Fri. May 24th, 2019

ਸਹਿਰ ਦੇ ਇਤੀਹਾਸਿਕ ਮੰਦਿਰ ਨੂੰ ਢਾਉਣ ਦਾ ਮਿਲਿਆ ਸਰਕਾਰੀ ਨੋਟਿਸ

ਸਹਿਰ ਦੇ ਇਤੀਹਾਸਿਕ ਮੰਦਿਰ ਨੂੰ ਢਾਉਣ ਦਾ ਮਿਲਿਆ ਸਰਕਾਰੀ ਨੋਟਿਸ
ਮੰਦਿਰ ਕਮੇਟੀ ਤੇ ਸਹਿਰ ਵਾਸਿਆ ਨੇ ਕੀਤਾ ਵਿਰੋਧ

6-33 (1)

ਬਨੂੜ 6 ਅਗਸਤ (ਰਣਜੀਤ ਸਿੰਘ ਰਾਣਾ): ਪੀਡਬਲਯੂਡੀ ਵਿਭਾਗ ਵੱਲੋਂ ਨੈਸ਼ਨਲ ਹਾਈਵੇ ਤੇ ਸਥਿਤ ਪ੍ਰਚੀਨ ਮਾਈ ਬੰਨੋਂ ਮੰਦਿਰ ਨੂੰ ਢਾਉਣ ਲਈ ਮੰਦਿਰ ਕਮੇਟੀ ਨੂੰ ਭੇਜੇ ਨੋਟਿਸ ਨੂੰ ਮੰਦਿਰ ਕਮੇਟੀ ਨੇ ਜਿਥੇ ਰਾਜਸੀ ਸਾਜਿਸ ਦਾ ਹੀਸਾ ਦੱਸਿਆ ਉਥੇ ਹੀ ਇਸ ਸੜਕ ਦੀ ਪਮਾਇਸ਼ ਮਾਲ ਵਿਭਾਗ ਦੇ ਰਿਕਾਰਡ ਮੁਤਾਬਿਕ ਕਰਨ ਦੀ ਮੰਗ ਕੀਤੀ ਹੈ। ਉਨਾਂ ਸਾਫ ਕਿਹਾ ਕਿ ਜੇਕਰ ਵਿਭਾਗ ਨੇ ਰਾਜਨੀਤਿਕ ਸਾਜਿਸ ਤਹਿਤ ਮੰਦਿਰ ਨੂੰ ਤੋੜਿਆ ਤਾਂ ਉਹ ਸਹਿਰ ਵਾਸੀਆਂ ਨੂੰ ਨਾਲ ਲੈ ਕੇ ਇਸ ਦਾ ਵਿਰੋਧ ਕਰਨਗੇ।

ਮਾਈ ਬੰਨੋਂ ਮੰਦਿਰ ਮਨੇਜਮੈਂਟ ਕਮੇਟੀ ਵੱਲੋਂ ਅੱਜ ਕੀਤੀ ਗਈ ਪ੍ਰੈਸ਼ ਕਾਨਫਰੰਸ ਦੋਰਾਨ ਕਮੇਟੀ ਦੇ ਪ੍ਰਧਾਨ ਬਿਕਰਮਜੀਤ ਪਾਸੀ ਨੇ ਦੱਸਿਆ ਕੀ ਮਾਈ ਬੰਨੋਂ ਦਾ ਮੰਦਿਰ 1562 ਦਾ ਬਣਿਆ ਹੋਇਆ ਹੈ। ਜਿਸ ਜਗਾ ਤੇ ਇਹ ਮੰਦਿਰ ਬਣਿਆ ਹੋਇਆ ਹੈ ਉਸ ਦਾ ਨੰਬਰ ਮਾਲ ਵਿਭਾਗ ਦੇ ਰਿਕਾਰਡ ਵਿਚ 1262 ਦਰਜ ਹੈ। ਇਸ ਰਿਜਾਰਡ ਮੁਤਾਬਿਕ ਬੰਨੋਂ ਮਾਈ ਦਾ ਮੰਦਿਰ ਤੇ ਖੂਹ ਸੜਕ ਤੋਂ ਬਾਹਰ ਹਨ। ਇਹੀ ਨਹੀ ਅੱਜ ਤੋਂ ਪਹਿਲਾ ਵਿਭਾਗ ਵੱਲੋਂ ਕੀਤੀਆਂ ਗਈਆਂ ਪਮਾਇਸਾ ਦੋਰਾਨ ਕਦੇ ਵੀ ਉਨਾਂ ਨੂੰ ਮੰਦਿਰ ਦੇ ਸੜਕ ਵਿਚਕਾਰ ਆਉਣ ਬਾਰੇ ਨੋਟਿਸ ਨਹੀ ਦਿੱਤਾ ਗਿਆ। ਪਰ ਇਸ ਵਾਰ ਰਾਜਨੀਤਿਕ ਸਾਜਿਸ ਤਹਿਤ ਵਿਭਾਗ ਵੱਲੋਂ ਆਪਣਾ ਨਕਸ਼ਾ ਤਿਆਰ ਕੀਤਾ ਗਿਆ ਹੈ, ਉਸ ਨਕਸ਼ੇ ਵਿਚ ਮੰਦਿਰ ਨੂੰ ਸੜਕ ਵਿਚ ਆਉਦਾ ਵਿਖਾਇਆ ਗਿਆ ਹੈ। ਜਿਸ ਤੋਂ ਬਾਅਦ ਪੀਡਬਲਯੂਡੀ ਵਿਭਾਗ ਨੇ ਐਸਡੀਐਮ ਮੋਹਾਲੀ ਦੇ ਹਵਾਲੇ ਨਾਲ ਮੰਦਿਰ ਕਮੇਟੀ ਨੂੰ 27 ਜੁਲਾਈ ਨੂੰ ਪੀਪੀਐਕਟ ਤਹਿਤ ਨੋਟਿਸ ਭੇਜ ਦਿੱਤਾ। ਜਿਸ ਵਿਚ ਲਿਖਿਆ ਗਿਆ ਹੈ ਕਿ ਮੰਦਿਰ ਸੜਕ ਦੀ ਜਗਾ ਤੇ ਦੁਬਾਰਾ ਬਣਾਇਆ ਗਿਆ ਹੈ, ਪਰ ਅਜਿਹਾ ਕੁਝ ਨਹੀ ਹੈ। ਉਨਾਂ ਕਿਹਾ ਕਿ ਕਮੇਟੀ ਕੋਲ ਮੰਦਿਰ ਕਦੋਂ ਬਣਿਆ ਤੇ ਮਾਲ ਵਿਭਾਗ ਦੇ ਰਿਕਾਰਡ ਵਿਚ ਮੰਦਿਰ ਤੇ ਸੜਕ ਵਿਚਕਾਰ ਕਿੰਨਾ ਫਰਕ ਹੈ ਸਾਰੇ ਰਿਕਾਰਡ ਮੋਜੂਦ ਹਨ। ਜਿਨਾਂ ਨੂੰ ਐਸਡੀਐਮ ਸਾਹਿਬ ਵੱਲੋਂ ਰੱਖੀ ਗਈ 9 ਅਗਸਤ ਦੀ ਮੀਟਿੰਗ ਵਿਚ ਪੇਸ਼ ਕੀਤਾ ਜਾਵੇਗਾ। ਬਿਕਰਮਜੀਤ ਪਾਸ਼ੀ ਨੇ ਕਿਹਾ ਕਿ ਉਹ ਭਾਜਪਾ ਦੇ ਲੀਗਲ ਸੈਲ ਜਿਲ੍ਹਾ ਪਟਿਆਲਾ ਦੇ ਕਨਵੀਨਰ ਹਨ। ਪਰ ਉਨਾਂ ਦੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਹੀ ਸਦੀਆਂ ਪੁਰਾਣੇ ਮੰਦਿਰ ਨੂੰ ਢਾਉਣ ਦੀਆਂ ਸਾਜਿਸਾ ਰਚੀਆ ਜਾ ਰਹੀਆਂ ਹਨ। ਜਿਸ ਨੂੰ ਉਹ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕਰਨਗੇ। ਉਨਾਂ ਸਾਫ ਕਿਹਾ ਕਿ ਜੇਕਰ ਮੰਦਿਰ ਨੂੰ ਬਚਾਉਣ ਲਈ ਉਨਾਂ ਨੂੰ ਆਪਣਾ ਆਹੁਦਾ ਵੀ ਤਿਆਗਣਾ ਪਿਆ ਤਾਂ ਉਹ ਤਿਆਰ ਹਨ। ਪਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀ ਹੋਣ ਦੇਣਗੇ। ਉਨਾਂ ਕਿਹਾ ਕਿ ਜੇਕਰ ਇਸ ਮਾਮਲੇ ਸਬੰਧੀ ਉਨਾਂ ਨੂੰ ਹਾਈਕੋਰਟ ਵਿਚ ਜਾਣਾ ਪਿਆ ਤਾਂ ਮੰਦਿਰ ਕਮੇਟੀ ਹਾਈਕੋਰਟ ਵਿਚ ਜਾਣ ਤੋਂ ਗੁਰੇਜ ਨਹੀ ਕਰੇਗੀ। ਇਸ ਮੌਕੇ ਮੰਦਿਰ ਦੇ ਚੇਅਰਮੈਂਨ ਅਸ਼ਵਨੀ ਕੁਮਾਰ ਛੋਟੂ, ਉਪ ਪ੍ਰਧਾਨ ਖਜਾਨ ਸਿੰਘ, ਖਜਾਨਚੀ ਸੁਰਿੰਦਰ ਜੈਨ, ਜੁਆਇਟ ਖਜਾਨਚੀ ਜੁਗਲ ਕਿਸ਼ੋਰ, ਜੁਆਇਟ ਸੈਕਟਰੀ ਰਮੇਸ਼ਵਰ ਧੀਮਾਨ, ਆਸੂ ਜੈਨ, ਰਜੇਸ਼ ਕੁਮਰ ਵਰਮਾ ਤੇ ਰਿੰਕੂ ਜੈਨ ਮੈਂਬਰ ਮੋਜੂਦ ਸਨ।

ਦੁਕਾਨਦਾਰਾ ਨੇ ਵੀ ਕੀਤਾ ਵਿਭਾਗੀ ਕਾਰਵਾਈ ਦਾ ਵਿਰੋਧ-ਇਸ ਮੌਕੇ ਦੁਕਾਨਦਾਰ ਸੰਦੀਪ ਜੈਨ, ਅਮਰਜੀਤ ਸਿੰਘ ਹੁਲਕਾ, ਗੁਰਪਾਲ ਸਿੰਘ, ਲਲਿਤ ਜੈਨ, ਗੁਰਦੀਪ ਸਿੰਘ ਕਨੌੜ, ਬਲਬੀਰ ਸਿੰਘ, ਅਰਵਿੰਦ ਬਾਂਸਲ (ਟੋਨੀ) ਕਰਮ ਸਿੰਘ, ਸਾਦੀ ਰਾਮ, ਮਦਨ ਲਾਲ, ਗੁਰਵਿੰਦਰ ਸਿੰਘ ਮੋਲਾ ਨੇ ਪੀਡਬਲਯੂਡੀ ਵਿਭਾਗ ਦੀ ਇਸ ਕਾਰਵਾਈ ਨੂੰ ਰਾਜਨੀਤੀ ਦਾ ਸਿਕਾਰ ਦੱਸਦੇ ਹੋਏ ਕਿਹਾ ਕਿ ਇਹ ਸਰੇਆਮ ਇਕ ਪਾਸੇ ਦੇ ਦੁਕਾਨਦਾਰਾ ਨਾਲ ਧੱਕਾ ਹੈ। ਉਨਾਂ ਕਿਹਾ ਕਿ ਜੇਕਰ ਵਿਭਾਗ ਦੇ ਰਿਕਾਰਡ ਅਨੁਸਾਰ ਸੈਟਾਲਾਈ ਰਾਹੀ ਸੜਕ ਦੀ ਪਮਾਇਸ਼ ਕਰਵਾਈ ਜਾਵੇ ਤਾਂ ਮੰਦਿਰ ਦੇ ਸਾਹਮਣੇ ਦੀਆਂ ਦੁਕਾਨਾ ਵਿਚ ਆਉਦੀਆਂ ਹਨ। ਕਿਉਕਿ ਉਨਾਂ ਵੱਲ ਤੇ ਪਹਿਲਾ ਹੀ ਵੱਧ ਸੜਕ ਬਣੀ ਹੋਈ ਹੈ ਜਿਸ ਕਰਕੇ ਉਹ ਸੜਕ ਵਿਚ ਨਹੀ ਆਉਦੇ। ਪਰ ਭਾਜਪਾ ਪੰਜਾਬ ਦੇ ਇੱਕ ਨੇਤਾ ਵੱਲੋਂ ਇਸ ਕੰਮ ਵਿਚ ਦਖਲ ਦਿੱਤਾ ਜਾ ਰਿਹਾ ਹੈ। ਜਿਸ ਦੇ ਚਲਦੇ ਵਿਭਾਗ ਵੱਲੋਂ ਪਮਾਇਸ਼ ਦਾ ਸੈਂਟਰ ਪੁਆਇੰਟ ਡਵਾਇਡਰ ਮੰਨਿਆ ਜਾ ਰਿਹਾ ਹੈ। ਜਦੋਂ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਸੈਂਟਰ ਪੁਆਇੰਟ ਡਵਾਇਡਰ ਤੋਂ ਅੱਗੇ ਹੈ। ਉਨਾਂ ਕਿਹਾ ਕਿ 8 ਜੁਲਾਈ ਨੂੰ ਤਹਿਸੀਲਦਾਰ ਤਰਸ਼ੇਮ ਸਿੰਘ ਮਿੱਤਲ ਵੱਲੋਂ ਸੜਕ ਦੀ ਸੈਟੇਲਾਈਟ ਪਮਾਇਸ਼ ਕਰਵਾਉਣ ਲਈ ਭੇਜੇ ਗਏ ਕਾਨੂੰਗੋ ਖੁਸ਼ਹਾਲ ਸਿੰਘ ਤੇ ਪਟਵਾਰੀ ਨਾਲ ਦੁਕਾਨਦਾਰਾ ਨੇ ਬਦਸਲੂਕੀ ਕੀਤੀ। ਜਿਸ ਸਬੰਧੀ ਤਹਿਸੀਲਦਾਰ ਵੱਲੋਂ ਥਾਣਾ ਬਨੂੜ ਵਿਖੇ ਸਿਕਾਇਤ ਦਰਜ ਕਰਵਾਈ ਤੇ 19 ਜੁਲਾਈ ਨੂੰ ਐਡੀਐਮ ਮੋਹਾਲੀ ਲਖਮੀਰ ਸਿੰਘ ਨੂੰ ਪੱਤਰ ਲਿਖ ਕੇ ਪੁਲਸ ਫੋਰਸ ਦੀ ਹਾਜਰੀ ਵਿਚ ਨਿਸ਼ਾਨ ਦੇਹੀ ਕਰਵਾਉਣ ਲਈ ਕਿਹਾ। ਦੁਕਾਨਦਾਰਾ ਨੇ ਪੀਡਬਲਯੂਡੀ ਵਿਭਾਗ ਦੇ ਅਧਿਕਾਰੀਆਂ ਤੇ ਇਹ ਵੀ ਦੋਸ਼ ਲਗਾਇਆ ਕਿ ਬਿਨਾਂ ਪਮਾਇਸ਼ ਕਰਵਾਏ ਵਿਭਾਗੀ ਕੰਮ ਜਾਰੀ ਹੈ ਜਿਸ ਨਾਲ ਜਨਤਾ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ।
ਕੀ ਕਹਿਣਾ ਹੈ ਪੀਡਬਲਯੂਡੀ ਦੇ ਐਸਡੀਓ ਦਾ- ਇਸ ਮਾਮਲੇ ਸਬੰਧੀ ਜਦੋਂ ਵਿਭਾਗ ਦੇ ਐਸਡੀਓ ਲਵਲੀਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਅਜੇ ਉਹ ਨਵੇਂ ਆਏ ਹਨ ਉਨਾਂ ਨੂੰ ਪੁਰਾਣੇ ਰਿਕਾਰਡ ਦਾ ਪਤਾ ਨਹੀ ਹੈ। ਪਰ ਕੁਝ ਦੁਕਾਨਦਾਰ ਤੇ ਮੰਦਿਰ ਕਮੇਟੀ ਦੇ ਮੈਂਬਰ ਉਨਾਂ ਨੂੰ ਮਿਲੇ ਸਨ ਤੇ ਉਨਾਂ ਦੇ ਕਹੇ ਅਨੁਸਾਰ ਜੇਕਰ ਉਹ ਦੁਬਾਰਾ ਪਮਾਇਸ਼ ਕਰਵਾਉਣਾ ਚੁਹੰਦੇ ਹਨ ਤੇ ਕਰਵਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਪਮਾਇਸ਼ ਦੋਰਾਨ ਕਿਸੇ ਵਿਅਕਤੀ ਦੀ ਜਗਾ ਸੜਕ ਵਿਚ ਆਉਦੀ ਹੈ ਤਾਂ ਉਸ ਨੂੰ ਐਕੁਆਇਰ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: