ਸਵ. ਬੀਬੀ ਸੁਰਿੰਦਰ ਕੌਰ ਬਾਦਲ ਦੀ ਸਲਾਨਾ ਯਾਦ ’ਚ ਸ੍ਰੀ ਆਖੰਡ ਪਾਠ ਦੇ ਭੋਗ ਪਾਏ

ਸਵ. ਬੀਬੀ ਸੁਰਿੰਦਰ ਕੌਰ ਬਾਦਲ ਦੀ ਸਲਾਨਾ ਯਾਦ ’ਚ ਸ੍ਰੀ ਆਖੰਡ ਪਾਠ ਦੇ ਭੋਗ ਪਾਏ

25-17 (1)
ਮਲੋਟ, 24 ਮਈ (ਆਰਤੀ ਕਮਲ) : ਮਹਿਰੂਮ ਬੀਬੀ ਸੁਰਿੰਦਰ ਕੌਰ ਬਾਦਲ ਧਰਮਪਤਨੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਸਲਾਨਾ ਯਾਦ ਨੂੰ ਸਮਰਪਿਤ ਅੱਜ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਥੇਹੜੀ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ ਉਪਰੰਤ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਪੁੱਜੇ ਭਾਈ ਗੁਰਜੀਤ ਸਿੰਘ ਸਾਉਂਕੇ ਰਾਗੀ ਜੱਥੇ ਨੇ ਬਹੁਤ ਹੀ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਚੇਅਰਮੈਨ ਬਸੰਤ ਸਿੰਘ ਕੰਗ ਨੇ ਕਿਹਾ ਕਿ ਬੀਬੀ ਜੀ ਦਾ ਮਲੋਟ ਇਲਾਕਾ ਨਿਵਾਸੀਆਂ ਨਾਲ ਅਭੁੱਲ ਸਬੰਧ ਸੀ । ਇਸ ਮੌਕੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਜਿਲਾ ਪ੍ਰਧਾਨ ਅਕਾਲੀ ਦਲ ਬਾਦਲ, ਭਾਜਪਾ ਮੰਡਲ ਪ੍ਰਧਾਨ ਹਰੀਸ਼ ਗਰੋਵਰ, ਜਿਲਾ ਪ੍ਰਧਾਨ ਗੋਰਾ ਭਠੇਲਾ, ਨਗਰ ਕੌਂਸਲ ਮਲੋਟ ਪ੍ਰਧਾਨ ਰਾਮ ਸਿੰਘ ਭੁੱਲਰ, ਸਰੂਪ ਸਿੰਘ ਨੰਦਗੜ ਸ਼੍ਰੋਮਣੀ ਕਮੇਟੀ ਮੈਂਬਰ ਆਦਿ ਨੇ ਬੀਬੀ ਜੀ ਨੂੰ ਯਾਦ ਕਰਦਿਆਂ ਉਹਨਾਂ ਦੇ ਮਲੋਟ ਇਲਾਕੇ ਅਤੇ ਬਾਦਲ ਪਰਿਵਾਰ ਪ੍ਰਤੀ ਅਦਾ ਕੀਤੇ ਫਰਜਾਂ ਦਾ ਜਿਕਰ ਕੀਤਾ । ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਨੇ ਸਮੁੱਚੀ ਸੰਗਤ ਦਾ ਭੋਗ ਮੌਕੇ ਸ਼ਿਰਕਤ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਮਹਿਰੂਮ ਬੀਬੀ ਸੁਰਿੰਦਰ ਕੌਰ ਜੀ ਬਾਦਲ ਜਿਥੇ ਰਾਜਨੀਤਕ ਤੌਰ ਤੇ ਮਲੋਟ ਇਲਾਕੇ ਨੂੰ ਸੰਭਾਲਦੇ ਸਨ ਉਥੇ ਹੀ ਧਾਰਮਿਕ ਤੌਰ ਤੇ ਪਿੰਡਾਂ ਕਸਬਿਆਂ ਵਿਚ ਕੀਰਤਨ ਦਰਬਾਰ ਕਰਵਾਉਣੇ ਅਤੇ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕਰਦੇ ਸਨ ਅਤੇ ਮਲੋਟ ਇਲਾਕਾ ਨਿਵਾਸੀਆਂ ਉਹਨਾਂ ਦੇ ਮਲੋਟ ਵਾਸੀਆਂ ਦੀ ਜਿੰਦਗੀ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ ਕੀਤੇ ਕੰਮਾਂ ਨੂੰ ਹਮੇਸ਼ਾਂ ਯਾਦ ਕਰਦ ਰਹਿਣਗੇ । ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ । ਇਸ ਬਰਸੀ ਸਮਾਗਮ ਮੌਕੇ ਗੁਰਦੁਆਰਾ ਥੇਹੜੀ ਸਾਹਿਬ ਵਿਖੇ ਜਥੇਦਾਰ ਗੁਰਪਾਲ ਸਿੰਘ ਗੋਰਾ, ਸਰੋਜ ਸਿੰਘ ਸਰਪੰਚ, ਬੀਬੀ ਵੀਰਪਾਲ ਕੌਰ ਤਰਮਾਲਾ, ਜਗਾਤਰ ਬਰਾੜ ਜਿਲਾ ਪ੍ਰਧਾਨ ਯੂਥ ਅਕਾਲੀ ਦਲ, ਡ੍ਰਾ. ਜਗਦੀਸ਼ ਸ਼ਰਮਾ, ਪਰਮਿੰਦਰ ਸਿੰਘ ਕੋਲਿਆਂਵਾਲੀ, ਲੱਪੀ ਈਨਾਖੇੜਾ ਸੋਈ ਪ੍ਰਧਾਨ, ਨਿੱਪੀ ਔਲਖ ਪ੍ਰਧਾਨ, ਧੀਰ ਸਮਾਘ ਪ੍ਰਧਾਨ, ਸ਼ਿਵਰਾਜ ਸਿੰਘ ਪਿੰਦਰ ਕੰਗ, ਗੁਰਮੀਤ ਸਿੰਘ ਬਰਾੜ, ਪੰਮਾ ਬਰਾੜ ਪ੍ਰਧਾਨ ਸ਼ੈਲਰ ਯੂਨੀਅਨ, ਅਮਰਜੀਤ ਸਿੰਘ ਜੰਡਵਾਲਾ ਚੇਅਰਮੈਨ, ਜੱਸਾ ਕੰਗ, ਬਿੱਲੂ ਸ਼ਰਮਾ, ਪ੍ਰਵੀਨ ਜੈਨ, ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਕਾਰ ਬਜਾਰ, ਸੋਮ ਕਾਲੜਾ ਪ੍ਰਧਾਨ, ਸੁਖਪਾਲ ਸਿੰਘ ਸਰਪੰਚ ਦਾਨੇਵਾਲਾ, ਗੁਰਜੀਤ ਸਿੰਘ ਗਿੱਲ ਪ੍ਰਧਾਨ, ਪੱਪੂ ਭੀਟੀਵਾਲਾ, ਦਵਿੰਦਰ ਮਿੱਡਾ, ਚੀਨਾ ਸਰਪੰਚ, ਜਸਕਰਨ ਸਿੰਘ ਭੁੱਲਰ ਮਿਮਿਟ ਪ੍ਰਿੰਸੀਪਲ, ਪਾਲੋ ਕੌਰ ਸਰਪੰਚ, ਕੁਲਬੀਰ ਸਿੰਘ ਕੋਟਭਾਈ, ਅਮਰਜੀਤ ਸਿੰਘ ਠੇਕੇਦਾਰ ਭਗਵਾਨਪੁਰਾ, ਰਣਜੀਤ ਸਿੰਘ ਫੱਕਰਸਰ ਚੇਅਰਮੈਨ, ਨਗਰ ਕੌਂਸਲਰ ਕੇਵਲ ਅਰੋੜਾ, ਅਸ਼ੋਕ ਬਜਾਜ, ਪੱਪੂ ਭੀਟੀਵਾਲਾ ਅਤੇ ਰਾਮ ਕੁਮਾਰ ਸੌਲੰਕੀ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: