Wed. Jun 26th, 2019

ਸਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਦੀ ਹੋਈ ਮੀਟਿੰਗ

ਸਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਦੀ ਹੋਈ ਮੀਟਿੰਗ

ਬੋਹਾ 10 ਨਵੰਬਰ(ਜਸਪਾਲ ਸਿੰਘ ਜੱਸੀ): ਸਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਬਲਾਕ ਬੁਢਲਾਡਾ ਦੀ ਮੀਟਿੰਗ ਪਿੰਡ ਰਾਮ ਨਗਰ ਭੱਠਲ ਵਿਖੇ ਜਿਲਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਮੇਲਾ ਸਿੰਘ ਦੀ ਅਗਵਾੲ ਵਿੱਚ ਹੋਈ। ਜਿਸ ਵਿੱਚ ਵੱਖ ਵੱਖ ਇਕਾਇਆਂ ਦੇ ਆਗੂਆ ਨੇ ਭਾਗ ਲਿਆ।ਇਸ ਮੋਕੇ ਜਿਲਾ ਪ੍ਰਧਾਨ ਮਹਾਂ ਸਿੰਘ ਰਾਏਪੁਰ ਨੇ ਬੋਲਦਿਆ ਕਿਹਾ ਕਿ ਅੱਜ ਨੋਜਵਾਨ ਵਰਗ ਨੂੰ ਨਸਿਆਂ ਦੀ ਭੈੜੀ ਅਲਾਮਤ ਤੋ ਦੂਰ ਹੋ ਕੇ ਬਾਣੀ ਅਤੇ ਬਾਣੇ ਨਾਲ ਜੁੜਨਾ ਚਾਹਿਦਾ ਹੈ ।ਉਹਨਾ ਕਿਹਾ ਕਿ ਪਿਛਲੇ ਦਿਨੀ ਵੱਖ ਵੱਖ ਅਖਬਾਰਾਂ ਵਿੱਚ ਬਾਲਮਿਕੀ ਅਤੇ ਮਜਬੀ ਸਿੱਖ ਭਰਾਵਾ ਦੀ ਰਵਿਦਾਸਇਏ ਭਾਈਚਾਰੇ ਨਾਲੋ ਸਾਝ ਨੂੰ ਖਤਮ ਕਰਨ ਲਈ ਜੋ ਖਬਰ ਟਰੱਸਟਦ ੇ ਨਾਮ ਤੇ ਪ੍ਰਕਾਸਿਤ ਹੋਈ ਸੀ ਟਰੱਸਟਦ ੇ ਕਿਸੇ ਆਗੂ ਨੇ ਉਸ ਸਬੰਧੀ ਕੋਈ ਵੀ ਲਿਖਤੀ ਬਿਆਨ ਜਾਰੀ ਨਹੀ ਕੀਤਾ ।ਸਗੋ ਇਹ ਕਿਸੇ ਦੀ ਸਾਜਿਸ ਹੈ ਜੇਕਰ ਕਿਸੇ ਵੀ ਵਿਆਕਤੀ ਨੇ ਅਜਿਹੀ ਖਬਰ ਲਗਵਾੳਣੀ ਹੈ ਤਾਂ ਉਹ ਨਿੱਜੀ ਤੋਰ ਤੇ ਲਗਵਾਵੇ ਨਾ ਕਿ ਟਰੱਸਟਦ ੇ ਨਾਮ ਤੇ ।ਉਹਨਾ ਕਿਹਾ ਕਿ ਉਹ ਇਸ ਖਬਰ ਨੁੰ ਲਗਵਾੳਣ ਵਾਲੇ ਵਿਆਕਤੀਆ ਖਿਲਾਫ ਟਰੱਸਟ ਵੱਲੋ ਕਾਨੂੰਨੀ ਕਾਰਵਾਈ ਵੀ ਕਰਨਗੇ।ਇਸ ਮੋਕੇ ਤਰਸੇਮ ਸਿੰਘ ਮੁਖ ਸਲਾਹਾਕਾਰ,ਸੰਗਤ ਸਿੰਘ,ਕੁਲਦੀਪ ਸਿੰਘ ਕੁਲਾਣਾ,ਬਲਕਾਰ ਸਿੰਘ ਅੱਕਾਂਵਾਲੀ,ਬਲਦੇਵ ਸਿੰਘ ,ਮਿੱਠੁ ਸਿੰਘ ਗੁਰਨੇ,ਭੋਲਾ ਸਿੰਘ,ਇਕਬਾਲ ਸਿੰਘ,ਸੰਗਤ ਸਿੰਘ,ਯੁਵਰਾਜ ਸਿੰਘ ਆਦਿ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: