Sat. Apr 20th, 2019

ਸਹੀਦ ਬਾਬਾ ਜੀਵਨ ਸਿੰਘ ਕੌਮ ਭਲਾਈ ਟਰੱਸਟ ਵੱਲੋ 26ਵਾਂ ਸਹੀਦੀ ਸਮਾਗਮ ਕਰਵਾਇਆ

ਸਹੀਦ ਬਾਬਾ ਜੀਵਨ ਸਿੰਘ ਕੌਮ ਭਲਾਈ ਟਰੱਸਟ ਵੱਲੋ 26ਵਾਂ ਸਹੀਦੀ ਸਮਾਗਮ ਕਰਵਾਇਆ

ਬਨੂੰੜ 26 ਦਸੰਬਰ (ਰਣਜੀਤ ਸਿੰਘ ਰਾਣਾ): ਸਹੀਦ ਬਾਬਾ ਜੀਵਨ ਸਿੰਘ ਕੌਮ ਭਲਾਈ ਟਰੱਸਟ ਪਿੰਡ ਨਡਿਆਲੀ ਵੱਲੋ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਾਨ ਸਪੂਤ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦਾ 26ਵਾਂ ਸਲਾਨਾ ਸਹੀਦੀ ਸਮਾਗਮ ਪਿੰਡ ਨਡਿਆਲੀ ਦੇ ਗੁਰਦੁਆਰਾ ਰੰਗਰੇਟਾ ਸਰ ਸਾਹਿਬ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਾਬਾ ਦਿਲਬਾਗ ਸਿੰਘ ਬਾਘਾ ਜੀ ਨੇ ਵਿਸੇਸ ਤੋਰ ਤੇ ਸਿਰਕਤ ਕੀਤੀ। ਸਮਾਗਮ ਵਿਚ ਧਾਰਮਿਕ ਸੰਸਥਾਵਾ ਤੋ ਇਲਾਵਾ ਰਾਜਨਿਤਿਕ ਪਰਟਿਆ ਦੇ ਆਗੂਆ ਨੇ ਵੀ ਹਾਜਿਰੀ ਲਗਵਾਈ। ਇਸ ਮੋਕੇ ਤੇ ਇੰਟਰ ਨੈਸਨਲ ਗੋਲਡ ਮੈਡਲਿਸਟ ਢਾਡੀ ਜਥਾ ਮਲਕੀਤ ਸਿੰਘ ਪਪਰਾਲੀ,ਕਥਾ ਵਾਚਕ ਗਿਆਨੀ ਸੁਖਵਿੰਦਰ ਸਿੰਘ,ਪ੍ਰੌ: ਰਵੀ ਸਿੰਘ,ਰਾਗੀ ਸਿੰਘ ਜਸਵੀਰ ਸਿੰਘ ਸਰੂੰ ਵਾਲਿਆ ਨੇ ਬਾਬਾ ਜੀਵਨ ਸਿੰਘ ਜੀ ਦੀ ਸਹੀਦੀ ਬਾਰੇ ਸੰਗਤਾ ਨੂੰ ਕੀਰਤਨ ਰਾਹੀ ਨਿਹਾਲ ਕੀਤਾ। ਰਜਨੀਤਿਕ ਪਾਰਟੀਆ ਵਿਚੋ ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਦੇ ਉਮੀਦਵਾਰ ਆਸੂਤੋਸ ਜੋਸੀ, ਬੀਜੇਪੀ ਆਗੂ ਜਗਦੀਪ ਸਿੰਘ ਸੋਢੀ ਨੇ ਵੀ ਸਮਾਗਮ ਵਿਚ ਹਾਜਿਰੀ ਲਗਵਾਈ। ਇਸ ਮੌਕੇ ਤੇ ਟਰੱਸਟ ਵੱਲੋ ਧਾਰਮਿਕ ਤੇ ਰਾਜਨੀਤਿਕ ਆਗੂਆ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਸਮਾਗਮ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੋਕੇ ਤੇ ਟਰੱਸਟ ਦੇ ਚੇਅਰਮੈਨ ਲਛਮਣ ਸਿੰਘ ਚੰਗੇਰਾ, ਪ੍ਰਧਾਨ ਜਸਬੀਰ ਸਿੰਘ ਨਡਿਆਲੀ, ਬਲਬੀਰ ਸਿੰਘ, ਜਗਤਾਰ ਸਿੰਘ, ਦਰਸਨ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: