ਸਵ. ਰਾਜੀਵ ਗਾਂਧੀ ਜੀ ਦਾ ਜਨਮਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ

ਸਵ. ਰਾਜੀਵ ਗਾਂਧੀ ਜੀ ਦਾ ਜਨਮਦਿਨ ਸਦਭਾਵਨਾ ਦਿਵਸ ਵਜੋਂ ਮਨਾਇਆ
-ਦੇਸ਼ ਨੂੰ ਕੰਪਿਊਟਰ ਅਤੇ ਮੋਬਾਇਲ ਸਵ. ਰਾਜੀਵ ਗਾਂਧੀ ਜੀ ਦੀ ਦੇਣ: ਡਾ. ਹਰਜੋਤ ਕਮਲ

20-12
ਮੋਗਾ, 20 ਅਗਸਤ (ਕੁਲਦੀਪ ਸਿੰਘ ਘੋਲੀਆ/ ਸੱਭਅਜੀਤ ਪੱਪੂ): ਭਾਰਤ ਰਤਨ ਸਵ. ਰਾਜੀਵ ਗਾਂਧੀ ਜੀ ਦਾ ਜਨਮਦਿਨ ਸਦਭਾਵਨਾ ਦਿਵਸ ਵਜੋਂ ਸੋਸ਼ਲ ਮੀਡੀਆ ਸੈੱਲ ਕਾਂਗਰਸ ਦੇ ਚੇਅਰਮੈਨ ਡਾ. ਹਰੋਜਤ ਦੀ ਅਗੁਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਡਾ. ਹਰਜੋਤ ਨੇ ਸਵ. ਰਾਜੀਵ ਗਾਂਧੀ ਜੀ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕਰ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨਾਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਵ. ਰਾਜੀਵ ਗਾਂਧੀ ਜੀ ਨੇ ਭਾਰਤ ਨੂੰ ਦੁਨੀਆ ਭਰ ਵਿੱਚ ਅਹਿਮ ਸਥਾਨ ਦਵਾਉਣ ਦਾ ਜੋ ਸੁਪਨਾ ਦੇਖਿਆ ਸੀ ਹੁਣ ਉਸ ਸੁਪਨੇ ਨੂੰ ਕਾਂਗਰਸ ਪਾਰਟੀ ਦੇ ਸ਼੍ਰੀ ਮਤੀ ਸੋਨੀਆਂ ਗਾਂਧੀ ਜੀ ਅਤੇ ਰਾਜੀਵ ਗਾਂਧੀ ਜੀ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਭਾਰਤ ਦੀ ਕ੍ਰਾਂਤੀ ਵਿੱਚ ਸਵ. ਰਾਜੀਵ ਗਾਂਧੀ ਜੀ ਨੇ ਅਹਿਮ ਯੋਗਦਾਨ ਦਿੱਤਾ ਹੈ ਅਤੇ ਭਾਰਤ ਨੂੰ ਟੈਕਨਾਲਜੀ ਦੇ ਖੇਤਰ ਵਿੱਚ ਦੁਨੀਆ ਭਰ ਵਿੱਚ ਬਹੁਤ ਅਹਿਮ ਸਥਾਨ ਦਿਵਾਇਆ ਹੈ। ਉਨਾਂ ਦੱਸਿਆ ਕਿ ਭਾਰਤ ਵਿੱਚ ਕੰਪਿਊਟਰ ਦਾ ਯੁੱਗ ਉਨਾਂ ਦੀ ਮਹਾਨ ਦੇਣ ਹੈ ਅਤੇ ਭਾਰਤ ਦੀ ਤਰੱਕੀ ਲਈ ਸਵ. ਰਾਜੀਵ ਗਾਂਧੀ ਜੀ ਨੇ ਦਿਨ-ਰਾਤ ਅਣਥੱਕ ਮੇਹਨਤ ਕੀਤੀ ਹੈ।
ਇਸ ਮੌਕੇ ਤੇ ਗੁਰਵਿੰਦਰ ਸਿੰਘ ਦੌਲਤਪੁਰਾ, ਅਮਰਜੀਤ ਅੰਬੀ, ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਯਾਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਸੇਵਕ ਸਿੰਘ, ਅਸ਼ੋਕ ਸ਼ਰਮਾ, ਰਾਮਪਾਲ ਧਵਨ, ਗੈਰੀ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਸ਼ੰਕਰ, ਸੰਜੇ ਸ਼ਰਮਾ, ਗਮਦੂਰ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਇਕਬਾਲ ਸਿੰਘ, ਵਿੱਕੀ, ਵਿਜੇ ਕੁਮਾਰ ਮਿਸ਼ਰਾ, ਜਗਜੀਤ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: