Mon. Sep 23rd, 2019

ਸਹਾਇਤਾ ਸੰਸਥਾ ਪੰਜਾਬ ਅੰਦਰ ਹੜ ਪੀੜਤਾਂ ਲਈ 25 ਹਜ਼ਾਰ ਡਾਲਰ ਦੀ ਮੱਦਦ ਕਰੇਗੀ

ਸਹਾਇਤਾ ਸੰਸਥਾ ਪੰਜਾਬ ਅੰਦਰ ਹੜ ਪੀੜਤਾਂ ਲਈ 25 ਹਜ਼ਾਰ ਡਾਲਰ ਦੀ ਮੱਦਦ ਕਰੇਗੀ

ਫਰੀਮੌਂਟ, 21 ਅਗਸਤ ( ਰਾਜ ਗੋਗਨਾ )— ਅਮਰੀਕਾ ਦੇ ਕੈਲੀਫੋਰਨੀਆ ਚ’ ਸਹਾਇਤਾ ਸੰਸਥਾ ਜਿਹੜੀ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਅੰਦਰ ਲੋੜਵੰਦ ਲੋਕਾਂ ਦੀ ਮੱਦਦ ਕਰਦੀ ਆ ਰਹੀ ਹੈ। ਇਹ ਸੰਸਥਾ ਦੀ ਇਕਾਈ ਸਹਾਇਤਾ ਪੰਜਾਬ ਟੀਮ ਹੁਣ ਪੰਜਾਬ ਅੰਦਰ ਹੜ ਪੀੜਤ ਲੋਕਾਂ ਦੀ ਮੱਦਦ ਲਈ ਫੇਰ ਅੱਗੇ ਆਈ ਹੈ। ਅੱਜ ਸਹਾਇਤਾ ਮੈਂਬਰਾਂ ਨੇ ਮੀਟਿੰਗ ਕਰਕੇ ਇੱਕ ਅਹਿਮ ਫੈਸਲਾ ਲਿਆ ਅਤੇ 25000 ਡਾਲਰ ਦੀ ਫ਼ੌਰੀ ਮੱਦਦ ਪੰਜਾਬ ਭੇਜਣ ਦਾ ਅਹਿਦ ਲਿਆ।
ਸਹਾਇਤਾ ਸੰਸਥਾ ਵੱਲੋਂ ਮਾਲਵੇ ਖੇਤਰ ਵਿੱਚ ਪਹਿਲਾ ਹੀ ਲੋੜਵੰਦ ਕਿਸਾਨਾਂ ਦੀ ਮੱਦਦ ਲਈ ਪ੍ਰੋਗਰਾਮ ਚੱਲ ਰਹੇ ਹਨ ਅਤੇ ਇਸ ਸਮੇਂ ਦੁਆਬੇ ਦੇ ਸਤਲੁਜ ਏਰੀਏ ਦੇ ਕਿਸਾਨ ਹੜ ਦੀ ਮਾਰ ਹੇਠ ਹਨ ਅਤੇ ਉਨ੍ਹਾਂ ਦੀ ਬਾਂਹ ਫੜਨ ਲਈ ਸਹਾਇਤਾ ਵੱਲੋਂ ਫੰਡ ਜਾਰੀ ਕੀਤਾ ਗਿਆ ਹੈ। ਸਹਾਇਤਾ ਦੀ ਟੀਮ ਪੰਜਾਬ ਅੰਦਰ ਜ਼ਮੀਨੀ ਪੱਧਰ ਤੇ ਖ਼ੁਦ ਜਾਕੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੀ ਹੈ ‘ਤੇ ਲੋੜਵੰਦ ਲੋਕਾਂ ਦੀ ਨਿਸ਼ਾਨਦੇਹੀ ਕਰ ਰਹੀ ਹੈ।ਸਹਾਇਤਾ ਜਿੱਥੇ ਹੋਰ ਲੋਕਾਂ ਦੀਆਂ ਲੋੜਾਂ ਪ੍ਰਤੀ ਧਿਆਨ ਦੇਵੇਗੀ, ਓਥੇ ਹੀ ਸਭ ਤੋਂ ਪਹਿਲਾਂ ਨੁਕਸਾਨੇ ਗਏ ਸਕੂਲਾਂ ਦੇ ਨਿਰਮਾਣ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦੇਵੇਗੀ। ਸਹਾਇਤਾ ਦੇ ਬੁਲਾਰੇ ਡਾਕਟਰ ਹਰਕੇਸ਼ ਸੰਧੂ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੇ ਲੋਕ ਮੁਸ਼ਕਲ ਵਿੱਚ ਹਨ ‘ਤੇ ਇਨਸਾਨੀਅਤ ਦੇ ਨਾਤੇ ਸਾਡਾ ਉਹਨਾਂ ਦੀ ਮੱਦਦ ਕਰਨ ਦਾ ਫਰਜ ਬਣਦਾ ਹੈ। ਉਹਨਾ ਕਿਹਾ ਕਿ ਜੇ ਕੋਈ ਵੀ ਇਸ ਔਖੇ ਮੌਕੇ ਪੰਜਾਬ ਦੇ ਲੋਕਾਂ ਦੀ ਮੱਦਦ ਕਰਨੀ ਚਾਹੇ ਤਾਂ ਸਹਾਇਤਾ ਦੀ ਵੈਬਸਾਈਟ http://www.sahaita.org.ਹੈ।

Leave a Reply

Your email address will not be published. Required fields are marked *

%d bloggers like this: