Mon. May 20th, 2019

ਸਵੈਇੱਛਾ ਮੌਤ : ਹਾਰਦੀ ਜਿੰਦਗੀ ਤੋਂ ਮੁਕਤੀ ਕਿੰਨਾ ਕੁ ਸਹੀ ?

ਸਵੈਇੱਛਾ ਮੌਤ : ਹਾਰਦੀ ਜਿੰਦਗੀ ਤੋਂ ਮੁਕਤੀ ਕਿੰਨਾ ਕੁ ਸਹੀ ?

ਜਿੰਦਗੀ ਜਿਉਣ ਦੀ ਖੁਵਾਇਸ਼ ਲਈ ਹਰ ਇਨਸਾਨ ਪੈਦਾ ਹੁੰਦਾ ਹੈ। ਜੀਵਨ ਸਾਨੂੰ ਇਹੀ ਸਿਖਾਉਂਦਾ ਹੈ ਕਿ ਭਾਵੇਂ ਕਿੰਨਾ ਵੀ ਸੰਘਰਸ਼ ਆ ਜਾਵੇ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਹੈ।ਹੁਣੇ ਪਿਛਲੇ ਦਿਨ੍ਹੀਂ ਇੱਛਾ ਮੌਤ ਦੇ ਲਈ ਵਸੀਅਤ ਦਾ ਅਧਿਕਾਰ ਸੁਪਰੀਮ ਕੋਰਟ ਨੇ ਭਾਰਤ ਦੇ ਲੋਕਾਂ ਨੂੰ ਵੀ ਦੇ ਦਿੱਤਾ ਹੈ। ਕੇਂਦਰ ਸਰਕਾਰ ਨੇ ਇੱਕ ਡ੍ਰਾਫਟ ਬਿੱਲ ਮੈਡੀਕਲ ਟਰੀਟਮੈਂਟ ਆਫ ਟਰਮਨਲੀ ਇਲ ਪੇਸ਼ੰਜ (ਪ੍ਰੋਟੈਕਸ਼ਨ ਆਫ ਪੇਂਸ਼ੰਟ ਐਂਡ ਮੈਡੀਕਲ ਫਿੱਟਨੈੱਸ ਬਿੱਲ ) 2016 ਤਿਆਰ ਕੀਤਾ ਹੈ। ਇਸ ਵਿੱਚ ਇੱਛਾ ਮੌਤ ਦੀ ਗੱਲ ਤਾਂ ਕੀਤੀ ਗਈ ਪਰ ਇਸ ਦੌਰਾਨ ਵਸੀਅਤ ਦੀ ਗੱਲ ਨਹੀਂ ਕੀਤੀ ਗਈ ਸੀ।ਪਰ ਪਿਛਲੀ 9 ਮਾਰਚ ਨੂੰ ਸੁਪਰੀਮ ਕੋਰਟ ਨੇ ਅਜਿਹੇ ਵਿਅਕਤੀਆਂ ਲਈ ਇਹ ਅਧਿਕਾਰ ਦੇ ਦਿੱਤਾ ਹੈ। ਇਸ ਫੈਸਲੇ ਨਾਲ ਮੈਡੀਕਲ ਸਾਈਂਸ ਖੇਤਰ ਵਿੱਚ ਇੱਕ ਅਹਿਮ ਬਦਲਾਅ ਆਵੇਗਾ।ਮਰੀਜਾਂ ਅਤੇ ਉਨ੍ਹਾ ਦੇ ਘਰ ਵਾਲਿਆਂ ਨੂੰ ਹਸਪਤਾਲਾਂ ਅਤੇ ਡਾਕਟਰਾਂ ਦੀ ਆਰਥਕ ਲੁੱਟਖਸੁੱਟ ਤੋਂ ਮੁਕਤੀ ਮਿਲ ਜਾਵੇਗੀ।ਪਰ ਹਰ ਕਾਨੂੰਨ ਅਤੇ ਨਿਅਮ ਦੇ ਦੋ ਪਹਿਲੂ ਹੁੰਦੇ ਹਨ ਅਤੇ ਇਸੇ ਕੜੀ ਤਹਿਤ ਇਸ ਕਾਨੂੰਨ ਦੇ ਵੀ ਦੋ ਪਹਿਲੂ ਹਨ। ਇਨ੍ਹਾਂ ਦੋਹਾਂ ਪਹਿਲੂਆਂ ਵਿੱਚੋਂ ਇੱਕ ਪਹਿਲੂ ਮਰੀਜ, ਉਸਦੇ ਘਰ ਵਾਲੇ ਅਤੇ ਉਸਦੀ ਆਰਥਕ ਅਤੇ ਸਮਾਜਿਕ ਸਥਿਤੀ ਹੈ। ਦੂਜਾ ਪਹਿਲੂ ਹਸਪਤਾਲ, ਡਾਕਟਰ ਅਤੇ ਮੈਡੀਕਲ ਪ੍ਰਕਿਰਿਆਵਾਂ ਹਨ। ਹੁਣ ਦੇਖਣਾ ਇਹ ਹੈ ਕਿ ਇੱਛਾ ਮੌਤ ਦੇ ਇਸ ਕਾਨੂੰਨ ਦਾ ਇਸਤੇਮਾਲ ਖੁਦ ਮਨੁਖ ਹੀ ਕਰਦਾ ਹੈ ਜਾਂ ਉਸ ਦੇ ਘਰ ਵਾਲੇ ਦਬਾਅ ਪਾ ਕੇ ਕਰਵਾਉਂਦੇ ਹਨ।ਇਸੇ ਤਰ੍ਹਾਂ ਮੈਡੀਕਲ ਪੈ੍ਰਕਟੀਸ਼ਨਰ ਵੀ ਦਬਾਅ ਪਾ ਕੇ ਵਿਅਕਤੀ ਨੂੰ ਸਵੈ ਇੱਛਾ ਨਾਲ ਮੌਤ ਦੇ ਲਈ ਪ੍ਰੇਰਿਤ ਕਰ ਸਕਦੇ ਹਨ।ਭਾਰਤੀ ਸਮਾਜ ਵਿੱਚ ਮੌਤ ਇੱਕ ਕੁਦਰਤੀ ਪ੍ਰਕਿਰਆ ਹੈ, ਜੇਕਰ ਕੋਈ ਇਸ ਕੁਦਰਤੀ ਪ੍ਰਕਿਰਆ ਨੂੰ ਆਪਣੇ ਮੁਤਾਬਕ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਜਾਂ ਤਾਂ ਆਤਮਹੱਤਿਆ ਦੀ ਸ਼ੇ੍ਰਣੀ ਜਾਂ ਫਿਰ ਹੱਤਿਆ ਦੀ ਸ਼ੇ੍ਰਣੀ ਵਿੱਚ ਆਉਂਦਾ ਹੈ ।ਇੱਕ ਪਾਸੇ ਹੱਤਿਆ ਅਤੇ ਆਤਮ ਹੱਤਿਆ ਨੈਤਿਕ ਪੱਖੋਂ ਅਤੇ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿੱਚ ਕਾਨੰਨੂ ਵੀ ਇਸ ਦੀ ਆਲੋਚਨਾ ਕਰਦਾ ਹੈ ।ਜਿਸ ਵਿਅਕਤੀ ਦਾ ਜੀਵਨ ਆਪਣਾ ਪਰਿਵਾਰ ਪਾਲਣ ਵਿੱਚ ਲੱਗ ਜਾਂਦਾ ਹੈ ਜੇਕਰ ਉਹ ਨੌਕਰੀ ਪੇਸ਼ਾ ਜਾਂ ਗਰੀਬ ਹੈ ਤਾਂ ਵੀ ਉਹ ਜਿਉਣ ਦੀ ਕੋਸ਼ਿਸ਼ ਕਰੇਗਾ। ਗੰਭੀਰ ਤੋਂ ਗੰਭੀਰ ਬਿਮਾਰੀ ਨਾਲ ਪੀੜਤ ਵਿਅਕਤੀ ਜਿੰਦਗੀ ਜਿਉਣ ਦੀ ਖੁਆਇਸ਼ ਰੱਖਦਾ ਹੈ। ਕਿਰਿਆਸ਼ੀਲ ਅਤੇ ਨਿਸ਼ਕਿਰਆ ਰੂਪ ਨਾਲ ਇਸ ਸਵੈ ਇੱਛਾ ਵਾਲੀ ਮੌਤ ਦੇ ਲਈ ਵਿਅਕਤੀ ਜੇਕਰ ਚਾਹੁੰਦਾ ਹੈ ਤਾਂ ਸਰਕਾਰ ਭਲਾਂ ਹੀ ਇਹ ਆਜਾਦੀ ਦੇ ਦੇਵੇ ਪਰ ਕੀ ਉਸ ਦੇ ਪਰਿਵਾਰ ਵਾਲੇ ਉਸ ਨੂੰ ਮਰਨ ਲਈ ਮਨਜੂਰੀ ਦੇਣਗੇ।
ਇਸ ਤਰ੍ਹਾਂ ਦੀ ਇੱਛਾ ਮੌਤ ਵੀ ਜਾਂ ਤਾਂ ਇੰਨਜੈਕਸ਼ਨ ਦੀ ਮਦਦ ਦੇ ਨਾਲ ਸ਼ਰੀਰ ਨੂੰ ਨਿਢਾਲ ਕਰਕੇ ਸਿਫਰ ਕਰਨ ਜਾਂ ਮੈਡੀਕਲ ਵੈਂਟੀਲੇਟਰ ਆਦਿ ਨੂੰ ਹੌਲੀ ਹੌਲੀ ਘੱਟ ਕਰਕੇ ਜਿਸ ਨਾਲ ਵਿਅਕਤੀ ਆਪ ਹੀ ਸ਼ਰੀਰ ਤਿਆਗ ਦੇਵੇ ਅਤੇ ਮੌਤ ਨੂੰ ਪ੍ਰਾਪਤ ਹੋ ਜਾਵੇ ।ਇਹ ਨਿਅਮ ਪਰਿਵਾਰਕ ਮੈਂਬਰਾਂ ਅਤੇ ਹੋਰ ਮੈਡੀਕਲ ਕਿੱਤੇ ਨਾਲ ਜੁੜੇ ਲੋਕਾਂ ਦੇ ਲਈ ਸੁਰੱਖਿਆ ਕਵਚ ਵਾਂਗ ਸਾਬਤ ਹੋਵੇਗਾ । ਇਸ ਨਾਲ ਵਿਅਕਤੀ ਮਨ ਤੋਂ ਨਾ ਚਾਹੁੰਦੇ ਹੋਏ ਵੀ ਪਰ ਆਰਥਕ ਹਾਲਾਤ ਨੂੰ ਦੇਖਦੇ ਹੋਏ ਪਰਿਵਾਰ ਦੇ ਭਵਿੱਖ ਲਈ ਸਵੀਕਾਰ ਕਰ ਲਵੇਗਾ।ਪਰ ਮਨੱਖੀ ਰੂਪ ਨਾਲ ਕੀ ਜਿਉਂਦੇ ਇਨਸਾਨ ਨੂੰ ਹਾਲਾਤਾਂ ਪੱਖੋਂ ਜਨਮੀ ਮੌਤ ਦੇ ਲਈ ਉਕਸਾਉਣਾ,ਸਮਝਾਉਣਾ, ਸਹੀ ਹੋਵੇਗਾ ? ਅਸੀਂ ਸਮਾਜਿਕ ਰੂਪ ਨਾਲ ਜਿੰਦਗੀ ਦੀ ਲਾਲਸਾ ਦੀ ਉਮੀਦ ਕਰਦੇ ਹਾਂ।ਅਸੀਂ ਜਿੰਦਾ ਰਹਿਣ ਲਈ ਭੀਖ ਮੰਗਦੇ ਹਾਂ,ਡਾਕਟਰ ਨੂੰ ਸਮਾਜ ਦਾ ਰੱਬ ਕਿਹਾ ਜਾਂਦਾ ਹੈ।ਅਸੀਂ ਡਾਕਟਰ ਤੋਂ ਇਹੀ ਉਮੀਦ ਕਰਦੇ ਹਾਂ ਕਿ ਉਹ ਸਾਨੂੰ ਸਿਹਤ ਅਤੇ ਜਿੰਦਾ ਰੱਖਣ।ਭਾਵ ਹੁਣ ਇਹ ਹੋਵੇਗਾ ਕਿ ਹਰ ਲਾਇਲਾਜ ਬਿਮਾਰੀ ਜੋ ਗੰਭੀਰ ਸਟੇਜ਼ ਵਿੱਚ ਪਹੁੰਚ ਚੁੱਕੀ ਹੈ ਜੇਕਰ ਕਿਸੇ ਨੂੰ ਹੋ ਜਾਂਦੀ ਹੈ ਤਾਂ ਉਹ ਪੀੜਤ ਮੌਤ ਆਪਣੇ ਗਲ ਨਾਲ ਬੰਨ ਲਵੇ।ਸਾਡਾ ਕਾਨੂੰਨ ,ਮਨੁੱਖੀ ਅਧਿਕਾਰ ਦੀ ਇਸ ਆਜਾਦੀ ਨੂੰ ਖੁਸ਼ੀ ਖੁਸ਼ੀ ਦੇ ਦੇਵੇਗਾ।ਅਸਲੀਅਤ ਇਹ ਹੋਣੀ ਚਾਹੀਦੀ ਹੈ ਕਿ ਉਸ ਨੂੰ ਮਰਨ ਦੇ ਲਈ ਪੇ੍ਰਰਿਤ ਕਰਨ ਦੀ ਬਜਾਏ ਉਸਦੇ ਅੰਦਰ ਮਨੋਵਿਗਿਆਨਕ ਰੂਪ ਨਾਲ ਐਨੀ ਹਿੰਮਤ ਦੇਣੀ ਚਾਹੀਦੀ ਹੈ ਕਿ ਉਹ ਜਿੰਦਾ ਰਹਿਣ ਲਈ ਕੋਸ਼ਿਸ਼ ਤਾਂ ਕਰੇ।ਡਾਕਟਰਾਂ ਅਤੇ ਕਾਉਂਸਲਰਾਂ ਨੂੰ ਇਸ ਬਾਰੇ ਕੋਸ਼ਿਸ਼ ਕਰਨੀ ਚਾਹੀਦੀ ਹੈ।ਵਿਅਕਤੀ ਨੂੰ ਮਰਨ ਦੇ ਲਈ ਪ੍ਰੇਰਿਤ ਕਰਨ ਵਾਲੇ ਘਰਦਿਆਂ ਅਤੇ ਡਾਕਟਰਾਂ ਨੂੰ ਵੀ ਜਿੰਦਾ ਰਹਿਣ ਦੀ ਇੱਛਾ ਨੂੰ ਜਿੰਦਾ ਰੱਖਣ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਨਦੀ ਨੂੰ ਜੀਵਤ ਮੰਨ ਲਿਆ ।ਅਸੀਂ ਜੜ ਨੂੰ ਚੇਤਨ ਬਣਾਉਣ ਦੀ ਗੱਲ ਕਰਦੇ ਹਾਂ। ਪਰ ਚੇਤਨ ਨੂੰ ਜੜ ਵਿੱਚ ਬਦਲਣ ਦੀ ਗੱਲ ਗਲੇ ਹੇਠਾਂ ਨਹੀਂ ਉੱਤਰਦੀ ਹੈ ।ਨਕਰਾਤਮਕ ਜੀਵਨ ਜਿਉਣ ਦੇ ਲਈ ਪੇ੍ਰਰਿਤ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ । ਹਾਂ ਜੇਕਰ ਅਸੀਂ ਖਰਾਬ ਅੰਗ ਨੂੰ ਕੱਟਣ ‘ਤੇ ਵਿਸ਼ਵਾਸ ਕਰਦੇ ਹਾਂ ਇਲਾਜ ਲੱਭਣ ਦੀ ਕੋਸ਼ਿਸ਼ ਕਰਨ ਦੀ ਥਾਂ੍ਹ ਹਾਰ ਮੰਨ ਕੇ ਨਿਰਾਸ਼ ਹੋ ਜਾਈਏ ਤਾਂ ਗੱਲ ਸਮਝੀ ਜਾ ਸਕਦੀ ਹੈ।ਇਸ ਜੀਵਨ ਨੂੰ ਜਿਉਣ ਦੀ ਇੱਛਾ ਸਿਹਤ, ਮਨੁੱਖੀ ਅਧਿਕਾਰ, ਸਮਾਜਿਕ ਨਿਆਂ ਵਿਭਾਗ ਨੂੰ ਵੀ ਅੱਗੇ ਆ ਕੇ ਸਾਰੇ ਪੱਧਰਾਂ ‘ਤੇ ਕੰਮ ਕਰਨ ਦੀ ਲੋੜ ਹੈ। ਇਸ ਸਵੈ ਇੱਛਾ ਮੌਤ ਦੇ ਲਈ ਕਾਨੂੰਨ ਬਣਾ ਕੇ ਮਾਨਤਾ ਦਿੱਤੀ ਗਈ ਹੈ,ਉਸਦੇ ਲਈ ਹਾਲੇ ਸਹੀ ਤਰੀਕੇ ਨਾਲ ਬਿਨੈਕਾਰ ਲਈ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਗਿਆ। ਹਾਲੇ ਤੱਕ ਜਿਸ ਸਵੈ ਇੱਛਾ ਮੌਤ ਨੂੰ ਹੱਤਿਆ ਮੰਨਿਆ ਜਾਂਦਾ ਰਿਹਾ ਹੈ ਉੇਸ ਨੂੰ ਕਿਵੇਂ ਇੱਕ ਕਾਨੂੰਨ ਦੇ ਤਹਿਤ ਜਾਇਜ ਠਹਿਰਾਇਆ ਜਾ ਸਕਦਾ ਹੈ। ਇਸਦੇ ਲਈ ਮਰੀਜ ਦੀ ਉਮਰ ਕਿੰਨੀ ਹੋਵੇਗੀ,ਉਸ ਦੇ ਘਰਦਿਆਂ ਵਿੱਚੋਂ ਕੌਣ ਕੌਣ ਸਕੇ ਅਤੇ ਸਬੰਧੀ ਰਿਸ਼ਤੇਦਾਰਾਂ ਦੀ ਸਹਿਮਤੀ ਲਾਜ਼ਮੀ ਹੈ ,ਕੀ ਇਸ ਅਰਜੀ ਦੇ ਲਈ ਸਬੰਧਤ ਵਿਭਾਗ,ਮੰਤਰਾਲੇ,ਜਾਂ ਮਹਾਂਮਹਿਮ ਰਾਸ਼ਟਪਤੀ ਇਜਾਜਤ ਦੇਣਗੇ ਜਾਂ ਕੋਈ ਕਮੇਟੀ ਬਿਠਾ ਕੇ ਇਨ੍ਹਾਂ ਜਾਣਕਾਰੀਆਂ ਦੇ ਤਸਦੀਕ ਹੋਣ ਤੋਂ ਬਾਅਦ ਹੀ ਇਜਾਜਤ ਦਿੱਤੀ ਜਾਵੇਗੀ। ਇਹ ਜਾਣਕਾਰੀਆਂ ਕਿੰਨ੍ਹਾਂ ਲੋਕਾਂ ਦੇ ਬਿਆਨਾਂ ਨੂੰ ਮੱਦੇ ਨਜਰ ਰੱਖ ਕੇ ਤਸਦੀਕ ਕੀਤੀਆਂ ਜਾਣਗੀਆਂ,ਇਹ ਸਾਰੇ ਤੱਥ ਹਾਲੇ ਤੱਕ ਕੋਰਟ ਨੇ ਲਿਖ ਦੇ ਨਹੀਂ ਦਿੱਤੇ ਹਨ। ਵਿਸ਼ਵ ਦੇ 70 ਫੀਸਦ ਦੇਸ਼ਾਂ ਨੇ ਸਵੈਇੱਛਾ ਮੌਤ ਨੂੰ ਸਵੀਕਾਰ ਕਰ ਲਿਆ ਹੈ,ਕਈ ਦੇਸ਼ਾਂ ਨੇ ਇਸ ਨੂੰ ਹੱਤਿਆ ਕਰਾਰ ਦਿੱਤਾ ਹੈ,ਕਈ ਦੇਸ਼ਾਂ ਵਿੱਚ ਕਾਨੂੰਨ ਨਾ ਹੋਣ ਦੇ ਬਾਵਜੂਦ ਵੀ ਮਰੀਜ ਇੱਛਾ ਮੌਤ ਨੂੰ ਸਵੀਕਾਰ ਕਰਕੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਆਪ ਤੋਂ ਮੁਕਤੀ ਦੇ ਦਿੰਦੇ ਹਨ। ਇਥੇ ਸ਼ਾਸਤਰਾਂ ਅਤੇ ਧਰਮ ਗ੍ਰੰਥਾ ਵਿੱਚ ਕੀ ਲਿਖਿਆ ਹੈ ਇਸ ‘ਤੇ ਚਰਚਾ ਕਰਨਾ ਬੇਇਮਾਨੀ ਹੈ ਪਰ ਮਨੁੱਖੀ ਅਧਿਕਾਰ ਦੇ ਮੁਤਾਬਕ ਇੱਛਾ ਮੌਤ ਨਾਲ ਇਨਸਾਨ ਦੀਆਂ ਇੱਛਾਵਾਂ ਦੀ ਮੌਤ ਹੈ,ਜਿੰਦਗੀ ਜਿਉਣ ਦੀ ਇੱਛਾ ਦੀ ਹੀ ਮੌਤ ਹੈ।ਜੀਵਨ ਦੇ ਕੁਦਰਤੀ ਅਨਮੋਲ ਤੋਹਫੇ ਨੂੰ ਮੌਤ ਦੇ ਸਰਾਪ ਵਿੱਚ ਤਬਦੀਲ ਕਰਨ ਦੀ ਨਜਾਇਜ ਕੋਸ਼ਿਸ਼ ਹੈ। ਹਰ ਇਨਸਾਨ ਨੂੰ ਆਪਣੀ ਬਿਮਾਰੀ ਨਾਲ ਉਦੋਂ ਤੱਕ ਲੜਣਾ ਚਾਹੀਦਾ ਹੈ ਜਦੋਂ ਤੱਕ ਉਸਦਾ ਆਖਰੀ ਸਾਹ ਚੱਲਦਾ ਹੈ । ਹਰ ਸਾਹ ਨੁੰ ਆਖਰੀ ਸਾਹ ਮੰਨ ਕੇ ਆਪਣੀ ਜਿੰਦਗੀ ਨੂੰ ਖਤਮ ਕਰ ਲੈਣਾ ਕਿਸੇ ਵੀ ਬਿਮਾਰੀ ਦੇ ਲਈ ਸਹੀ ਨਹੀਂ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: