ਸਹਿਕਾਰੀ ਸਭਾਵਾਂ ਦੇ ਪ੍ਰਤੀਨਿਧ ਵੱਜੋਂ ਸਹਿਕਾਰੀ ਬੈਂਕਾਂ ਦੀ ਚੋਣ ਜਿੱਤ ਕੇ ਬਣੇ ਡਾਇਰੈਕਟਰਾਂ ਨੂੰ ਅਹੁਦੇ ਤੋਂ ਚਲਦਾ ਕਰਨ ਦੀ ਤਿਆਰੀ ‘ਚ ਹੈ ਸਰਕਾਰ: ਚੰਦੂਮਾਜਰਾ

ss1

ਸਹਿਕਾਰੀ ਸਭਾਵਾਂ ਦੇ ਪ੍ਰਤੀਨਿਧ ਵੱਜੋਂ ਸਹਿਕਾਰੀ ਬੈਂਕਾਂ ਦੀ ਚੋਣ ਜਿੱਤ ਕੇ ਬਣੇ ਡਾਇਰੈਕਟਰਾਂ ਨੂੰ ਅਹੁਦੇ ਤੋਂ ਚਲਦਾ ਕਰਨ ਦੀ ਤਿਆਰੀ ‘ਚ ਹੈ ਸਰਕਾਰ: ਚੰਦੂਮਾਜਰਾ
ਸਹਿਕਾਰੀ ਸਭਾ ਦੇ ਕਰਜ਼ੇ ਦਾ ਬਹਾਨਾ ਬਣਾ ਕੇ ਸਹਾਇਕ ਰਜਿਸ਼ਟਰਾਰ ਨੇ ਪੱਤਰ ਜਾਰੀ ਕਰਕੇ ਡਾਇਰੈਕਟਰੀ ਸੀਜ਼ ਕਰਨ ਦਾ ਦਿੱਤਾ ਨੋਟਿਸ: ਚੰਦੂਮਾਜਰਾ
ਅਫਸਰਸ਼ਾਹੀ ਨਿਯਮਾਂ ਅਨੁਸਾਰ ਜ਼ਾਬਤੇ ‘ਚ ਰਹਿ ਕੇ ਕੰਮ ਕਰੇ, ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ: ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ, 15 ਅਕਤੂਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਪੰਜਾਬ ਦੀ ਕਾਂਗਰਸ ਸਰਕਾਰ ਹੁਣ ਧੱਕੇਸ਼ਾਹੀ ਕਰਕੇ ਸਹਿਕਾਰੀ ਸਭਾਵਾਂ ਦੇ ਪ੍ਰਤੀਨਿਸ਼ ਵੱਜੋਂ ਸਹਿਕਾਰੀ ਬੈਂਕਾਂ ਦੀ ਚੋਣ ਜਿੱਤ ਕੇ ਬਣੇ ਡਾਇਰੈਕਟਰਾਂ ਨੂੰ ਆਨਾ ਬਹਾਨਾ ਬਣਾ ਕੇ ਅਹੁਦੇ ਤੋਂ ਚਲਦਾ ਕਰਨ ਦੀ ਤਾਕ ‘ਚ ਹੈ। ਇਸੇ ਦੇ ਤਹਿਤ ਮੇਰੇ ਹਲਕੇ ਅਧੀਨ ਆਉਂਦੇ ਸਹਿਕਾਰੀ ਬੈਂਕਾਂ ਦੀ ਡਾਇਰੈਕਟਰਾਂ ਨੂੰ ਸੰਯੁਕਤ ਰਜਿਸ਼ਟਰਾਰ ਸਹਿਕਾਰੀ ਸਭਾਵਾਂ ਵੱਲੋਂ ਉਨ੍ਹਾਂ ਦੀ ਡਾਇਰੈਕਟਰੀ ਸੀਜ਼ ਕਰਨ ਦੇ ਨੋਟਿਸ ਦਿੱਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਿਲਾ ਅਨੰਦਗੜ੍ਹ ਵਿਖੇ ਇੱਕ ਸਮਾਗਮ ‘ਚ ਹਿੱਸਾ ਲੈਣ ਪਹੁੰਚੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ।
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਮੇਰੇ ਲੋਕ ਸਭਾ ਹਲਕੇ ਅਧੀਨ ਆਉਂਦੇ ਸਹਿਕਾਰੀ ਬੈਂਕਾਂ ਦੇ ਦਰਜਨਾਂ ਡਾਇਰੈਕਟਰਾਂ ਨੂੰ ਸੰਯੁਕਤ ਰਜਿਸ਼ਟਰਾਰ ਸਹਿਕਾਰੀ ਸਭਾਵਾਂ ਵੱਲੋਂ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਡਾਇਰੈਕਟਰੀ ਸੀਜ਼ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਿਸ ਸਹਿਕਾਰੀ ਸਭਾ ਦੇ ਪ੍ਰਤੀਨਧੀ ਵੱਜੋਂ ਉਨ੍ਹਾਂ ਡਾਇਰੈਕਟਰੀ ਦੀ ਚੋਣ ਲੜੀ ਸੀ ਉਸ ‘ਤੇ ਕਰਜ਼ਾ ਖੜਾ ਹੈ। ਚੰਦੂਮਾਜਰਾ ਨੇ ਕਿਹਾ ਕਿ ਜਦੋਂ ਵੀ ਕੋਈ ਚੋਣ ਲੜਦਾ ਹੈ ਤਾਂ ਵਿਭਾਗ ਵੱਲੋਂ ਉਸਨੂੰ ਐਨਓਸੀ ਜਾਰੀ ਕੀਤੀ ਜਾਂਦੀ ਹੈ। ਪਰ ਸਰਕਾਰ ਦੇ ਬਦਲਦੇ ਸਾਰ ਹੀ ਵਿਭਾਗੀ ਅਫਸਰਾਂ ਵੱਲੋਂ ਕਰਜ਼ੇ ਦਾ ਬਹਾਨਾ ਬਨਾਉਣਾ ਜਿੱਥੇ ਸਿੱਧਾ ਸਰਕਾਰ ਦੇ ਇਸ਼ਾਰੇ ਦਾ ਸਬੂਤ ਦੇ ਰਿਹਾ ਹੈ ਉੱਥੇ ਹੀ ਇਹ ਵੀ ਜ਼ਿਕਰਯੋਗ ਹੈ ਕਿ ਇਹ ਸਾਰੇ ਨੋਟਿਸ ਸਿਰਫ ਅਕਾਲੀ ਪੱਖੀ ਡਾਇਰੈਕਟਰਾਂ ਨੂੰ ਹੀ ਆਏ ਹਨ।
ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਹੁਣ ਹੇਠਲੇ ਦਰਜੇ ਧੱਕੇਸ਼ਾਹੀ ‘ਤੇ ਉਤਾਰੂ ਹੋ ਚੁੱਕੀ ਹੈ। ਪਰ ਅਸੀਂ ਇਨ੍ਹਾਂ ਦੀ ਧੱਕੇਸ਼ਾਹੀ ਤੋਂ ਡਰਨ ਵਾਲੇ ਨਹੀਂ ਤੇ ਇਸ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਪਿੱਛੇ ਨਹੀਂ ਹਟਾਂਗੇ।ਚੰਦੂਮਾਜਰਾ ਨੇ ਅਫਸਰਸ਼ਾਹੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਨਿਯਮਾਂ ਅਨੁਸਾਰ ਜ਼ਾਬਤੇ ‘ਚ ਰਹਿ ਕੇ ਹੀ ਸਾਰੇ ਕੰਮ ਕਰਨ।ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਢਾਹੇ, ਬੀਬੀ ਕੁਲਵਿੰਦਰ ਕੌਰ, ਮਨਜੀਤ ਸਿੰਘ ਬਾਸੋਵਾਲ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਅਚਿੰਤ, ਤਰਸੇਮ ਸਿੰਘ ਗੰਧੋ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *