ਸ਼ਰਕਾਰ ਪੈਲਸਾਂ ‘ਚ ਹਥਿਆਰਾਂ ਦੀ ਨਜਾਇਜ ਵਰਤੋ ਬੰਦ ਕਰੇ- ਖੱਬੇਰਾਜਪੂਤਾਂ

ss1

ਸ਼ਰਕਾਰ ਪੈਲਸਾਂ ‘ਚ ਹਥਿਆਰਾਂ ਦੀ ਨਜਾਇਜ ਵਰਤੋ ਬੰਦ ਕਰੇ- ਖੱਬੇਰਾਜਪੂਤਾਂ

06-dec-01ਚੌਂਕ ਮਹਿਤਾ 6 ਦਸੰਬਰ (ਬਲਜਿੰਦਰ ਸਿੰਘ ਰੰਧਾਵਾ) ਪੰਜਾਬ ਸਰਕਾਰ ਵੱਲੋ ਮੈਰਿਜ ਪੈਲਸਾਂ ਤੇ ਹੋਰ ਖੁਸ਼ੀ ਦੇ ਪ੍ਰੋਗਰਾਮਾ ਵਿਚ ਹੁੰਦੀ ਹਥਿਆਰਾਂ ਦੀ ਨਜਾਇਜ ਵਰਤੋਂ ਤੇ ਰੋਕ ਲਗਾੳਣਾ ਸਮੇਂ ਦੀ ਮੁੱਖ ਲੋੜ੍ਹ ਬਣ ਚੁੱਕਾ ਹੈ, ਇੰਨਾ੍ਹਂ ਸ਼ਬਦਾ ਦਾ ਪ੍ਰਗਟਾਵਾ ਆਲ ਇੰਡੀਆਂ ਹਿਉੂਮਨ ਰਾਈਟਸ ਕੌਸਲ ਰਜਿ. ਦੇ ਪ੍ਰਧਾਨ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਜਥੇਦਾਰ ਪ੍ਰਗਟ ਸਿੰਘ ਖੱਬੇਰਾਜਪੂਤਾਂ ਨੇ ਚੌਂਕ ਮਹਿਤਾ ਵਿਖੇ ਮੀਟਿੰਗ ਦੌਰਾਨ ਕੀਤਾ, ਪੈਲਸਾਂ ਵਿਚ ਅਸਲੇ ਦੀ ਕੀਤੀ ਜਾਦੀ ਨਜਾਇਜ ਵਰਤੋਂ ਤੇ ਸਖਤ ਨੋਟਿਸ ਲੈਦਿਆਂ ਗੰਭੀਰਤਾ ਨਾਲ ਵਿਚਾਰ ਵਿਟਾਂਦਰਾ ਕੀਤਾ, ਮੀਟਿੰਗ ਦੌਰਾਨ ਉਨਾ੍ਹਂ ਕਿਹਾ ਕਿ ਅਜਿਹੇ ਪ੍ਰੋਗਰਾਮਾ ਵਿਚ ਲੋਕ ਨਸ਼ੇ ‘ਚ ਟੱਲੀ ਹੋ ਨਜਾਇਜ ਤਰੀਕੇ ਨਾਲ ਗੋਲੀਆਂ ਚਲਾ ਵੱਖ ਵੱਖ ਜਗ੍ਹਾ ਤੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ, ਪਰ ਸਾਡਾ ਪ੍ਰਸ਼ਾਸ਼ਨ ਇੰਨਾਂ੍ਹ ਘਟਨਾਵਾਂ ਤੋ ਬੇਖਬਰ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਉਨਾ੍ਹਂ ਗੁੰਡਾਂ ਅਨਸਰਾਂ ਅਤੇ ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਨੂੰ ਸਖਤ ਕਦਮ ਚੁੱਕਣ ਅਤੇ ਅਜਿਹੇ ਪ੍ਰੋਗਰਾਮਾ ਵਿਚ ਹਥਿਆਰਾਂ ਦੀ ਨਜਾਇਜ ਵਰਤੋਂ ਬੰਦ ਕਰਨ ਦੀ ਲੋੜ੍ਹ ਤੇ ਜੋਰ ਦਿੱਤਾ, ਇਸ ਸਮੇ ਵਿਸ਼ੇਸ਼ ਤੌਰ ਤੇ ਪੁੱਜੇ ਨੈਸ਼ਨਲ ਸਰਪ੍ਰਸਤ ਹਰਭਜਨ ਸਿੰਘ ਮਾਹਲਾ ਉਦੋਕੇ ਤੋ ਇਲਾਵਾ ਧਰਮਿੰਦਰ ਸਿੰਘ ਭੰਮਰਾ੍ਹ, ਸੰਦੀਪ ਕੁਮਾਰ, ਵਰਿੰਦਰ ਬਾਊ, ਬਲਜਿੰਦਰ ਸਿੰਘ ਰੰਧਾਵਾ, ਕੁਲਬੀਰ ਸਿੰਘ ਚੂੰਘ, ਜਤਿੰਦਰਪਾਲ ਸਿੰਘ ਪਾਲ, ਕੁਲਦੀਪ ਸਿੰਘ ਦੀਪੂ, ਹਰਜਿੰਦਰ ਸਿੰਘ ਮਹਿਤਾ, ਰਾਜਦੀਪ ਸਿੰਘ ਉਦੋਨੰਗਲ, ਬਲਵਿੰਦਰ ਸਿੰਘ ਰਾਜੂ ਪੁਰਬਾ ਸਮੇਤ ਸਾਰੇ ਆਹੁਦੇਦਾਰ ਹਾਜਰ ਸਨ।

Share Button

Leave a Reply

Your email address will not be published. Required fields are marked *