ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Aug 3rd, 2020

ਸਵ. ਕੁਲਦੀਪ ਸਿੰਘ ਝੰਡੋਕ ਦੀ ਪੋਤਰੀ ,ਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ, ਸ. ਜਸਦੀਪ ਸਿੰਘ ਜੱਸੀ ਦੀ ਪੁੱਤਰੀ ਨੇ ਮਾਰਿਆ,ਵਿੱਦਿਆ ਦੇ ਖੇਤਰ ਵਿੱਚ ਮਾਅਰਕਾ

ਸਵ. ਕੁਲਦੀਪ ਸਿੰਘ ਝੰਡੋਕ ਦੀ ਪੋਤਰੀ ,ਤੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ, ਸ. ਜਸਦੀਪ ਸਿੰਘ ਜੱਸੀ ਦੀ ਪੁੱਤਰੀ ਨੇ ਮਾਰਿਆ,ਵਿੱਦਿਆ ਦੇ ਖੇਤਰ ਵਿੱਚ ਮਾਅਰਕਾ

ਮੈਰੀਲੈਂਡ, 21 ਜੁਲਾਈ (ਰਾਜ ਗੋਗਨਾ ) – ਭਾਰਤੀ ਅਮਰੀਕਨ ਵਿਦੇਸ਼ਾਂ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਦੇਣ ਲਈ ਵਧੀਆ ਸਕੂਲਾਂ ਵਿੱਚ ਮੈਰਿਟ ਦੇ ਆਧਾਰ ਤੇ ਪ੍ਰਵੇਸ਼ ਕਰਵਾਉਂਦੇ ਹਨ। ਇਹ ਕਾਰਜ ਬਹੁਤਾਤ ਵਿੱਚ ਨਹੀਂ ਵੇਖਿਆ ਗਿਆ। ਕੇਵਲ ਉਹੀ ਮਾਪੇ ਆਪਣੇ ਬੱਚਿਆਂ ਨੂੰ ਵਧੀਆ ਤੇ ਉੱਚ ਸਿੱਖਿਆ ਦਿੰਦੇ ਹਨ, ਜਿਨ੍ਹਾਂ ਨੂੰ ਸਿੱਖਿਆ ਦੇ ਸਹੀ ਅਰਥਾਂ ਦਾ ਪਤਾ ਹੁੰਦਾ ਹੈ। ਨਹੀਂ ਤਾਂ ਜ਼ਿਆਦਾਤਰ ਬੱਚੇ ਛੋਟੀ ਉਮਰੇ ਹੀ ਡਾਲਰਾਂ ਦੀ ਚਾਟ ਤੇ ਲੱਗ ਕੇ ਆਪਣੇ ਭਵਿੱਖ ਨੂੰ ਧੁੰਦਲਾ ਕਰ ਲੈਂਦੇ ਹਨ। ਇਸ ਤਰ੍ਹਾ ਇਕ ਸਿੱਖ ਧੀ ਜਿਸ ਦਾ ਨਾਂ ਮਹਿਕ ਸਿੰਘ ਉਸ ਪਰਿਵਾਰ ਵਿੱਚੋਂ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਅਜਿਹਾ ਮਾਅਰਕਾ ਮਾਰਿਆ ਹੈ। ਜਿਨ੍ਹਾਂ ਦਾ ਜ਼ਿਕਰ ਹਮੇਸ਼ਾ ਹੀ ਕੀਤਾ ਜਾਂਦਾ ਹੈ। ਇਹ ਹੈ ਸਵ: ਕੁਲਦੀਪ ਸਿੰਘ ਝੰਡੋਕ ਦੀ ਛੋਟੀ ਪੋਤਰੀ ਅਤੇ ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦੀ ਪਿਆਰੀ, ਖੂਬਸੂਰਤ ਧੀ ਮਹਿਕ ਸਿੰਘ ਜਿਸ ਨੂੰ ਰੋਲੈਂਡ ਪਾਰਕ ਕਾਉਂਟੀ ਸਕੂਲ ਤੋਂ ਗ੍ਰੈਜੂਏਸ਼ਨ ਪ੍ਰਾਪਤ ਕੀਤੀ ਹੈ। ਇਥੇ ਹੀ ਬਸ ਨਹੀਂ ਉਸ ਨੇ ਕਈ ਐਵਾਰਡ ਵੀ ਹਾਸਲ ਕੀਤੇ ਹਨ। ਜੋ ਕੋਈ ਵਿਰਲੀ ਵਿਦਿਆਰਥਣ ਹੀ ਪ੍ਰਾਪਤ ਕਰ ਸਕਦੀ ਹੈ। ਮਹਿਕ ਸਿੰਘ ਉਹਨਾਂ ਹੋਣਹਾਰ, ਮਿਹਨਤੀ, ਸਿਰੜੀ ਅਤੇ ਤੇਜ਼ ਦਿਮਾਗੀ ਵਿਦਿਆਰਥਣਾਂ ਵਿੱਚੋਂ ਇੱਕ ਹੈ, ਜਿਸਨੇ ਅਨੇਕਾਂ ਵਿਸ਼ਿਆਂ ਵਿੱਚੋ ਅੱਵਲ, ਰੋਲ ਆਫ, ਆਨਰ,ਸਹਿਕ੍ਰਿਰਿਆਵਾਂ, ਖੇਡਾਂ ਵਿੱਚ ਕਈ ਮਾਅਰਕੇ ਮਾਰੇ ਹਨ। ਰੋਲੈਂਡ ਸਕੂਲ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਕੇ ਆਪਣੇ ਮਿੱਥੇ ਟੀਚੇ ਨੂੰ ਪੂਰਿਆਂ ਕਰਨ ਲਈ ਆਪਣੀ ਪਸੰਦੀ ਦੀ ਯੂਨੀਵਰਸਿਟੀ ਕੋਲਗੇਟ ਵਿੱਚ ਆਪਣੀ ਸਫਲਤਾ ਦਾ ਅਗਲਾ ਪੜਾਅ ਜਾਰੀ ਰੱਖਣ ਜਾ ਰਹੀ ਹੈ।

ਮਹਿਕ ਦੀ ਮਾਂ ਮੋਨਾ ਸਿੰਘ ਨੇ ਦੱਸਿਆ ਕਿ ਸਾਨੂੰ ਆਪਣੀ ਪਿਆਰੀ ਧੀ ਤੇ ਮਾਣ ਹੈ। ਜੋ ਆਪਣੇ ਤੇ ਸਾਡੇ ਸੁਪਨੇ ਸਾਕਾਰ ਕਰਨ ਲਈ ਸਖਤ ਮਿਹਨਤ ਨੂੰ ਤਰਜੀਹ ਦੇ ਰਹੀ ਹੈ।ਅਜਿਹੀ ਵਿਦਿਆਰਥਣ ਦੀਆਂ ਪ੍ਰਾਪਤੀਆਂ ਤੋਂ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ। ਇਸ ਦੇ ਸਾਥ ਦਾ ਲਾਹਾ ਲੈਣਾ ਚਾਹੀਦਾ ਹੈ ਅਤੇ ਉਹਨਾਂ ਵਿਦਿਆਰਥੀਆਂ ਲਈ ਇਹ ਫਾਇਦੇਮੰਦ ਸਾਬਤ ਹੋਵੇਗਾ ਜੋ ਸਿੱਖਿਆ ਦੇ ਖੇਤਰ ਵਿੱਚ ਕੁਝ ਕਰ ਗੁਜ਼ਰਨ ਨੂੰ ਤਰਜੀਹ ਦਿੰਦੇ ਹਨ। ਮੁਸਲਿਮ ਫਾਰ ਟਰੰਪ ਦੀ ਐਗਜੇਕਟਿਵ ਕਮੇਟੀ ਦੇ ਮੈਂਬਰ ਸਾਜਿਦ ਤਰਾਰ ਨੇ ਕਿਹਾ ਮਹਿਕ ਸਿੰਘ ਮੇਰੀ ਬਹੁਤ ਹੀ ਪਸੰਦੀਦੀ ਤੇ ਪਿਆਰੀ ਧੀ ਹੈ। ਜਿਸਨੇ ਸਾਡੇ ਆਸ਼ੇ ਤੇ ਖਰੇ ਉੱਤਰ ਕੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਾਡੀ ਦੁਆਂ ਹੈ ਕਿ ਉਹ ਆਪਣੇ ਮਿਸ਼ਨ ਨੂੰ ਸਫਲਤਾਪੂਰਵਕ ਹਾਸਲ ਕਰੇ।

ਮਹਿਕ ਨੂੰ ਵਧਾਈਆਂ ਦੇਣ ਵਾਸਤੇ ਲਗਾਤਾਰ ਜਸਦੀਪ ਸਿੰਘ ਜੱਸੀ ਅਤੇ ਮੋਨਾ ਸਿੰਘ ਨਾਲ ਦੋਸਤਾਂ, ਰਿਸ਼ਤੇਦਾਰਾਂ, ਅਫਸਰਾਂ ਅਤੇ ਸਹੇਲੀਆਂ ਨੇ ਸੰਪਰਕ ਬਣਾਈ ਰੱਖਿਆ ਹੈ। ਜਿਨ੍ਹਾਂ ਵਿੱਚ ਬਲਜਿੰਦਰ ਸਿੰਘ ਸ਼ੰਮੀ, ਸੋਨੀਆ ਸਿੰਘ, ਅੰਜਨਾ ਬੋਰਡਲੀ, ਰਾਜੀ ਕੌਰ, ਜਨੇਸ਼ਵਰ ਸਿੰਘ, ਆਇਸ਼ਾ ਖਾਨ, ਪੁਸ਼ਪਿੰਦਰ ਸਲੂਜਾ, ਰਾਜ ਗੋਗਨਾ ਸੀਨੀਅਰ ਜਰਨਲਿਸਟ, ਨਿਊਯਾਰਕ,ਇਮਰਾਨ ਜੀਆ, ਹਰਵਿੰਦਰ ਸਿੰਘ, ਰਾਣਾ ਸ਼ੇਖ, ਜੋਨੀ ਬਸ਼ੀਰ, ਕਾਰਤਿਕ ਡਿਸਾਈ, ਭਾਈ ਸ਼ਵਿੰਦਰ ਸਿੰਘ, ਸੁਪ੍ਰੀਤ ਧਾਮੀ, ਦੀਪਾ ਜੌਹਰ, ਰਾਮ ਸਿੰਘ ਖਾਲਸਾ ਚੇਅਰਮੈਨ, ਨਿਸ਼ਾ ਕੌਰ, ਬਖਸ਼ੀਸ਼ ਸਿੰਘ, ਚਤਰ ਸਿੰਘ ਸੈਣੀ, ਕੰਵਲਜੀਤ ਸਿੰਘ ਸੋਨੀ, ਡਾ: ਸੁਖਪਾਲ ਸਿੰਘ ਧਨੋਆ ਨੇ ਆਪਣੇ ਦਿਲਾਂ ਦੀਆਂ ਡੂੰਘਾਈਆਂ ਵਿੱਚੋਂ ਬੇਟੀ ਮਹਿਕ ਸਿੰਘ ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।ਤੇਜਿੰਦਰ ਸਿੰਘ ਸੀਨੀਅਰ ਵਾਈਟ ਹਾਊਸ ਦੇ ਜਰਨਲਿਸਟ ਨੇ ਵੀ ਕਿਹਾ ਕਿ ਮਹਿਕ ਸਿੰਘ ਦਾ ਸਿਤਾਰਾ ਸਿੱਖਿਆ ਦੇ ਖੇਤਰ ਵਿੱਚ ਬਹੁਤ ਅਹਿਮ ਹੈ। ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਉਸ ਦੇ ਹਿੱਸੇ ਵਿੱਚ ਬਿਹਤਰੀ ਤੇ ਕਾਰਗਰ ਸਾਬਤ ਹੋਵੇਗੀ। ਜਿਸ ਲਈ ਮਹਿਕ ਸਿੰਘ ਤੇ ਸਾਨੂੰ ਮਾਣ ਹੈ।ਹਰਵਿੰਦਰ ਸਿੰਘ ਰਿਹਾੜ ਸੀਨੀਅਰ ਜਰਨਲਿਸਟ ਤੇ ਬਾਜ ਟੀਵੀ ਦੇ ਬਾਨੀ ਨੇ ਕਿਹਾ ਕਿ ਸਾਨੂੰ ਮਹਿਕ ਸਿੰਘ ਦੀਆ ਪ੍ਰਾਪਤੀਆਂ ਤੇ ਮਾਣ ਹੈ। ਜੋ ਨੋਜਵਾਨ ਪੀੜੀ ਲਈ ਇਕ ਪ੍ਰੇਰਣਾ ਸਰੋਤ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: