ਸਵੀਪ ਮੁਹਿੰਮ ਅਧੀਨ ਬੋਹਾ ਸਕੂਲ ਵੱਲੋਂ ਵੋਟਰ ਜਾਗਰੂਕ ਰੈਲੀ ਦਾ ਆਯੋਜਨ

ss1

ਸਵੀਪ ਮੁਹਿੰਮ ਅਧੀਨ ਬੋਹਾ ਸਕੂਲ ਵੱਲੋਂ ਵੋਟਰ ਜਾਗਰੂਕ ਰੈਲੀ ਦਾ ਆਯੋਜਨ

ਬੋਹਾ/ਬੁਢਲਾਡਾ 24, ਦਸੰਬਰ(ਤਰਸੇਮ ਸ਼ਰਮਾਂ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬੋਹਾ ਵਿਖੇ ਸਵੀਪ ਮੁਹਿੰਮ ਅਧੀਨ ਭਾਰਤ ਚੋਣ ਕਮਿਸ਼ਨ ,ਵਧੀਕ ਡਿਪਟੀ ਕਮਿਸ਼ਨਰਕਮਨੋਡਲ ਅਪਸਰ (ਸਵੀਪ) ਅਤੇ ਐੱਸ.ਡੀ.ਐੱਮ. ਬੁਢਲਾਡਾ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਵਿਧਾਨ ਸਭਾ ਚੋਣਾਂ 2017 ਦੇ ਮੱਦੇ ਨਜਰ ਸੁਰਿੰਦਰ ਸਿੰਘ ਤਹਿਸੀਲਦਾਰ ਬੁਢਲਾਡਾ ਨੇ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਲਈ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਹਨਾਂ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਕਿਹਾ ਕਿ ਵੋਟ ਬਣਾਉਣਾ ਅਤੇ ਵੋਟ ਪਾਉਣਾ ਸਾਡਾ ਸੰਵਿਧਾਨਕ ਹੱਕ ਹੈ।ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਮੁਕੇਸ਼ ਕੁਮਾਰ ਨੇ ਵੋਟ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਨੋਜਵਾਨਾਂ ਨੂੰ ਪ੍ਰੇਰਿਤ ਕੀਤਾ। ਨੋਡਲ ਅਫਸਰ (ਸਵੀਪ) ਬਲਵਿੰਦਰ ਸਿੰਘ ਸਵੀਪ ਮੁਹਿੰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੋਜਵਾਨਾਂ ਨੂੰ ਵੱਧ ਤੋਂ ਵੱਧ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਕਾਨੂੰਨਗੋ ਅਮਰਨਾਥ ਸਿੰਘ ਨੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਤੋਂ ਵੋਟ ਦੀ ਵਰਤੋਂ ਬਾਰੇ ਦੱਸਿਆ।ਇਸ ਮੌਕੇ ਰਮੇਸ਼ ਤਾਂਗੜੀ ਨੇ ਚੋਣਾਂ ਦੀਆਂ ਨਵੀਆਂ ਸੋਧਾਂ ਬਾਰੇ ਦੱਸਿਆ।ਇਸ ਰੈਲੀ ਮੌਕੇ ਨਿਰੰਜਣ ਬੋਹਾ, ਸਤੋਖ ਸਾਗਰ, ਡਾਇਟ ਬੁਢਲਾਡਾ ਵੱਲੋਂ ਡਾ. ਬੂਟਾ ਸਿੰਘ ‘ਸੇਖੋਂ’, ਬਲਤੇਜ ਸਿੰਘ ‘ਧਾਲੀਵਾਲ’ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੇਘਾ ਸਿੰਘ,ਬਲਵਿੰਦਰ ਸਿੰਘ, ਪਰਮਿਂਦਰ ਤਾਂਗੜੀ, ਮਿੱਠੂ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਮਘਾਣੀਆਂ, ਰਾਜ ਕੁਮਾਰ, ਮਨਦੀਪ ਸਿੰਘ, ਅਮਿਤ ਕੁਮਾਰ, ਨੇਹਾ ਬਾਂਸਲ, ਵਿਸ਼ਾਲ ਬਾਂਸਲ, ਰਾਜਿੰਦਰ ਕੌਰ, ਮੰਜੂ ਯਾਦਵ, ਪਰਮਜੀਤ ਕੌਰ, ਲੱਕਵਿੰਨਰ ਸਿੰਗਲਾ,ਸਰੋਜ ਰਾਣੀ, ਪ੍ਰੇਮ ਲਤਾ, ਰਿਸ਼ੀਪਾਲ, ਨੀਤੂ ਬਾਲਾ, ਨੀਰਜ ਰਾਣੀ ਅਤੇ ਵਿਦਿਆਰਥੀ ਸ਼ਾਮਿਲ ਹੋਏ।

Share Button

Leave a Reply

Your email address will not be published. Required fields are marked *