ਸਵੱਛ ਭਾਰਤ ਮੁਹਿੰਮ ਤਹਿਤ ਭਾਰਤ ਸਰਕਾਰ ਵਲੋ ਪੰਜਾਬ ਦੇ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਫਾਜਲਿਕਾ ਜ਼ਿਲ੍ਹਿਆਂ ਨੂੰ ਵਧੀਆ ਕਾਰਗੁਜਾਰੀ ਲਈ ਚੁਣਿਆ ਗਿਆ

ss1

ਸਵੱਛ ਭਾਰਤ ਮੁਹਿੰਮ ਤਹਿਤ ਭਾਰਤ ਸਰਕਾਰ ਵਲੋ ਪੰਜਾਬ ਦੇ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਫਾਜਲਿਕਾ ਜ਼ਿਲ੍ਹਿਆਂ ਨੂੰ ਵਧੀਆ ਕਾਰਗੁਜਾਰੀ ਲਈ ਚੁਣਿਆ ਗਿਆ

5-40 (3)
ਪਟਿਆਲਾ, 4 ਜੁਲਾਈ (ਧਰਮਵੀਰ ਨਾਗਪਾਲ) ਸਵੱਛ ਭਾਰਤ ਮੁਹਿੰਮ ਤਹਿਤ ਭਾਰਤ ਸਰਕਾਰ ਵਲੋ ਪੰਜਾਬ ਦੇ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਫਾਜਲਿਕਾ ਜ਼ਿਲ੍ਹਿਆਂ ਨੂੰ ਵਧੀਆ ਕਾਰਗੁਜਾਰੀ ਲਈ ਚੁਣਿਆ ਗਿਆ ਹੈ। ਚੌਧਰੀ ਵਿਰੇਂਦਰ ਸਿੰਘ ਕੇਂਦਰੀ ਮੰਤਰੀ, ਪੰਚਾਇਤੀ ਰਾਜ ਅਤੇ ਵਾਟਰ ਸਪਲਾਈ ਅਤੇ ਸੇਨੀਟੇਸ਼ਨ ਮੰਤਰੀ, ਭਾਰਤ ਸਰਕਾਰ ਵਲੋਂ ਨਵੀ ਦਿੱਲੀ ਵਿਖੇ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸ੍ਰ: ਜ਼ਸਪਾਲ ਸਿੰਘ ਕਲਿਆਣ, ਚੇਅਰਮੈਨ ਜਿਲ੍ਹਾ ਪ੍ਰੀਸ਼ਦ ਪਟਿਆਲਾ ਦੁਆਰਾ ਪਟਿਆਲਾ ਜਿਲ੍ਹੇ ਦਾ ਸਨਮਾਨ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਸ੍ਰੀ ਕਿਰਪਾਲ ਸਿੰਘ ਯਾਦਵ, ਭਾਰਤ ਸਰਕਾਰ ਦੇ ਵਾਟਰ ਸਪਲਾਈ ਅਤੇ ਸੇਨੀਟੇਸ਼ਨ ਦੇ ਸਕੱਤਰ ਅਤੇ ਸੰਯੁਕਤ ਸਕੱਤਰ, ਸ੍ਰੀ ਅਭੀਨਵ ਤ੍ਰਿਖਾ, ਸਕੱਤਰ ਵਾਟਰ ਸਪਲਾਈ ਅਤੇ ਸੇਨੀਟੇਸ਼ਨ, ਪੰਜਾਬ, ਸ੍ਰੀ ਇਸਫਾਕ ਮੁਹੰਮਦ ਡਾਇਰੈਕਟਰ ਸੇਨੀਟੇਸ਼ਨ, ਪੰਜਾਬ, ਸ੍ਰੀ ਜ਼ਸਵੀਰ ਸਿੰਘ ਐਕਸੀਅਨ ਵਾਟਰ ਸਪਲਾਈ ਅਤੇ ਸੇਨੀਟੇਸ਼ਨ, ਪਟਿਆਲਾ ਅਤੇ ਸ੍ਰੀ ਭੁਪਿੰਦਰ ਸਿੰਘ ਸੇਖੁਪੁਰ ਮੈਂਬਰ ਜਿਲ੍ਹਾ ਪ੍ਰੀਸ਼ਦ ਪਟਿਆਲਾ ਹਾਜਰ ਸਨ।

Share Button

Leave a Reply

Your email address will not be published. Required fields are marked *