Thu. Apr 18th, 2019

ਸ਼ਹਿਣੇ ‘ਚ ਨੋਟਬੰਦੀ ਤੇ ਲੋਕਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਕੀਤੀ ਨਾਅਰੇਬਾਜ਼ੀ

ਸ਼ਹਿਣੇ ‘ਚ ਨੋਟਬੰਦੀ ਤੇ ਲੋਕਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਕੀਤੀ ਨਾਅਰੇਬਾਜ਼ੀ

vikrant-bansal-1ਭਦੌੜ 17 ਨਵੰਬਰ (ਵਿਕਰਾਂਤ ਬਾਂਸਲ) ਨੋਟਬੰਦੀ ਕਾਰਨ ਆਮ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਤੇ ਪ੍ਰੇਸ਼ਾਨੀ ਨੂੰ ਲੈ ਕੇ ਵੀਰਵਾਰ ਨੂੰ ਕਸਬਾ ਸ਼ਹਿਣਾ ਵਿਖੇ ਲੋਕਾਂ ਨੇ ਕਾਂਗਰਸੀ ਆਗੂ ਸਤਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਨਾਅਰੇਬਾਜ਼ੀ ਕੀਤੀ ਇਸ ਉਪਰੰਤ ਕਾਂਗਰਸ ਕਿਸਾਨ ਸੈਲ ਦੇ ਸੂਬਾ ਜਨਰਲ ਸਕੱਤਰ ਸਤਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਛੇ ਦਿਨਾਂ ਦਾ ਵਾਅਦਾ ਕਰਕੇ ਜੋ ਧੋਖਾ ਲੋਕਾਂ ਨਾਲ ਕੀਤਾ ਹੈ, ਉਹ ਬਹੁਤ ਹੀ ਨਿੰਦਣਯੋਗ ਹੈ ਉਨਾਂ ਕਿਹਾ ਕਿ ਮੋਦੀ ਦੀ ਸਰਕਾਰ ਦਾ ਦੂਸਰਾ ਨਾਮ ਆਮ ਲੋਕਾਂ ਦੀ ਖੱਜਲ ਖੁਆਰੀ ਹੈ ਕਿਉਂਕਿ ਆਮ ਲੋਕ ਪਿਛਲੇ ਇਕ ਹਫਤੇ ਤੋਂ ਸਵੇਰੇ ਸੁਖਵਤੇ ਲੰਬੀਆਂ ਲਾਈਨਾਂ ‘ਚ ਖੜ ਕੇ ਦੇਰ ਸ਼ਾਮ ਖਾਲੀ ਹੱਥ ਵਾਪਸ ਮੁੜ ਰਹੇ ਹਨ ਇਸ ਸਮੇਂ ਬੈਕਾਂ ਦੀਆਂ ਲੰਬੀਆਂ ਲਾਈਨਾਂ ਤੋਂ ਖੱਜਲ ਖੁਆਰ ਹੋਏ ਲੋਕਾਂ ਜੀਤਾ ਸਿੰਘ, ਮੇਜਰ ਸਿੰਘ, ਸੋਨੀ, ਸਤਨਾਮ ਸਿੰਘ, ਗੁਰਮੇਲ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ ਆਦਿ ਨੇ ਕਿਹਾ ਕਿ ਆਮ ਲੋਕ ਮਜਬੂਰੀ ਵੱਸ ਆਪਣੇ ਕੰਮ-ਧੰਦੇ ਛੱਡ ਕੇ ਆਪਣੇ ਹੀ ਪੈਸੇ ਲੈਣ ਲਈ ਘੰਟਿਆਂਬੱਧੀ ਬੈਂਕਾਂ ਅੱਗੇ ਲਾਈਨਾਂ ‘ਚ ਖੜੇ ਰਹਿੰਦੇ ਹਨ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਫੈਸਲਾ ਕੀਤਾ ਹੈ, ਉਸ ਨਾਲ ਲੋਕਾਂ ਨੂੰ ਆਪਣਾ ਹੀ ਪੈਸੇ ਲੈਣ ਲਈ ਤਰਲੋਮੱਛੀ ਹੋਣਾ ਪੈ ਰਿਹਾ ਹੈ|

Share Button

Leave a Reply

Your email address will not be published. Required fields are marked *

%d bloggers like this: