ਸ਼ਹਿਣੇ ਦੀ ਅਕਾਲੀ ਪੰਚਾਇਤ ਨੇ ਬੀਡੀਪੀਓ ਸ਼ਹਿਣਾ ਨੂੰ ਅਸਤੀਫੇ ਸੌਂਪੇ

ss1

ਸ਼ਹਿਣੇ ਦੀ ਅਕਾਲੀ ਪੰਚਾਇਤ ਨੇ ਬੀਡੀਪੀਓ ਸ਼ਹਿਣਾ ਨੂੰ ਅਸਤੀਫੇ ਸੌਂਪੇ

ਭਦੌੜ 21 ਦਸੰਬਰ (ਵਿਕਰਾਂਤ ਬਾਂਸਲ) ਬੀਤੇ ਦਿਨ ਕਸਬਾ ਸ਼ਹਿਣਾ ਨੂੰ ਨਗਰ ਪੰਚਾਇਤ ਨਗਰ ਪੰਚਾਇਤ ਨਾ ਬਣਾਏ ਜਾਣ ਦੇ ਰੋਸ ਵਜੋਂ ਸ਼ਹਿਣੇ ਦੇ ਸਰਪੰਚ ਸਮੇਤ ਪੰਚਾਂ ਨੇ ਸਮੂਹਿਕ ਤੌਰ ਤੇ ਆਪਣੇ ਅਸਤੀਫੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ਹਿਣਾ ਨੂੰ ਸੌਂਪੇ ਗਏ ਇਸ ਉਪਰੰਤ ਸਰਪੰਚ ਅੰਮ੍ਰਿਤਪਾਲ ਸਿੰਘ ਖਾਲਸਾ, ਪੰਚ ਗੁਰਵਿੰਦਰ ਸਿੰਘ ਨਾਮਧਾਰੀ, ਪੰਚ ਚਰਨਜੀਤ ਸਿੰਘ ਪੰਧੇਰ, ਪੰਚ ਗੁਰਮੀਤ ਕੌਰ, ਪੰਚ ਕੁਲਜੀਤ ਕੌਰ, ਪੰਚ ਜਗਤਾਰ ਸਿੰਘ, ਪੰਚ ਦਰਸ਼ਨ ਸਿੰਘ ਸਿੱਧੂ, ਪੰਚ ਗੁਰਮੇਲ ਕੌਰ, ਪੰਚ ਜਸਵਿੰਦਰ ਕੌਰ, ਪੰਚ ਲਖਵੀਰ ਸਿੰਘ, ਅਮਰੀਕ ਸਿੰਘ ਪੰਚ ਆਦਿ ਨੇ ਦੱਸਿਆ ਕਿ ਸ਼ਹਿਣਾ ਵਿਖੇ 29 ਜੁਲਾਈ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਵਿਚ ਕਸਬੇ ਦੀ ਇਕੋ ਇਕ ਰੱਖੀ ਮੰਗ ਨਗਰ ਪੰਚਾਇਤ ਦੀ 15 ਦਿਨ ਵਿਚ ਪੂਰੀ ਕਰਨ ਦਾ ਐਲਾਨ ਕੀਤਾ ਸੀ, ਪਰ 5 ਮਹੀਨੇ ਬੀਤ ਜਾਣ ਤੇ ਨਗਰ ਪੰਚਾਇਤ ਨਹੀਂ ਬਣਾਈ ਗਈ ਉਨਾਂ ਦੱਸਿਆ ਕਿ ਕਸਬੇ ਦੇ ਲੋਕ ਇਸ ਮੰਗ ਨੂੰ ਲੈ ਕੇ ਸ਼ਹਿਣਾ ਦਾ ਬਜ਼ਾਰ ਵੀ ਬੰਦ ਕਰਕੇ ਰੋਸ ਪ੍ਰਗਟ ਕਰ ਚੁੱਕੇ ਹਨ ਉਨਾਂ ਦੱਸਿਆ ਕਿ ਪੰਚਾਇਤ ਵੱਲੋਂ 5 ਮਹੀਨਿਆਂ ਦੌਰਾਨ ਦਰਜਨਾਂ ਗੇੜੇ ਚੰਡੀਗੜ ਦੇ ਲਾਏ ਜਾਣ ਉਪਰੰਤ ਹਰ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਰੱਖਿਆ, ਪਰ ਪੰਚਾਇਤ ਵੱਲੋਂ ਕੀਤੀ ਮਿਹਨਤ ਨੂੰ ਕੋਈ ਬੂਰ ਨਹੀਂ ਪਿਆ ਉਨਾਂ ਦੱਸਿਆ ਕਿ ਜਦ ਹੁਣ ਵਿਧਾਨ ਸਭਾ ਦੀਆਂ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਣ ਵਾਲਾ ਹੈ ਅਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਦੌਰਾਨ ਸ਼ਹਿਣਾ ਨੂੰ ਨਗਰ ਪੰਚਾਇਤ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਤੋਂ ਬਾਅਦ ਸਮੁੱਚੀ ਪੰਚਾਇਤ ਨੇ ਸਰਬਸੰਮਤੀ ਨਾਲ ਪਿੰਡ ਵਾਸੀਆਂ ਨਾਲ ਕੀਤਾ ਵਾਅਦਾ ਨਿਭਾਉਣ ਖਾਤਰ ਕਿ ਉਹ ਹੁਣ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਘਰ ਬੈਠਣਗੇ, ਨੂੰ ਪੂਰਾ ਕਰਨ ਲਈ ਅਸਤੀਫੇ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਪਿੰਡ ਵਾਸੀ ਪੰਚਾਇਤ ਨਾਲ ਕਾਫੀ ਨਾਰਾਜ਼ਗੀ ਪ੍ਰਗਟ ਕਰ ਰਹੇ ਸਨ ਕਿ ਨਗਰ ਪੰਚਾਇਤ ਅੱਧ ਵਿਚਾਲੇ ਲਟਕਣ ਕਾਰਨ ਪੰਚਾਇਤੀ ਨੁਮਾਇੰਦੇ ਅਸਤੀਫਾ ਦੇਣ ਉਨਾਂ ਦੱਸਿਆ ਕਿ ਅਸਤੀਫੇ ਮਨਜ਼ੂਰ ਕਰਕੇ ਬੇਭਰੋਸਗੀ ਮਤਾ ਪਾ ਕੇ ਪੰਚਾਇਤ ਭੰਗ ਕੀਤੀ ਜਾਵੇ।
ਸ਼ਹਿਣਾ ਪੰਚਾਇਤ ਦੇ ਅਸਤੀਫੇ ਮਿਲ ਗਏ ਹਨ : ਬੀਡੀਪੀਓਇਸ ਸਬੰਧੀ ਬੀਡੀਪੀਓ ਸ਼ਹਿਣਾ ਬਲਜੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਸ਼ਹਿਣਾ ਪੰਚਾਇਤ ਦੇ ਅਸਤੀਫੇ ਮਿਲ ਗਏ ਹਨ ਉਨਾਂ ਕਿਹਾ ਕਿ ਪੰਚਾਇਤੀ ਨੁਮਾਇੰਦਿਆਂ ਨੂੰ ਇਕ ਵਾਰ ਦਫਤਰ ਬੁਲਾ ਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਜਾਵੇਗਾ ਅਤੇ ਉਸ ਉਪਰੰਤ ਉੱਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਪੂਰੇ ਮਾਮਲੇ ਦੀ ਰਿਪੋਰਟ ਭੇਜ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *