ਸਹਾਰਾ ਗਰੁੱਪ ਪੰਜਾਬ ਵੱਲੋ ਦੂਸਰਾ ਸਲਾਨਾ ਜਾਗਰਣ ਕਰਵਾਇਆ

ss1

ਸਹਾਰਾ ਗਰੁੱਪ ਪੰਜਾਬ ਵੱਲੋ ਦੂਸਰਾ ਸਲਾਨਾ ਜਾਗਰਣ ਕਰਵਾਇਆ

26-10
ਰਾਮਪੁਰਾ ਫੂਲ ੨੪ ਜੁਲਾਈ, ਕੁਲਜੀਤ ਸਿੰਘ ਢੀਗਰਾ/ ਜਸਵੰਤ ਦਰਦ ਪ੍ਰੀਤ: ਸਹਾਰਾ ਗਰੁੱਪ ਪੰਜਾਬ ਵੱਲੋ ਸਥਾਨਕ ਮੋੜ ਰੋਡ ਸਥਿਤ ਸਹਾਰਾ ਦਫਤਰ ਵਿਖੇ ਸਾੳਣ ਦੇ ਝੰਡਿਆ ਦਾ ਦੂਸਰਾ ਸਲਾਨਾ ਜਾਗਰਣ ਕਰਵਾਇਆ ਗਿਆ । ਜਾਗਰਣ ਦੀ ਸੁਰੂਆਤ ਮਾਰਕਿਟ ਕਮੇਟੀ ਰਾਮਪੁਰਾ ਫੂਲ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ ਨੇ ਜੋਤੀ ਪ੍ਰਚੰਡ ਕਰਕੇ ਕੀਤੀ । ਇਸ ਦੋਰਾਨ ਪੂਜਨ ਦੀ ਰਸਮ ਖੱਤਰੀ ਸਭਾ ਰਾਮਪੁਰਾ ਫੂਲ ਦੇ ਪ੍ਰਧਾਨ ਰਜਨੀਸ਼ ਕਰਕਰਾ ਨੇ ਕੀਤੀ । ਇਸ ਮੋਕੇ ਮਾਂ ਚਿੰਤਪੂਰਨੀ ਭਜ਼ਨ ਮੰਡਲੀ ਵੱਲੋ ਮਾਤਾ ਜੀ ਦੀਆਂ ਭੇਟਾਂ ਗਾਕੇ ਪੰਡਾਲ ਚ, ਬੈਠੀਆਂ ਸੰਗਤਾ ਨੂੰ ਨਿਹਾਲ ਕੀਤਾ ਗਿਆ । ਭਜ਼ਨ ਸਮਰਾਟ ਕਰਨ ਕੁਮਾਰ ਕਰਨੀ ਨੇ ‘ ਮੈ ਨੱਚਣਾ ਮਈਆਂ ਦੇ ਦਵਾਰ ਅੱਜ ਮੈੰਨੂੰ ਨੱਚ ਲੈਣ ਦੇ’ ਮੇਲਾ ਮਈਆਂ ਦਾ ‘ ਸੇਰ ਪੇ ਸਵਾਰ ਹੋਕੇ ਆਜਾ ਸ਼ੇਰਾ ਵਾਲੀਏ ਆਦਿ ਭੇਟਾ ਗਾਕੇ ਸੰਗਤਾ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਇਸ ਮੋਕੇ ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ ।ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾਂ ਨੇ ਦੱਸਿਆ ਕਿ ਸੰਸਥਾ ਵੱਲੋ ਹਰ ਸਾਲ ਸਾਉਣ ਦੇ ਮਹੀਨੇ ਮਾਤਾ ਰਾਣੀ ਦਾ ਜਾਗਰਣ ਕਰਵਾਇਆ ਜਾਂਦਾ ਹੈ । ਉਹਨਾਂ ਦੱਸਿਆ ਕਿ ਜਾਗਰਣ ਅਤੇ ਚੋਕੀਆਂ ਵਿੱਚ ਜੋ ਵੀ ਚੜਾਵਾਂ ਇਕੱਠਾ ਹੁੰਦਾ ਹੈ ਉਹ ਲੋੜਬੰਦ ਵਿਆਕਤੀਆਂ ਦੀ ਮਦਦ ਲਈ ਖ਼ਰਚ ਕੀਤਾ ਜਾਂਦਾ ਹੈ । ਇਸ ਮੋਕੇ ਹੋਰਨਾ ਤੋ ਇਲਾਵਾ ਕੋਸ਼ਲਰ ਸੁਰਜੀਤ ਸਿੰਘ, ਪ੍ਰਿੰਸ ਨੰਦਾ, ਜਗਜੀਤ ਪਿੰਕਾ, ਪ੍ਰੀਤਮ ਆਰਟਿਸਟ, ਪਵਨ ਮਹਿਤਾ, ਮਨੋਹਰ ਸਿੰਘ, ਅਸੋਕੀ ਬਾਬਾ, ਸੁਰੇਸ਼ ਗੁਪਤਾ ਸੁੰਦਰੀ, ਸਤਪਾਲ ਟੀਨਾ ਤੋ ਇਲਾਵਾ ਭਾਰੀ ਗਿਣਤੀ ਚ, ਸ਼ਹਿਰ ਵਾਸੀ ਸ਼ਾਮਲ ਹੋਏ ।

Share Button

Leave a Reply

Your email address will not be published. Required fields are marked *