ਸ਼ਹਿਣੇ ਨੂੰ ਨਗਰ ਪੰਚਾਇਤ ਬਨਾਉਣ ਪ੍ਰਕਿਰਿਆ ਪਈ ਠੰਡੇ ਬਸਤੇ

ss1

ਸ਼ਹਿਣੇ ਨੂੰ ਨਗਰ ਪੰਚਾਇਤ ਬਨਾਉਣ ਪ੍ਰਕਿਰਿਆ ਪਈ ਠੰਡੇ ਬਸਤੇ

ਭਦੌੜ 24 ਨਵੰਬਰ (ਵਿਕਰਾਂਤ ਬਾਂਸਲ) ਕਸਬਾ ਸ਼ਹਿਣਾ ਨੂੰ ਨਗਰ ਪੰਚਾਇਤ ਬਣਾਉਣ ਦੀ ਪ੍ਰਕਿਰਿਆ ਅੱਗੇ ਨਾ ਵਧਣ ਕਾਰਨ ਕਸਬੇ ਨੂੰ ਨਗਰ ਪੰਚਾਇਤ ਬਣਾਉਣ ‘ਚ ਦੇਰੀ ਹੋ ਰਹੀ ਹੈ ਅਤੇ ਹਲਕਾ ਭਦੌੜ ਤੋਂ ਅਕਾਲੀ ਦਲ ਦੇ ਇੰਚਾਰਜ਼ ਦਰਬਾਰਾ ਸਿੰਘ ਗੁਰੂ ਦੀ ਟਿਕਟ ਕੱਟਣ ਤੋਂ ਬਾਅਦ ਸ਼ਹਿਣੇ ਦੀ ਲੋਕਲ ਅਕਾਲੀ ਲੀਡਰਸ਼ਿਪ ਸ਼ਹਿਣੇ ਨੂੰ ਨਗਰ ਪੰਚਾਇਤ ਬਨਾਉਣ ਲਈ ਚੁੱਪ ਹੋ ਗਈ ਹੈ ਇਹੀਂ ਨਹੀਂ ਦੂਸਰੇ ਪਾਸੇ ਚੋਣ ਜ਼ਾਬਤਾ ਵੀ ਕਿਸੇ ਸਮੇਂ ਲੱਗਣ ਕਾਰਨ ਕਸਬੇ ਨੂੰ ਨਗਰ ਪੰਚਾਇਤ ਬਣਾਉਣ ਦਾ ਕੰਮ ਪੂਰੀ ਤਰਾਂ ਅੱਧਵਾਟੇ ਲਟਕਦਾ ਨਜ਼ਰ ਆ ਰਿਹਾ ਹੈ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 29 ਜੁਲਾਈ ਨੂੰ ਕਸਬੇ ਸ਼ਹਿਣਾ ‘ਚ ਸੰਗਤ ਦਰਸ਼ਨ ਦੌਰਾਨ ਕਸਬੇ ਨੂੰ ਜਲਦ ਹੀ ਨਗਰ ਪੰਚਾਇਤ ਬਣਾਉਣ ਦਾ ਐਲਾਨ ਕੀਤਾ ਸੀ, ਪਰ ਤਿੰਨ ਮਹੀਨੇ ਤੋਂ ਵੱਧ ਸਮਾਂ ਲੰਘਣ ਉਪਰੰਤ ਵੀ ਇਹ ਵਾਅਦਾ ਵਫਾ ਨਹੀਂ ਹੋਇਆ ਇਸ ਵਾਅਦੇ ਨੂੰ ਵਫਾ ਕਰਵਾਉਣ ਲਈ ਕਸਬੇ ਦੇ ਇਕ ਦਰਜਨ ਕਲੱਬ ਅਤੇ ਵੱਡੀ ਗਿਣਤੀ ਸਮਾਜ ਸੇਵੀ ਸ਼ਹਿਣਾ ਨੂੰ ਨਗਰ ਪੰਚਾਇਤ ਬਣਵਾਉਣ ਲਈ ਪੱਬਾਂ ਭਾਰ ਹਨ ਸ਼ਹਿਣਾ ਦੀ ਆਬਾਦੀ 22 ਹਜ਼ਾਰ ਹੈ ਅਤੇ ਵੋਟਾਂ ਦੀ ਗਿਣਤੀ 11 ਹਜ਼ਾਰ ਹੈ ਪਰ ਫਿਰ ਵੀ ਅਜੇ ਤੱਕ ਇਸ ਨੂੰ ਨਗਰ ਪੰਚਾਇਤ ਨਹੀਂ ਬਣਾਇਆ ਗਿਆ ਕਸਬੇ ਦੇ ਲੋਕ ਇਸ ਮੁੱਦੇ ਨੂੰ ਲੈ ਕੇ ਬਾਜ਼ਾਰ ਬੰਦ ਕਰਕੇ ਰੋਸ ਪ੍ਰਗਟਾ ਚੁੱਕੇ ਹਨ।
