ਸ਼ਹਿਣੇ ਦੇ ਪਟਿਆਲਾ ਬੈਂਕ ਨੇ ਆਰਬੀਆਈ ਦੇ ਆਦੇਸ਼ਾਂ ਦੀਆਂ ਉੱਡਾਈਆਂ ਧੱਜੀਆਂ

ਸ਼ਹਿਣੇ ਦੇ ਪਟਿਆਲਾ ਬੈਂਕ ਨੇ ਆਰਬੀਆਈ ਦੇ ਆਦੇਸ਼ਾਂ ਦੀਆਂ ਉੱਡਾਈਆਂ ਧੱਜੀਆਂ
ਨਵਾਂ ਕੈਸ਼ ਜਮਾਂ ਕਰਵਾਉਣ ਲਈ ਲੋਕ ਹੋ ਰਹੇ ਨੇ ਖੱਜਲ ਖੁਆਰ

ਭਦੌੜ 17 ਦਸੰਬਰ (ਵਿਕਰਾਂਤ ਬਾਂਸਲ) ਕਸਬਾ ਸ਼ਹਿਣਾ ਦੀ ਸਟੇਟ ਬੈਂਕ ਆਫ ਪਟਿਆਲਾ ਵੱਲੋਂ ਖਾਤਾਧਾਰਕਾਂ ਨੂੰ ਹਫਤੇ ‘ਚ ਸਿਰਫ ਇਕ ਵਾਰ ਹੀ ਕੈਸ਼ ਦੇਣ ਬਾਰੇ ਬੈਂਕ ਦੇ ਬਾਹਰ ਲਿਖਕੇ ਲਗਾ ਦਿੱਤਾ ਗਿਆ ਹੈ, ਜਿਸ ਨਾਲ ਕੈਸ਼ ਲਈ ਲੋਕ ਵੱਡੀ ਪੱਧਰ ਤੇ ਖੱਜਲ ਖੁਆਰ ਹੋ ਰਹੇ ਹਨ ਇਸ ਸਬੰਧੀ ਬੈਂਕ ਵਿਚੋਂ ਕੈਸ਼ ਲੈਣ ਆਏ ਲੋਕਾਂ ਮੇਵਾ ਸਿੰਘ, ਕਰਮ ਸਿੰਘ, ਨੇਕ ਸਿੰਘ, ਜਗਸੀਰ ਸਿੰਘ, ਸਤਵੀਰ ਸਿੰਘ ਆਦਿ ਨੇ ਦੱਸਿਆ ਕਿ ਇਕ ਵਾਰ ਵਿਚ ਸਿਰਫ ਚਾਰ ਹਜ਼ਾਰ ਕਦੇ ਛੇ ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ, ਪਰ ਬੈਂਕ ਦੇ ਅਧਿਕਾਰੀਆਂ ਨੇ ਹੁਣ ਆਰ.ਬੀ.ਆਈ. ਦੇ ਆਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਦਿਆਂ ਬੈਂਕ ਦੇ ਬਾਹਰ ਲਿਖ ਕੇ ਲਗਾ ਦਿੱਤਾ ਗਿਆ ਕਿ ਇਕ ਵਾਰ ਕੈਸ਼ ਲਿਜਾਣ ਵਾਲੇ ਵਿਅਕਤੀ ਨੂੰ ਦੂਸਰੀ ਵਾਰ ਹਫਤੇ ਬਾਅਦ ਕੈਸ਼ ਦਿੱਤਾ ਜਾਵੇਗਾ ਉਨਾਂ ਦੱਸਿਆ ਕਿ ਜਦ ਕਿ ਆਰ.ਬੀ.ਆਈ. ਨੇ ਇਕ ਹਫਤੇ ਵਿਚ ਚੌਵੀ ਹਜ਼ਾਰ ਦਾ ਕੈਸ਼ ਕਢਵਾ ਸਕਣ ਦੇ ਆਦੇਸ਼ ਦਿੱਤੇ ਹਨ ਉਨਾਂ ਕਿਹਾ ਕਿ ਬੈਂਕ ਅਧਿਕਾਰੀ ਜਾਣਬੁੱਝ ਕੇ ਕੈਸ਼ ਪਹਿਲਾ ਘੱਟ ਦਿੰਦੇ ਹਨ, ਫਿਰ ਹਫਤੇ ਬਾਅਦ ਆਉਣ ਲਈ ਕਹਿੰਦੇ ਹਨ ਉਨਾਂ ਕਿਹਾ ਕਿ ਮਨਮਰਜੀ ਕਰਨ ਵਾਲੇ ਇਸ ਬੈਂਕ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਨਾਂ ਦਾ ਕਹਿਣ ਸੀ ਕਿ ਜੇਕਰ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਹੋ ਜਾਵੇ ਤਾਂ ਅਸਲ ਸਚਾਈ ਸਾਹਮਣੇ ਆ ਸਕਦੀ ਹੈ।
ਬੈਂਕ ਦਾ ਗੇਟ ਵੀ ਬੰਦ: ਇਕੱਤਰ ਲੋਕਾਂ ਨੇ ਕਿਹਾ ਕਿ ਵੀਰਵਾਰ ਨੂੰ ਕੈਸ਼ ਲੈਣ ਵਾਲਿਆਂ ਦੀ ਐਸਬੀਪੀ ਦੀ ਸ਼ਹਿਣਾ ਬ੍ਰਾਂਚ ਅੱਗੇ ਲਾਈਨ ਵੀ ਕੋਈ ਨਹੀਂ ਸੀ, ਪਰ ਫਿਰ ਵੀ ਬੈਂਕ ਅਧਿਕਾਰੀਆਂ ਨੇ ਗੇਟ ਬੰਦ ਕਰਕੇ ਆਏ ਲੋਕਾਂ ਨੂੰ ਖੱਜਲ ਖੁਆਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਇਸ ਦੌਰਾਨ ਬੈਂਕ ਦੇ ਮਨੇਜਰ ਨੇ ਆਪਣਾ ਮੋਬਾਇਲ ਆਨ ਕਰਨ ਦੀ ਲੋੜ ਤੱਕ ਨਹੀਂ ਸਮਝੀ ਅਤੇ ਲੈਡਲਾਈਨ ਫੋਨ ਵੀ ਰਿਸੀਵਰ ਪਾਸੇ ਰੱਖਣ ਕਰਕੇ ਲੱਗ ਨਹੀਂ ਰਿਹਾ ਸੀ।
ਨਵਾਂ ਕੈਸ਼ ਜਮਾਂ ਕਰਵਾਉਣ ਆਏ ਲੋਕ ਮੁੜੇ ਵਾਪਸ: ਇਸ ਸਮੇਂ ਇਕ ਵਿਅਕਤੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਐਸਬੀਪੀ ਦੀ ਸ਼ਹਿਣਾ ਬ੍ਰਾਂਚ ਵਿਚ ਕੈਸ਼ ਜਮਾਂ ਕਰਵਾਉਣ ਲਈ ਬੈਂਕ ਆਇਆ ਸੀ, ਪਰ ਗੇਟ ਬੰਦ ਹੋਣ ਕਰਕੇ ਇਕ ਘੰਟਾਂ ਬੈਂਕ ਦੇ ਗੇਟ ਤੇ ਖੜ ਰਿਹਾ ਕਿਸੇ ਨੇ ਵੀ ਗੇਟ ਨਹੀਂ ਖੋਲਿਆ ਉਨਾਂ ਦੱਸਿਆ ਕਿ ਉਹ ਪਹਿਲਾ ਵੀ ਕਈ ਵਾਰ ਨਵਾਂ ਕੈਸ਼ ਜਮਾਂ ਕਰਵਾਉਣ ਲਈ ਆਇਆ, ਪਰ ਗੇਟ ਨਾ ਖੋਲਣ ਕਾਰਨ ਵਾਪਸ ਹੀ ਮੁੜਨਾ ਪਿਆ ਇਸ ਦੌਰਾਨ ਲੋਕਾਂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਨਵਾਂ ਕੈਸ਼ ਜਮਾਂ ਕਰਵਾਉਣ ਵਾਲੇ ਲੋਕ ਭੀੜ ਨੂੰ ਦੇਖ ਕੇ ਵਾਪਸ ਹੀ ਮੁੜ ਜਾਂਦੇ ਹਨ।
ਬੈਂਕ ਮੈਨੇਜਰ ਨੇ ਮੋਬਾਇਲ ਔਨ ਕਰਨ ਦੀ ਲੋੜ ਨਹੀਂ ਸਮਝੀ: ਇਸ ਸਬੰਧੀ ਜਦ ਸਟੇਟ ਬੈਂਕ ਆਫ ਪਟਿਆਲਾ ਦੇ ਮੈਨੇਜਰ ਜਗਦੀਸ ਰਾਏ ਨਾਲ ਮੋਬਾਇਲ ਤੇ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਨੇ ਮੋਬਾਇਲ ਔਨ ਕਰਨ ਦੀ ਲੋੜ ਤੱਕ ਨਹੀਂ ਸਮਝੀ।
ਹੁਣੇ ਹੀ ਪਤਾ ਕੀਤਾ ਜਾ ਰਿਹਾ ਹੈ : ਸੀਜੀਐਮ: ਇਸ ਸਬੰਧੀ ਸਟੇਟ ਬੈਂਕ ਆਫ ਪਟਿਆਲਾ ਦੇ ਚੀਫ ਜਨਰਲ ਮਨੇਜਰ ਨੇ ਕਿਹਾ ਕਿ ਉਹ ਇਸ ਬਾਰੇ ਹੁਣੇ ਹੀ ਪਤਾ ਕਰਦੇ ਹਨ ਅਤੇ ਅੱਗੇ ਤੋਂ ਅਜਿਹੀ ਸਮੱਸਿਆ ਨਹੀ ਆਵੇਗੀ।

Share Button

Leave a Reply

Your email address will not be published. Required fields are marked *

%d bloggers like this: