Thu. Jun 20th, 2019

ਸ਼ਰਬੱਤ ਖਾਲਸਾ ਵਿੱਚ ਜਿਲਾ ਸੰਗਰੂਰ ਤੋ ਵੱਡੀ ਗਿਣਤੀ ਵਿਚ ਸੰਗਤਾਂ ਕਰਨਗੀਆਂ ਸਮੂਲੀਅਤ- ਬਾਬਾ ਸ਼ਾਹਬਾਜ਼ ਸਿੰਘ ਡਸਕਾ

ਸ਼ਰਬੱਤ ਖਾਲਸਾ ਵਿੱਚ ਜਿਲਾ ਸੰਗਰੂਰ ਤੋ ਵੱਡੀ ਗਿਣਤੀ ਵਿਚ ਸੰਗਤਾਂ ਕਰਨਗੀਆਂ ਸਮੂਲੀਅਤ- ਬਾਬਾ ਸ਼ਾਹਬਾਜ਼ ਸਿੰਘ ਡਸਕਾ

3-sunam-6-decਸੁਨਾਮ 6 ਦਸੰਬਰ (ਹਰਬੰਸ ਸਿੰਘ ਮਾਰਡੇ) ਸਿੱਖ ਜਥੇਬੰਦੀਆਂ ਵਲੋ 8 ਦਸੰਬਰ ਨੂੰ ਬੁਲਾਏ ਗਏ ਸਰਬਤ ਖਾਲਸਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਇਕ ਮਿੰਟਗ ਜਥੇਦਾਰ ਸਾਹਬਾਜ ਸਿੰਘ ਡਸਕਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਅਹੁਦੇਦਾਰ ਅਤੇ ਵਰਕਰਾਂ ਅਤੇ ਸਿੱਖ ਸੰਗਤਾਂ ਨੇ ਸਮੂਲੀਅਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਹਬਾਜ ਸਿੰਘ ਡਸਕਾ ਨੇ ਕਿਹਾ ਕਿ ਸਾਬੋ ਕੀ ਤਲਵੰਡੀ ਵਿਖੇ ਸਰਬੱਤ ਖਾਲਸਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਅ੍ਰੰਭਤਾ ਹੋ ਗਈ ਹੈ ਜਿੱਨਾਂ ਦੇ ਭੋਗ 8 ਦਸੰਬਰ ਨੂੰ ਪਾਏ ਜਾਣਗੇ ਜਿਸ ਵਿੱਚ ਵਹੀਰਾਂ ਘੱਤ ਕੇ ਹੁਮ ਹੁਮਾਂ ਕੇ ਪਹੁੰਚਣ ਲਈ ਸੰਗਤਾਂ ਨੂੰ ਅਪੀਲ ਅਤੇ ਬੇਨਤੀ ਕਰਦਿਆਂ ਉੱਨਾਂ ਕਿਹਾ ਕਿ ਕੋਮੀ ਜੱਥੇਦਾਰਾਂ ਵਲੋ ਆਯੋਜਿਤ ਕੀਤੇ ਜਾ ਰਹੇ ਸਰਬਤ ਖਾਲਸਾ ਵਿਚ ਜਿਲਾ ਸੰਗਰੂਰ ਤੋ ਵੱਡੀ ਗਿਣਤੀ ਵਿਚ ਸੰਗਤਾਂ ਸਮੂਲੀਅਤ ਕਰਨਗੀਆਂ ਭਾਵੇ ਸੂਬਾ ਸਰਕਾਰ ਜਿੰਨੇ ਮਰਜੀ ਅੜਿਕੇ ਲਾ ਲਵੇ,ਸਰਬਤ ਖਾਲਸਾ ਹਰ ਹੀਲੇ ਵਿੱਚ ਕਰਵਾਇਆ ਜਾਵੇਗਾ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਰਬਤ ਖਾਲਸਾ ਨੂੰ ਰੋਕਣ ਦੀ ਕੋਸਿਸ਼ ਕੀਤੀ ਤਾਂ ਸਿੱਖ ਸੰਗਤਾਂ ਸਾਂਤੀਪੂਰਨ ਤਰੀਕੇ ਨਾਲ ਸੜਕਾਂ ਤੇ ਆਕੇ ਵਿਰੋਧ ਕਰਨਗੀਆਂ।ਇਸ ਮਿੰਟਿਗ ਵਿਚ ਹੋਰਾਂ ਤੋ ਇਲਾਵਾ ਹਰਦੇਵ ਸਿੰਘ ਗਗੜਪੁਰ ਜਿਲਾਂ ਪ੍ਰਧਾਨ ਕਿਸਾਨ ਵਿੰਗ ਅਕਾਲੀ ਦਲ (ਅ) ਕਰਮਜੀਤ ਸਿੰਘ ਗਗੜਪੁਰ, ਸੁਰਜੀਤ ਸਿੰਘ ਕੁਲਾਰ, ਮੱਘਰ ਸਿੰਘ ਕੁਲਾਰ, ਭਾਈ ਹਰਭਾਗ ਸਿੰਘ ਸ਼ਿੰਘਪੁਰਾ, ਮਲਕੀਤ ਸਿੰਘ ਬੇਲਾ, ਮਨਜੀਤ ਸਿੰਘ ਕੁੱਕੂ, ਸੁਰਿੰਦਰ ਸਿੰਘ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *

%d bloggers like this: