Sun. Jul 14th, 2019

ਸਹੀਦ ਕਿਰਨਜੀਤ ਕੌਰ ਦੀ ਸਲਾਨਾ ਬਰਸੀ ਤੇ ਹਜ਼ਾਰਾਂ ਲੋਕਾਂ ਵੱਲੋਂ ਸਰਧਾਂਜਲੀਆਂ ਭੇਂਟ

ਸਹੀਦ ਕਿਰਨਜੀਤ ਕੌਰ ਦੀ ਸਲਾਨਾ ਬਰਸੀ ਤੇ ਹਜ਼ਾਰਾਂ ਲੋਕਾਂ ਵੱਲੋਂ ਸਰਧਾਂਜਲੀਆਂ ਭੇਂਟ
ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਨ ਦੀ ਕੀਤੀ ਜ਼ੋਰਦਾਰ ਮੰਗ
ਪੰਜਾਬ ਅੰਦਰ ਤਿੰਨ ਦਹਾਕਿਆਂ ਤੋਂ ਲੀਡਰ ਤੇ ਅਫ਼ਸਰਸ਼ਾਹੀ ਪੂਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ :- ਸੁਖਪਾਲ ਖਹਿਰਾ

12-25

ਮਹਿਲ ਕਲਾਂ 12 ਅਗਸਤ (ਭੁਪਿੰਦਰ ਸਿੰਘ ਧਨੇਰ/ ਗੁਰਭਿੰਦਰ ਗੁਰੀ)- ਔਰਤ ਮੁਕਤੀ ਸੰਘਰਸ਼ ਦਾ ਚਿੰਨ੍ਹ ਬਣੀ ਸਹੀਦ ਬੀਬੀ ਕਿਰਨਜੀਤ ਕੌਰ ਦੀ ਉਨ੍ਹੀਵੀਂ ਬਰਸੀ ਅੱਜ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਸਥਾਨਕ ਅਨਾਜ ਮੰਡੀ ਵਿਖੇ ਮਨਾਈ ਗਈ। ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਹਜ਼ਾਰਾਂ ਮਰਦ ਅਤੇ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਖੰਨਾ, ਸੀ ਪੀ ਐਮ (ਪੰਜਾਬ) ਦੇ ਸਕੱਤਰ ਮੰਗਤ ਰਾਮ ਪਾਸਲਾ ਤੇ ਸੀ ਪੀ ਆਈ ਦੇ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਦੇਸ਼ ਦੇ ਹਾਕਮ ਦੇਸੀ ਵਿਦੇਸ਼ੀ ਕਾਰਪੋਰੇਟ ਜਗਤ ਪੱਖੀ ਵਿਕਾਸ ਮਾਡਲ ਨੂੰ ਬੇਰੋਕ ਅੱਗੇ ਵਧਾਉਣ ਲਈ ਲੋਕਾਂ ਉੱਪਰ ਜਬਰ ਤੇ ਦਾਬਾ ਪਾ ਰਹੇ ਹਨ। ਖ਼ਾਸਕਰ ਔਰਤਾਂ ਉੱਪਰ ਜਬਰ ਜੁਲਮ ਸਾਰੇ ਹੱਦਾਂ ਬੰਨੇ ਪਾਰ ਕਰ ਰਿਹਾ ਹੈ ਕਿਉਂਕਿ ਔਰਤਾਂ ਉੱਪਰ ਜਬਰ ਅਤੇ ਦਾਬਾ ਇਸ ਰਾਜਕੀ ਪ੍ਰਬੰਧ ਦੀ ਪੈਦਾਵਾਰ ਹੈ ਜੋ ਸਮੇਂ-ਸਮੇਂ ਬਦਲਦੀਆਂ ਰਹੀਆਂ ਸਰਕਾਰਾਂ ਦੇ ਬਾਵਜੂਦ ਵੀ ਜਾਰੀ ਹੈ। ਫਿਰਕੂ ਫਾਸ਼ੀਵਾਦੀ ਹਾਕਮ ਨਵਉਦਾਰਵਾਦੀ ਨੀਤੀਆਂ ਨੂੰ ਹੋਰ ਵੱਧ ਸਖ਼ਤੀ ਨਾਲ ਲਾਗੂ ਕਰਨ ਲਈ ਜਿੱਥੇ ਲੋਕਾਂ ਉੱਤੇ ਮਹਿੰਗਾਈ, ਟੈਕਸਾਂ ਆਦਿ ਦਾ ਬੋਝ ਪਾ ਰਹੇ ਹਨ ਉੱਥੇ ਉਹ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਦੀ ਜੁਬਾਨ ਬੰਦੀ ਕਰਨ ਦੇ ਵੀ ਰਾਹ ਪਏ ਹੋਏ ਹਨ।

ਫਿਰਕੂ ਤਾਕਤਾਂ ਅਗਾਂਹਵਧੂ ਵਿਅਕਤੀਆਂ ਤੇ ਸ਼ਕਤੀਆਂ ਉੱਤੇ ਕਾਤਲਾਨਾ ਹਮਲੇ ਤੇਜ ਕਰ ਰਹੀਆਂ ਹਨ। ਜਮਹੂਰੀ ਹੱਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਸੂਬੇ ਦਾ ਦਰਮਿਆਨਾ ਤੇ ਗਰੀਬ ਕਿਸਾਨ ਕਰਜ਼ੇ, ਖੁਦਕਸ਼ੀਆਂ, ਬੇਰੁਜ਼ਗਾਰੀ, ਬਿਮਾਰੀਆਂ, ਅਨਪੜ੍ਹਤਾ ਤੇ ਮਾਨਸਿਕ ਪਰੇਸ਼ਾਨੀਆਂ ‘ਚ ਦਿਨ ਕੱਟ ਰਿਹਾ ਹੈ। ਕਿਸਾਨਾਂ ਦੀ ਮੁਕਤੀ ਲਈ ਕਿਸਾਨ ਲਹਿਰ ਨੂੰ ਮਜ਼ਬੂਤ ਕਰਦਿਆਂ ਚੇਤੰਨ ਤੇ ਜੁਝਾਰੂ ਸੰਗਰਾਮ ਛੇੜ ਦੀ ਲੋੜ ਹੈ। ਡੀ ਟੀ ਐਫ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਨੇ ਸਿੱਖਿਆ ਦਾ ਬਜਾਰੀ ਕਰਨ, ਵਪਾਰੀਕਰਨ ਤੇ ਭਗਵਾਂ ਕਰਨ ਕਰਨ ਵਾਲੀਆਂ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ, ਨਾਲ ਹੀ ਸਮਾਜ ਜਬਰ ਵਿਰੱੁਧ ਮਹਿਲ ਕਲਾਂ ਦੀ ਧਰਤੀ ਉੱਤੇ ਚੱਲ ਰਹੀ ਜੱਦੋ-ਜਹਿਦ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਰਹਿਣ ਦਾ ਵਾਅਦਾ ਕੀਤਾ। ਇਸ ਸਮੇਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸ.ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਨਸ਼ੇ,ਖੁਦਕੁਸ਼ੀਆਂ,ਬੇਰੁਜ਼ਗਾਰੀ,ਵਿੱਦਿਅਕ ਢਾਂਚਾ ਪੂਰੀ ਤਰ੍ਹਾਂ ਫਲਾਪ ਹੋ ਕੇ ਰਹਿ ਗਿਆ ਹੈ ਤੇ ਪੰਜਾਬ ਅੰਦਰ ਜੰਗਲ ਰਾਜ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਅੰਦਰ ਤਿੰਨ ਦਹਾਕਿਆਂ ਤੋਂ ਲੀਡਰ ਤੇ ਅਫ਼ਸਰਸ਼ਾਹੀ ਪੂਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ ਤੇ ਕਿਸੇ ਨੂੰ ਵੀ ਇਨਸਾਫ ਮਿਲਣ ਦੀ ਕੋਈ ਆਸ ਨਹੀ ਹੈ। ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਕਿਹਾ ਕਿ ਦੇਸ਼ ਵਿੱਚ ਹਜ਼ਾਰਾ ਬੱਚੀਆਂ ਦਾ ਸ਼ੋਸ਼ਣ ਹੋਇਆ ਹੈ ਤੇ ਹੋ ਰਿਹਾ ਹੈ । ਪਰ ਮਹਿਲ ਕਲਾਂ ਦੀ ਬੇਟੀ ਕਿਰਨਜੀਤ ਕੌਰ ਦੀ ਸ਼ਹਾਦਤ ਨੇ ਔਰਤ ਜਾਤੀ ਨੂੰ ਜਗਾਇਆਂ ਹੀ ਨਹੀ ਬਲਕਿ ਐਸਾ ਜੋਸ਼ ਭਰ ਦਿੱਤਾ ਹੈ ਕਿ ਬੀਬੀਆਂ ਹਰ ਧੱਕੇਸ਼ਾਹੀ ਦੇ ਖਿਲਾਫ਼ ਡਟ ਕੇ ਮੈਦਾਨ ਵਿੱਚ ਉੱਤਰ ਰਹੀਆਂ ਹਨ।

Leave a Reply

Your email address will not be published. Required fields are marked *

%d bloggers like this: