Fri. Apr 19th, 2019

ਸ਼ਹਿਣਾ ਦੇ ਏਟੀਐਮ ‘ਚ ਕੈਸ਼ ਨਾ ਆਉਣ ਕਾਰਨ ਰਹੇ ਖਾਲੀ

ਸ਼ਹਿਣਾ ਦੇ ਏਟੀਐਮ ‘ਚ ਕੈਸ਼ ਨਾ ਆਉਣ ਕਾਰਨ ਰਹੇ ਖਾਲੀ
ਭੜਕੇ ਲੋਕਾਂ ਤੇ ਕਿਸਾਨਾਂ ਨੇ ਮੋਦੀ ਦਾ ਕੀਤਾ ਪਿੱਟ ਸਿਆਪਾ

ਭਦੌੜ 12 ਦਸੰਬਰ (ਵਿਕਰਾਂਤ ਬਾਂਸਲ) ਬੀਤੇ ਐਤਵਾਰ ਨੂੰ ਲਗਾਤਾਰ ਦੂਸਰੇ ਦਿਨ ਵੀ ਬੈਂਕ ਬੰਦ ਹੋਣ ਦੇ ਬਾਵਜੂਦ ਏਟੀਐਮ ਵਿਚ ਕੈਸ਼ ਨਾ ਆਉਣ ਕਾਰਨ ਲੋਕ ਕੈਸ਼ ਲਈ ਭਟਕਦੇ ਰਹੇ ਅਤੇ ਭੜਕੇ ਲੋਕਾਂ ਅਤੇ ਕਿਸਾਨਾਂ ਨੇ ਮੋਦੀ ਦਾ ਪਿੱਟ ਸਿਆਪਾ ਕੀਤਾ ਇਕੱਤਰ ਹੋਏ ਲੋਕਾਂ ਭੋਲਾ ਸਿੰਘ, ਮਿੱਠੂ ਸਿੰਘ, ਗੁਰਦੇਵ ਸਿੰਘ, ਹਾਕਮ ਸਿੰਘ, ਕਰਨੈਲ ਸਿੰਘ ਆਦਿ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆਮ ਲੋਕਾਂ ਨੂੰ ਬੈਂਕਾਂ ਅੱਗੇ ਧੱਕੇ ਖਾਂਦਾ ਦੇਖ ਕੇ ਖੁਸ਼ ਹੋ ਰਹੇ ਹਨ ਤਾਂ ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਉਨਾਂ ਕਿਹਾ ਕਿ ਪਿਛਲੇ ਦੋ ਦਿਨ ਤੋਂ ਬੈਂਕਾਂ ਛੁੱਟੀ ਕਾਰਨ ਬੰਦ ਹਨ ਅਤੇ ਏਟੀਐਮ ‘ਚ ਪੈਸੇ ਨਹੀ ਹਨ ਉਨਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਆਮ ਲੋਕ ਕਰਨ ਤਾਂ ਕੀ ਕਰਨ ਉਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ‘ਚ ਕੈਸ਼ ਨਾ ਦਿੱਤਾ ਗਿਆ ਤਾਂ ਇਸਦੇ ਗੰਭੀਰ ਸਿੱਟੇ ਨਿਕਲਣਗੇ, ਜਿਸ ਦੀ ਸਾਰੀ ਜਿੰਮੇਵਾਰੀ ਪ੍ਰਧਾਨ ਮੰਤਰੀ ਦੀ ਹੋਵੇਗੀ।
ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਜਾਣਗੇ : ਕਿਸਾਨ ਆਗੂ: ਇਸ ਸਮੇਂ ਸ਼ਹਿਣਾ ਦੇ ਕਿਸਾਨ ਕਰਮ ਸਿੰਘ, ਭੋਲਾ ਸਿੰਘ, ਨਛੱਤਰ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਕੈਸ਼ ਦੀ ਭਾਰੀ ਕਿਲਤ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ ਹੈ ਉਨਾਂ ਕਿਹਾ ਕਿ ਇਸੇ ਤਰਾਂ ਕੈਸ਼ ਮਿਲਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਜਲਦ ਹੀ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਜਾਣਗੇ।
ਨੋਟਬੰਦੀ ਤੋਂ ਬਾਅਦ ਪੀ.ਐਨ.ਬੀ ਦਾ ਏ.ਟੀ.ਐਮ ਨਹੀਂ ਚੱਲਿਆ: ਇਕੱਤਰ ਉਕਤ ਲੋਕਾਂ ਨੇ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਸ਼ਹਿਣਾ ਬ੍ਰਾਂਚ ਦਾ ਏਟੀਐਮ ਐਤਵਾਰ ਤੱਕ ਇਕ ਦਿਨ ਵੀ ਨਹੀਂ ਚੱਲਿਆ ਅਤੇ ਏ.ਟੀ.ਐਮ ਖਰਾਬ ਹੋਣ ਕਾਰਨ ਇਸ ਨੂੰ ਕਿਸੇ ਨੇ ਵੀ ਠੀਕ ਕਰਨ ਦੀ ਲੋੜ ਤੱਕ ਨਹੀਂ ਸਮਝੀ।
ਐਸ.ਬੀ.ਪੀ ਦੇ ਏ.ਟੀ.ਐਮ ‘ਚ ਕੈਸ਼ ਨਹੀ ਆਇਆ: ਕਸਬਾ ਸ਼ਹਿਣਾ ਵਿਖੇ ਸਟੇਟ ਬੈਂਕ ਆਫ ਪਟਿਆਲਾ ਦੇ ਏਟੀਐਮ ‘ਚ ਕਰੀਬ ਦਸ ਬੀਤਣ ਤੇ ਵੀ ਕੈਸ਼ ਨਹੀ ਆਇਆ ਅਤੇ ਲੋਕ ਖਾਲੀ ਏਟੀਐਮ ਦਾ ਬੰਦ ਦਰਵਾਜ਼ਾ ਦੇਖ ਕੇ ਮੁੜਨ ਲਈ ਮਜਬੂਰ ਹੋ ਚੁੱਕੇ ਹਨ।

Share Button

Leave a Reply

Your email address will not be published. Required fields are marked *

%d bloggers like this: