ਸਹੁਰੇ ਨੇ ਕੀਤਾ ਨੂੰਹ ਨਾਲ ਬਲਾਤਕਾਰ, ਮਾਮਲਾ ਦਰਜ

ss1

ਸਹੁਰੇ ਨੇ ਕੀਤਾ ਨੂੰਹ ਨਾਲ ਬਲਾਤਕਾਰ, ਮਾਮਲਾ ਦਰਜ

ਮੁੱਲਾਂਪੁਰ ਦਾਖਾ 28 (ਮਲਕੀਤ ਸਿੰਘ) ਸਥਾਣਾ ਦਾਖਾ ਦੇ ਅਧੀਨ ਆਉਦੇ ਪਿੰਡ ਸੋਹੀਆਂ ਵਿਖੇ ਕਲਯੁਗੀ 60 ਸਾਲ ਦੇ ਸੁਹਰੇ ਵੱਲੋਂ ਆਪਣੀ 30 ਸਾਲ ਦੀ ਨੂੰਹ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਥਾਣਾ ਦਾਖਾ ਪੁਲਿਸ ਨੇ ਸੁਹਰੇ ਬੰਤ ਸਿੰਘ ਖਿਲਾਫ ਮੁਕੱਦਮਾ ਨੰਬਰ 102, ਧਾਰਾ 376 ਤਹਿਤ ਦਰਜ ਕਰਕੇ ਸੁਹਰੇ ਦੀ ਭਾਲ ਸ਼ੁਰੁ ਕਰ ਦਿੱਤੀ ਹੈ। ਥਾਣਾ ਦਾਖਾ ਵਿਖੇ ਦਿੱਤੀ ਸ਼ਿਕਾਇਤ ਵਿੱਚ ਰਾਣੀ (ਕਾਲਪਨਿਕ ਨਾਮ) ਉਮਰ 30 ਸਾਲ ਨੇ ਦੱਸਿਆ ਕਿ ਉਹ ਘਰੇਲੂ ਔਰਤ ਹੈ ਅਤੇ ਉਸ ਦਾ ਪਤੀ ਹਰਦੀਪ ਸਿੰਘ ਜਗਰਾਉ ਰੋਡ ਤੇ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਰੋਜਾਨਾ ਦੀ ਤਰਾਂ 27 ਮਈ ਨੂੰ ਉਸ ਦਾ ਪਤੀ ਆਪਣੀ ਦੁਕਾਨ ਤੇ ਚਲਾ ਗਿਆ ਅਤੇ ਉਹ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਅਤੇ ਮੇਰਾ ਸੁਹਰਾ ਬੰਤ ਸਿੰਘ 60 ਸਾਲ ਮੇਰੇ ਕਮਰੇ ਵਿੱਚ ਆਇਆ ਅਤੇ ਮੇਰੇ ਨਾਲ ਜਬਰਦਸਤੀ ਕਰਨ ਲੱਗਾ ਜਦੋ ਮੈਂ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੈਨੂੰ ਬਾਹਾਂ ਤੋਂ ਫੜ ਲਿਆ ਅਤੇ ਚੂੰਨੀ ਨਾਲ ਮੂੰਹ ਧੱਕੇ ਨਾਲ ਬੰਦ ਕਰਕੇ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੰਦੇ ਹੋਏ ਮੇਰੇ ਨਾਲ ਬਲਾਤਕਾਰ ਕੀਤਾ ਅਤੇ ਚਲਾ ਗਿਆ।

ਉਸ ਨੇ ਦੱਸਿਆ ਕਿ ਉਸ ਦਾ ਸੁਹਰਾ ਪਹਿਲਾ ਵੀ ਕਈ ਵਾਰ ਉਸ ਨਾਲ ਧਮਕਾ ਕੇ ਬਲਾਤਕਾਰ ਕਰ ਚੁੱਕਾ ਸੀ ਪਰ ਉਹ ਬਦਨਾਮੀ ਦੇ ਡਰੋ ਚੁੱਪ ਸੀ ਪਰ ਜਦੋ ਅੱਜ ਉਸ ਨੇ ਜਬਰਦਸਤੀ ਕੀਤੀ ਤਾ ਉਸ ਨੇ ਆਪਣੀ ਮਾਂ ਨਾਲ ਗੱਲ ਕਰਨ ਤੋਂ ਬਾਅਦ ਥਾਣਾ ਦਾਖਾ ਵਿਖੇ ਸੁਹਰੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ। ਥਾਣਾ ਮੁੱਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਵੋਮੈਨ ਸੈਲ ਥਾਣਾ ਦਾਖਾ ਦੀ ਇੰਚਾਰਜ ਮਨਜੀਤ ਕੌਰ ਵੱਲੋਂ ਬੰਤ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੀੜਤ ਔਰਤ ਦਾ ਮੈਡੀਕਲ ਕਰਵਾਇਆ ਜਾਂ ਰਿਹਾ ਹੈ ਅਤੇ ਫਰਾਰ ਬੰਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈੈ

Share Button

Leave a Reply

Your email address will not be published. Required fields are marked *