦ ਇਹ ਅਦਾਰੇ ਕਾਹਿਮ ਹਨ ਅਤੇ ਲਗਦਾ ਹੈ ਸੰਪੂਰਨ ਤੋਰ ਤੇ ਇਨ੍ਹਾਂ ਸੰਸਥਾਨਾ ਉਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ।
ਸ਼ਾਦੀ ਉਸ ਮਰਦ ਨੂੰ ਕਰਨੀ ਚਾਹੀਦੀ ਹੈ ਜਿਹੜਾ ਸ਼ਾਦੀ ਦੀਆਂ ਸਾਰੀਆਂ ਜ਼ਿਮੇਵਾਰੀਆਂ ਨਿਭਾਉਣ ਦੇ ਕਾਬਲ ਬਣ ਜਾਵੇ। ਘਰ ਚਲਾਉਣਾ ਮਰਦ ਦੀ ਜ਼ਿਮੇਵਾਰੀ ਹੈ ਅਤੇ ਜਿਹੜਾ ਮਰਦਾ ਘਰ ਨਹੀਂ ਚਲਾ ਸਕਦਾ, ਉਸ ਘਰ ਵਿੱਚ ਸ਼ਾਦੀ ਕਰਕੇ ਆਈ ਔਰਤ ਵੀ ਜ਼ਿਆਦਾ ਦੇਰ ਨਹੀਂ ਰਹਿੰਦੀ ਅਤੇ ਤਲਾਕ ਵੀ ਹੋ ਸਕਦਾ ਹੈ। ਅਜ ਔਰਤਾਂ ਵੀ ਕਮਾਉਣ ਲਗ ਪਈਆਂ ਹਨ, ਪਰ ਅਜ ਵੀ ਇਹ ਲਾਜ਼ਮੀ ਹੈ ਕਿ ਮਰਦ ਕਮਾੳੂ ਹੋਵੇ ਅਤੇ ਘਰ ਦਾ ਖਰਚਾ ਚਲਾ ਸਕਦਾ ਹੋਵੇ। ਜਿਹੜਾ ਮਰਦਾ ਆਪਣੀ ਔਰਤ ਨਾਲੋਂ ਘਟ ਪੜ੍ਹਿਆ ਹੁੰਦਾ ਹੈ, ਘਟ ਰੁਤਬੇ ਵਾਲਾ ਹੁੰਦਾ ਹੈ, ਘਟ ਆਮਦਨ ਵਾਲਾ ਹੁੰਤਦਾ ਹੈ ਉਹ ਆਪਣੀ ਔਰਤ ਦੀਆਂ ਨਜ਼ਰਾਂ ਵਿੱਚ ਆਪਣਾ ਅਸਥਾਨ ਨਹੀਂ ਬਣਾ ਸਕਦਾ ਅਤੇ ਉਸਨੂੰ ਔਰਤ ਜਾਂ ਤਾਂ ਛਡ ਜਾਂਦੀ ਹੈ ਜਾਂ ਗ਼ੁਲਾਮ ਬਣਾਕੇ ਰਖਦੀ ਹੈ। ਇਸ ਲਈ ਸ਼ਾਦੀ ਕਰਨ ਤੋਂ ਪਹਿਲਾਂ ਹਰ ਪਰਵਾਰ ਲਈ ਇਹ ਲਾਜ਼ਮ੍ਰੀ ਹੁੰਦਾ ਹੈ ਕਿ ਉਹ ਆਪਣੇ ਪੁਤਰ ਉਤੇ ਝਾਤੀ ਮਾਰ ਲੈਣ ਕਿ ਉਹ ਜਿਸ ਲੜਕੀ ਨਾਲ ਉਸਦੀ ਸ਼ਾਦੀ ਕਰਨ ਜਾ ਰਹੇ ਹਨ ਕੀ ਉਨ੍ਹਾਂ ਦਾ ਪੁਤਰ ਉਸ ਲੜਕੀ ਦੇ ਕਾਬਲ ਵੀ ਹੈ ਜਾਂ ਨਹੀਂ ਹੈ। ਮਾਪਿਆਂ ਦਾ ਆਪਣਾ ਰੁਤਬਾ, ਪੈਸਾ ਕੰਮ ਨਹੀਂ ਆਉਣਾ, ਔਰਤ ਤਾਂ ਆਪਣਾ ਪਤੀ ਦੇਖਦੀ ਹੈ ਅਤੇ ਅਗਰ ਉਹ ਉਸਦੇ ਸੁਪਨਿਆਂ ਦਾ ਰਾਜਾ ਨਹੀਂ ਹੈ ਤਾਂ ਸਮਝੋ ਇਹ ਸ਼ਾਦੀ ਬੇਕਾਰ ਹੈ ਅਤੇ ਘਰ ਵਿੱਚ ਸੁਖ ਲਿਅਿਾਉਣ ਦੀ ਬਜਾਏ ਅਸੀਂ ਘਰ ਵਿੱਚ ਸਿਆਪਾ ਛੇੜ ਬੈਠਾਂਗੇ ਅਤੇ ਸਾਡਾ ਇਹ ਘਰ ਨਹੀਂ ਰਵੇਗਾ ਬਲਕਿ ਨਰਕ ਬਣ ਜਾਵੇਗਾ।
ਸ਼ਾਦੀ ਕਰਕੇ ਅਸੀਂ ਸਮਾਜ ਦੇ ਵਾਜਬ ਪਾਤਰ ਬਣ ਜਾਦੇ ਹਾਂ ਅਤੇ ਅਗਰ ਘਰ ਵਿੱਚ ਕਲੇਸ਼ ਛਿੜਿਆ ਰਵੇ ਤਾਂ ਇਹ ਘਰ ਸੁਖ ਨਹੀਂ ਬਲਕਿ ਨਰਕ ਬਣ ਜਾਂਦਾ ਹੈ। ਇਸ ਲਈ ਅਜ ਦੇ ਸਮਿਆਂ ਵਿੱਚ ਆਪਣੇ ਬਚਿਆਂ ਦੀ ਸ਼ਾਦੀ ਕਰਨਾ ਕੋਈ ਸੌਖਾਲਾ ਜਿਹਾ ਕੰਮ ਨਹੀਂ ਹੈ। ਅਜ ਅਖਬਾਰਾ ਵਿੱਚ ਵਿਗਿਆਪਨ ਦਿੱਤੇ ਜਾਂਦੇ ਹਨ ਅਤੇ ਇੰਟਰਨੈਟ ਉਤੇ ਵੀ ਨੌਜਵਾਨ ਆਪੋ ਵਿੱਚ ਰਿਸ਼ਤੇ ਗੰਢਦੇ ਫਿ਼ਰਦੇ ਹਨ। ਅਜ ਕਾਲਿਜਾ, ਸਕੁਲਾਂ, ਸਿਖਲਾਈ ਕੇਂਦਰਾ ਅਤੇ ਕੰਮ ਦੇ ਅਸਥਾਂਨਾ ਉਤੇ ਲੜਕੇ ਅਤੇ ਲੜਕੀਆਂ ਨੂੰ ਆਪੋ ਵਿੱਚ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਹੈ। ਪਿਆਰ ਵੀ ਪੈ ਜਾਂਦਾ ਹੈ ਅਤੇ ਕਈ ਵਾਰੀਂ ਇਹ ਪਿਆਰ ਸਿਰੇ ਵੀ ਚੜ੍ਹ ਜਾਂਦੇ ਹਨ ਅਤੇ ਸ਼ਦੀ ਵੀ ਹੋ ਜਾਂਦੀ ਹੈ। ਪਰ ਅਜ ਜਦੋਂ ਅਸੀਂ ਮਾਨਯੋਗ ਅਦਾਲਤਾਂ ਵਿੱਚ ਆਈਆਂ ਤਲਾਕ ਦੀਆਂ ਅਰਜ਼ੀਆਂ ਦੀ ਗਿਣਤੀ ਦੇਖਦੇ ਹਾਂ ਤਾਂ ਇਹ ਪਤਾ ਲਗਦਾ ਹੈ ਕਿ ਪਿਆਰ ਵਿਆਹ ਵਾਲੇ ਵੀ ਇਕ ਦੂਜੇ ਉਤੇ ਇਲਜ਼ਾਮ ਲਗਾਕੇਤਲਾਕ ਦੀ ਮੰਗ ਕਰ ਰਹੇ ਹਨ। ਇਸ ਲਈ ਅਜ ਵੀ ਇਹ ਆਖਣਾ ਬਣਦਾ ਹੈ ਕਿ ਅਜ ਦੇ ਸਮਿਆਂ ਵਿੱਚ ਇਹ ਸ਼ਾਦੀਆਂ ਕਿਤਨੀਆਂ ਕੁ ਕਾਮਯਾਬ ਹਨ, ਇਸ ਬਾਰੇ ਹਾਲਾਂ ਕੋਈ ਸਰਵੇਖਣ ਤਾਂਨਹੀਂਕੀਤਾ ਗਿਆ, ਪਰ ਜਦ ਕਦੀ ਵੀ ਐਸਾ ਸਰਵੇਖਣ ਕੀਤਾ ਜਾਵੇਗਾ, ਜਿਹੜੇ ਅੰਕੜੇ ਸਾਹਮਣੇ ਆਉਣਗੇ ਉਹ ਸਾਨੂੰ ਸਾਰਿਆਂ ਨੂੰ ਹੈਰਾਨ ਪ੍ਰੇਸ਼ਾਨ ਕਰ ਦੇਣਗੇ।
ਇਤਨਾ ਕੁਝ ਹੋਣ ਲਗ ਪਿਆ ਹੈ ਅਤੇ ਇਹ ਸਾਰੀਆਂ ਮਜਬੂਰੀਆਂ ਹੋਣ ਦੇ ਬਾਵਜੂਦ ਅਸੀਂ ਆਪਣੇ ਬਚਿਆਂ ਦੀ ਸ਼ਾਦੀ ਕਰਨੀ ਹੈ ਅਤੇ ਇਸ ਸ਼ਾਦੀ ਨਾਲ ਹੀ ਉਹ ਸਮਾਜ ਦੇ ਪਾਤਰ ਬਣਨਗੇ, ਆਪਣਾ ਘਰ ਵਾਸਉਣਗੇ, ਬਾਲ ਬਚੇ ਦਾਰ ਬਣਨਗੇ ਅਤੇ ਇਹ ਦੁਨੀਆਂ ਚਲਦੀ ਰਵੇਗੀ। ਖਾਂਨਦਾਨ ਬਣਨਗੇ, ਰਿਸ਼ਤੇਦਾਰੀਆਂ ਬਣਨਗੀਆਂ। ਅਜ ਕਈ ਇਲਾਕਿਆਂ ਵਿੱਚ ਮਰਦਾ ਦੀ ਗਿਣਤੀ ਜ਼ਿਆਦਾ ਹੈ ਅਤੇ ਔਰਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਹ ਵੀ ਆਖਿਆ ਜਾਂਦਾ ਹੈ ਕਿ ਔਰਤਾਂ ਨੂੰ ਜਮਣ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ। ਇਹ ਰੁਝਾਨ ਮਾੜਾ ਹੈ ਅਤੇ ਇਸ ਦੀ ਬੁਨਿਆਦ ਸ਼ਾਇਦ ਇਸ ਦਹੇਜ ਪ੍ਰਥਾਂ ਨਾਲ ਆ ਬਣੀ ਹੈ। ਅਜ ਦਹੇਜ ਉਤੇ ਕਾਨੂੰਨ ਵੀ ਆ ਗਿਆ ਹੈ ਅਤੇ ਇਸ ਲਈ ਅਜ ਵੀ ਆਖਿਆ ਜਾ ਰਿਹਾ ਹੈ ਕਿ ਲੜਕੀਆਂ ਨੂੰ ਮਾਪਿਆਂ ਦੀ ਜਾਇਦਾਦ ਵਿੱਚ ਹਿਸਾ ਨਿਸਚਿਤ ਕਰਨ ਕਰਕੇਵੀ ਔਰਤਾ ਮਾਰੀਆਂ ਜਾ ਰਹੀਆਂ ਹਨ। ਇਹ ਵੀ ਮਾੜੀਆਂ ਗਲਾਂ ਆ ਰਹੀਆਂ ਹਨ, ਪਰ ਇਸ ਦੇ ਬਾਵਜੂਦ ਸਾਨੂੰ ਇਹ ਸ਼ਾਦੀ ਵਾਲਾ ਪ੍ਰਾਵਧਾਨ ਬਣਾਈ ਰਖਣਾ ਪਵੇਗਾ ਕਿਉਂਕਿ ਇਹ ਸਮਾਜ ਚਲਦਾ ਰਖਣਾ ਸਾਡੀ ਸਾਰਿਆਂ ਦੀ ਜ਼ਿਮੇਵਾਰੀ ਹੈ।
ਸ਼ਾਦੀ ਤਜਰਬੇ ਲਈ ਨਹੀਂ ਕਰਨੀ ਬਣਦੀ ਅਤੇ ਇਹ ਤਲਾਕ ਦੇਕੇ ਹੋਰ ਸ਼ਾਦੀ ਕਰਨ ਨਾਲ ਵੀ ਕੋਈ ਜੀਵਨ ਨਹੀਂ ਬਣਦਾ। ਸ਼ਾਦੀ ਕਰਨ ਤੋਂ ਪਹਿਲਾਂ ਹੀ ਹਰ ਗਲ ਵਿਚਾਰੀ ਜਾ ਸਕਦੀ ਹੈ ਕਿਉਂਕਿ ਅਜ ਦੂਜਿਆਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਦੇ ਕਈ ਢੰਗ ਤਰੀਕੇ ਆ ਗਏ ਹਨ, ਪਰ ਇਹ ਗਲ ਯਾਦ ਰਖਣ ਵਾਲੀ ਹੈ ਕਿ ਤਲਾਕ ਕਰਨਾ ਅਤੇ ਮੁੜ ਹੋਰ ਸ਼ਾਦੀ ਕਰਨਾ ਕੋਈ ਗਾਰੰਟੀ ਨਹੀਂ ਹੈ ਕਿ ਇਹ ਦੂਜਾ ਜੀਵਨ ਸਾਕੀ ਜਿਹੜਾ ਮਿਲ ਗਿਆ ਹੈ ਇਹ ਪਹਿਲੇ ਜੀਵਨ ਸਾਥੀ ਨਾਲੋ ਬਿਹਤਰ ਹੈ।
ਸ਼ਾਦੀ ਹਿੱਕ ਬਹੁਤ ਹੀ ਵਧੀਆਂ ਬੰਧਨ ਹੈ। ਅਸੀਂ ਇੱਕ ਤੋਂ ਦੋ ਹੋ ਜਾਂਦੇ ਹਾਂ। ਇਹ ਦੋ ਧਿਰਾਂ ਅਗਰ ਪਿਆਰ, ਮੁਹਬਤਾਂ, ਸਤਿਕਾਰ ਪਾਕੇ ਇਕ ਹੋ ਜਾਣ ਤਾਂ ਇਹ ਦੁਲੀਆਂ ਸਵਰਗ ਬਣ ਜਾਂਦੀ ਹੈ। ਜੀਵਨ ਦਾ ਮਜ਼ਾ ਹੀ ਆ ਜਾਂਦਾ ਹੈ। ਇਸ ਕਰਕੇ ਇਸ ਸ਼ਾਦੀ ਨੂੰ ਜੀਵਨ ਸਾਕੀ ਦਾ ਮਿਲ ਜਾਣਾ ਆਖਿਆ ਜਾਂਦਾ ਹੈ। ਇਹ ਇਕ ਐਸਾ ਮੇਲ ਹੈ ਜਿਸਨੂੰ ਸਿਆਣਿਆ ਨੇ ਇਹ ਵੀ ਆਖ ਦਿੱਤਾ ਹੈ ਕਿ ਇਹ ਜੋੜੀਆਂ ਰਬ ਨੇ ਆਪ ਨਿਸਚਿਤ ਕੀਤੀਆਂ ਹੁੰਦੀਆਂ ਹਨ ਅਤੇ ਇਸ ਜੀਵਨ ਵਿੱਚ ਆਕੇ ਅਸੀਂ ਕਿਸੇ ਸੰਜੋਗ ਨਾਲ ਇਕ ਹੋ ਜਾਂਦੇ ਹਾਂ। ਅਗਰ ਇਹ ਰਿਸ਼ਤਾ ਇਸ ਤਰ੍ਹਾਂ ਰਬ ਦਾ ਬਣਾਇਆ ਹੀ ਸਮਝ ਲਿਅਆ ਜਾਵੇ ਤਾਂ ਜੀਵਨ ਦਾ ਅਨੰਦ ਮਾਣਿਆ ਜਾ ਸਕਦਾ ਹੈ। ਇਹ ਤੂੰ ਤੂੰ ਅਤੇ ਇਹ ਮੈਂ ਮੈਂ ਖਤਮ ਹੋ ਜਾਣੀ ਚਾਹੀਦੀ ਹੈ। ਇਸ ਕਰਕੇ ਸਹਲਾ ਦਿੱਤੀ ਗਈ ਹੈ ਕਿ ਏਜ ਜੋਤਿ ਦੋ ਮੂਰਤੀ ਧੰਨ ਪਿਰ ਕਹੀਏ ਸੋਇ।

101-ਸੀ ਵਿਕਾਸ ਕਲੋਨੀ, ਪਟਿਆਲਾ-147003

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: