ਸਵ ਸਰਦੂਲ ਸਿੰਘ ਬੰਡਾਲਾ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ

ss1

ਸਵ ਸਰਦੂਲ ਸਿੰਘ ਬੰਡਾਲਾ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ

ਜੰਡਿਆਲਾ ਗੁਰੂ 1 ਮਾਰਚ ਵਰਿੰਦਰ ਸਿੰਘ :- ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸ੍ਰ ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਮੋਜੂਦਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਜੀ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬੰਡਾਲਾ ਵਿਚ ਕਰ ਦਿਤਾ ਗਿਆ । ਸ੍ਰ ਬੰਡਾਲਾ ਦੀ ਮਿਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿਚ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਸ਼ਹਿਰ ਰਾਂਹੀ ਪਿੰਡ ਬੰਡਾਲਾ ਪਹੁੰਚਾਇਆ ਗਿਆ । ਜੰਡਿਆਲਾ ਗੁਰੂ ਸ਼ਹਿਰ ਵਿਚ ਆਪਣੇ ਹਰਮਨ ਪਿਆਰੇ ਨੇਤਾ ਨੂੰ ਵੱਖ ਵੱਖ ਜਗ੍ਹਾ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਸੰਜੀਵ ਕੁਮਾਰ ਲਵਲੀ, ਭੁਪਿੰਦਰ ਸਿੰਘ ਕੋਂਸਲਰ, ਆਸ਼ੂ ਵਿਨਾਇਕ, ਕੁਲਵਿੰਦਰ ਸਿੰਘ ਕਿੰਦਾ, ਰਣਧੀਰ ਸਿੰਘ ਕੋਂਸਲਰ, ਸੰਜੀਵ ਕੁਮਾਰ ਹੈਪੀ, ਨਿਰਮਲ ਸਿੰਘ ਨਿੰਮਾ, ਸੰਜੀਵ ਕੁਮਾਰ ਚੋਪੜਾ, ਹਰਿੰਦਰਪਾਲ ਸਿੰਘ ਟਿੱਕਾ, ਇੰਦਰ ਸਿੰਘ ਮਲਹੋਤਰਾ, ਮਦਨ ਮੋਹਨ, ਚਰਨਜੀਤ ਸਿੰਘ ਟਿਟੋ, ਰਾਕੇਸ਼ ਕੁਮਾਰ ਰਿੰਪੀ, ਐਡਵੋਕੈਟ ਅਮਨਦੀਪ ਸਿੰਘ, ਲਾਲੀ ਚੋਪੜਾ, ਰਾਜਦੀਪ ਸੈਣੀ ਸਮੇਤ ਨਗਰ ਕੌਂਸਲ ਦਫਤਰ ਦੇ ਸਮੂਹ ਸਟਾਫ ਅਤੇ ਸ਼ਹਿਰ ਵਾਸੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ । ਪਿੰਡ ਬੰਡਾਲਾ ਪਹੁੰਚਣ ਤੇ ਅਗਨ ਭੇਟ ਕਰਨ ਤੋਂ ਪਹਿਲਾਂ ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਪਾਰਟੀ ਦੇ ਆਗੂਆਂ ਤੋਂ ਇਲਾਵਾ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ । ਪੰਜਾਬ ਪੁਲਿਸ ਦੀ ਟੁਕੜੀ ਵਲੋਂ ਸਰਕਾਰੀ ਸਨਮਾਨਾਂ ਨਾਲ ਹਵਾਈ ਫਾਇਰ ਕਰਕੇ ਵਿਛੜੀ ਆਤਮਾ ਨੂੰ ਸਲਾਮੀ ਦਿਤੀ । ਉਪਰੰਤ ਸ੍ਰ ਸਰਦੂਲ ਸਿੰਘ ਬੰਡਾਲਾ ਦੇ ਛੋਟੇ ਬੇਟੇ ਤੇਜਿੰਦਰ ਸਿੰਘ ਲਾਡੀ ਵਲੋਂ ਮਿਰਤਕ ਸਰੀਰ ਨੂੰ ਅਗਨ ਭੇਟ ਕੀਤਾ । ਡੀ ਐਸ ਪੀ
ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਹੇਠ ਐਸ ਐਚ ਉ ਜੰਡਿਆਲਾ ਹਰਸੰਦੀਪ ਸਿੰਘ ਵਲੋਂ ਬੜੇ ਹੀ ਯੋਜਨਾਬੰਦ ਤਰੀਕੇ ਨਾਲ ਅਫਸੋਸ ਕਰਨ ਲਈ ਹਜਾਰਾਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਨੂੰ ਕਾਬੂ ਕੀਤਾ ।
ਪਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਜੀਤ ਸਿੰਘ ਔਜਲਾ ਐਮ ਪੀ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਨੂੰ ਜੰਡਿਆਲਾ ਗੁਰੂ ਇਲਾਕੇ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਜਸਬੀਰ ਸਿੰਘ ਡਿੰਪਾ ਜਨਰਲ ਸਕੱਤਰ ਪੰਜਾਬ ਕਾਂਗਰਸ ਨੇ ਕਿਹਾ ਕਿ ਸਵ ਬੰਡਾਲਾ ਨੇ ਦਲਿਤ ਵਰਗ ਦੀ ਆਵਾਜ ਉੱਚੀ ਚੁੱਕਣ ਲਈ ਅਹਿਮ ਯੋਗਦਾਨ ਪਾਇਆ ਹੈ । ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹੋਰਨਾਂ ਤੋਂ ਇਲਾਵਾ ਡੀ ਸੀ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ, ਐਸ ਐਸ ਪੀ ਦਿਹਾਤੀ ਪਰਮਪਾਲ ਸਿੰਘ, ਗੁਰਚੇਤ ਸਿੰਘ ਭੁੱਲਰ ਸਾਬਕਾ ਕੈਬਨਿਟ ਮੰਤਰੀ, ਰਾਜਮਹਿੰਦਰ ਸਿੰਘ ਲਾਲੀ ਮਜੀਠੀਆ, ਐਸ ਡੀ ਐਮ ਸ਼੍ਰੀ ਨੀਤੀਸ਼ ਸਿੰਗਲਾ, ਐਸ ਪੀ ਸ਼੍ਰੀ ਮਨੋਹਰ ਲਾਲ,
ਬਾਬਾ ਪਰਮਾਨੰਦ ਜੀ , ਜਸਬੀਰ ਸਿੰਘ ਡਿੰਪਾ, ਇੰਦਰਜੀਤ ਸਿੰਘ ਬਾਸਰਕੇ, ਅਮਨਦੀਪ ਸਿੰਘ ਕੱਕੜ, ਨਵਦੀਪ ਸਿੰਘ ਗੋਲਡੀ, ਹਰਜੀਤ ਸਿੰਘ ਸਾਬਕਾ ਚੇਅਰਮੈਨ, ਅਮਰੀਕ ਸਿੰਘ ਬਿੱਟਾ, ਦਲਬੀਰ ਸਿੰਘ ਵੇਰਕਾ, ਹਰਭਜਨ ਸਿੰਘ ਆਪ ਪਾਰਟੀ, ਅਮਰਜੀਤ ਸਿੰਘ , ਜਸਇੰਦਰ ਸਿੰਘ ਸਹਾਇਕ ਐਮ ਐਲ ਏ, ਰਾਣਾ ਜੰਡ, ਪ੍ਰੀਤਇੰਦਰ ਸਿੰਘ ਮਾਨ, ਸਕੱਤਰ ਸਿੰਘ ਦੇਵੀਦਾਸਪੁਰਾ, ਅਵਤਾਰ ਸਿੰਘ ਕਾਲਾ ਕੋਂਸਲਰ, ਰਾਕੇਸ਼ ਕੁਮਾਰ ਖਤਰੀ, ਮਨਜਿੰਦਰ ਸਿੰਘ, ਸੁਖਦੇਵ ਸਿੰਘ, ਪ੍ਰਤਾਪ ਸਿੰਘ, ਵਰਦੀਪ ਸਿੰਘ, ਸੁਖਵਿੰਦਰ ਗੋਲਡੀ, ਹਰਦੇਵ ਸਿੰਘ ਰਿੰਕੂ, ਪਰਮਜੀਤ ਸਿੰਘ , ਸਮੂਹ ਪੱਤਰਕਾਰ ਭਾਈਚਾਰੇ ਸਮੇਤ ਹਜਾਰਾਂ ਦੀ ਗਿਣਤੀ ਵਿਚ ਲੋਕ ਹਲਕਾ ਵਿਧਾਾਇਕ ਡੈਨੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ ।

Share Button

Leave a Reply

Your email address will not be published. Required fields are marked *