ਪ੍ਰਕਿਰਿਆ ਤਕਰੀਬਨ ਮੁਕੰਮਲ, ਨੋਟੀਫਿਕੇਸ਼ਨ ਹੋਣਾ ਅਜੇ ਬਾਕੀ: ਸ਼ਹਿਣਾ ਨੂੰ ਨਗਰ ਪੰਚਾਇਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਸਮੇਂ ਗ੍ਰਾਮ ਸਭਾ ਸ਼ਹਿਣਾ ਨੇ ਇਸ ਸਬੰਧੀ ਮਤਾ ਪਾ ਕੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ਼ਹਿਣਾ ਨੂੰ ਦਿੱਤਾ ਸੀ ਅਤੇ ਬੀਡੀਪੀਓ ਸ਼ਹਿਣਾ ਨੇ ਸਿਫਾਰਸ਼ ਕਰਕੇ ਮਤਾ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਭੇਜ ਦਿੱਤਾ ਸੀ ਡਿਪਟੀ ਕਮਿਸ਼ਨਰ ਬਰਨਾਲਾ ਨੇ ਸ਼ਹਿਣਾ ਨੂੰ ਨਗਰ ਪੰਚਾਇਤ ਬਣਾਉਣ ਲਈ ਸਮੁੱਚਾ ਕੇਸ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜ ਦਿੱਤਾ ਸੀ ਸਥਾਨਕ ਸਰਕਾਰਾਂ ਵਿਭਾਗ ਨੇ ਇਸਦੀ ਹੱਦਬੰਦੀ ਤੇ ਨਕਸ਼ਾ ਤੇ ਹੋਰ ਪ੍ਰਕਿਰਿਆਂ ਮੁਕੰਮਲ ਕਰਵਾ ਕੇ ਲਿਆ ਸੀ ਪਰ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਹੋ ਸਕਿਆ।
ਚੋਣਾਂ ‘ਚ ਅਕਾਲੀ ਉਮੀਦਵਾਰ ਦੇ ਬਾਈਕਾਟ ਕਰਾਂਗੇ : ਕਸਬਾ ਨਿਵਾਸੀ: ਕਸਬਾ ਸ਼ਹਿਣਾ ਦੇ ਨਿਵਾਸੀ ਚਰਨਜੀਤ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਮੱਘਰ ਸਿੰਘ, ਵਿੱਕੀ, ਕੁਲਦੀਪ ਸਿੰਘ, ਭੋਲਾ ਸਿੰਘ, ਮੱਖਣ ਸਿੰਘ, ਕਰਨੈਲ ਸਿੰਘ, ਦੀਪਕ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਸਬਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਣਾ ਨੂੰ ਨਗਰ ਪੰਚਾਇਤ ਨਾ ਬਣਾਇਆ ਗਿਆ ਤਾਂ ਆ ਰਹੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੇ ਉਮੀਦਵਾਰ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *