Thu. Apr 18th, 2019

ਸਹੀਦ ਭਗਤ ਸਿੰਘ ਸਪੋਰਟਸ ਐਡ ਵੈਲਫੇਅਰ ਕਲੱਬ ਨੇ ਸਟੇਡੀਅਮ ‘ਚ ਮਿੱਟੀ ਪਵਾਈ

ਸਹੀਦ ਭਗਤ ਸਿੰਘ ਸਪੋਰਟਸ ਐਡ ਵੈਲਫੇਅਰ ਕਲੱਬ ਨੇ ਸਟੇਡੀਅਮ ‘ਚ ਮਿੱਟੀ ਪਵਾਈ

28-1ਮੂਨਕ 27 ਮਈ(ਕੁਲਵੰਤ ਦੇਹਲਾ ) ਸ਼ਥਾਨਕ ਸਹਿਰ ਦੇ ਨਜਦੀਕੀ ਪਿੰਡ ਦੇਹਲਾ ਸੀਹਾ ਵਿਖੇ ਨੋਜਵਾਨਾ ਵਲੋ ਨਵੇ ਕਲੱਬ ਦਾ ਗਠਨ ਕੀਤਾ ਗਿਆ। ਸਹੀਦ ਭਗਤ ਸਿੰਘ ਸਪੋਰਟਸ ਐਡ ਵੈਲਫੇਅਰ ਕਲੱਬ ਦੇ ਪ੍ਰਧਾਨ ਰਣਵੀਰ ਸਿੰਘ ਬਿੱਟੂ ਦੀ ਅਗਵਾਈ ਚ ਸ੍ਰਮੋਣੀ ਅਕਾਲੀ ਦਲ ਦੇ ਆਗੂ ਪੰਜਾਬ ਸਰਕਾਰ ਦੇ ਖਜਾਨਾ ਮੰਤਰੀ ਸ:ਪਰਮਿੰਦਰ ਸਿੰਘ ਢੀਡਸਾ ਨੂੰ ਵਿਸੇਸ ਤੋਰ ਮਿਲਣ ਉਪਰੰਤ ਪਿੰਡ ਚ ਸਟੇਡੀਅਮ ਦੀ ਮਿੱਟੀ ਇਕਸਾਰ ਕਰਨ ਦਾ ਕੰਮ ਸੁਰੂ ਕੀਤਾ ਗਿਆ। ਕਲੱਬ ਵਲੋ ਲਗਭਗ ਦੋ ਦਿਨਾ ਤੋ ਕਈ ਟਰੈਕਟਰਾ ਨਾਲ ਮਿੱਟੀ ਪੱਧਰੀ ਕਰਨ ਦਾ ਕੰਮ ਚੱਲ ਰਿਹਾ ਹੈ। ਕਲੱਬ ਦੇ ਪ੍ਰਧਾਨ ਬਿੱਟੂ ਨੇ ਕਿਹਾ ਕੀ ਬਹੁਤ ਜਲਦੀ ਕਲੱਬ ਵਲੋ ਪਿੰਡ ਚ ਹੋਰ ਵੀ ਸਮਾਜ ਸੇਵਾ ਵਾਲੇ ਕੰਮ ਕੀਤੇ ਜਾਣਗੇ। ਉਹਨਾ ਢੀਡਸਾ ਜੀ ਦਾ ਧੰਨਵਾਦ ਕਰਦੀਆ ਕਿਹਾ ਕੀ ਬਹੁਤ ਜਲਦੀ ਇਸ ਸਟੇਡੀਅਮ ਦੀ ਚਾਰ ਦਿਵਾਰੀ ਦਾ ਕੰਮ ਸੁਰੂ ਕਰਵਾਉਣ ਆ ਰਹੇ ਹਨ। ਇਸ ਸਮੇ ਕਲੱਬ ਦੇ ਅਹੁੰਦੇਦਾਰ ਪ੍ਰਧਾਨ ਰਣਵੀਰ ਸਿੰਘ ਬਿੱਟੂ,ਵਾਇਸ ਪ੍ਰਧਾਨ ਕੁਲਵਿੰਦਰ ਸਿੰਘ ,ਖਾਜਨਚੀ ਉਪਿੰਦਰ ਸਿੰਘ ,ਸਕਂਤਰ ਸਿਮਰਜੀਤ ਸਿੰਘ,ਮੁਂਖ ਸਲਾਹਕਾਰ ਮੇਜਰ ਸਿੰਘ ,ਤੇ ਮੈਬਰ ਪਰਵਿੰਦਰ ਸਿੰਘ ,ਕਰਮਜੀਤ ਸਿੰਘ ,ਤਾਰੀ ਸਿੰਘ, ਸੰਦੀਪ ਸਿੰਘ ,ਜਵੀਨ ਸਿੰਘ,ਕੁਲਦੀਪ ਸਿੰਘ , ਹਰਪ੍ਰੀਤ ,ਕਾਲਾ ਤੇ ਸਮੂਹ ਮੈਬਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: