ਸਵੀਟ ਬਲੋਸਮਜ਼ ਸਕੂਲ ਵਿਖੇ ਦੰਦਾਂ ਦਾ ਚੈਕੱਅਪ ਕੈਂਪ ਲਗਾਇਆ ਗਿਆ

ss1

ਸਵੀਟ ਬਲੋਸਮਜ਼ ਸਕੂਲ ਵਿਖੇ ਦੰਦਾਂ ਦਾ ਚੈਕੱਅਪ ਕੈਂਪ ਲਗਾਇਆ ਗਿਆ
ਪਹਿਲੀ ਤੋਂ ਪੰਜਵੀ ਤੱਕ ਦੇ 500 ਬੱਚਿਆਂ ਦਾ ਹੋਇਆ ਚੈਕੱਅਪ

campਗੁਰਜੀਤ ਸ਼ੀਂਹ ,ਸਰਦੂਲਗੜ੍ਹ 14 ਅਕਤੂਬਰਾ: ਸਥਾਨਕ ਸ਼ਹਿਰ ਦੇ ਸਵੀਟ ਬਲੋਸਮਜ਼ ਸਕੂਲ ਵਿਖੇ ਦੰਦਾਂ ਦਾ ਚੈਕੱਅਪ ਕੈਂਪ ਲਗਾਇਆ ਗਿਆ।ਜਿਸ ਦੌਰਾਨ ਡਾ. ਰੋਹਿਤ ਗਰੋਵਰ ਦੀ ਅਗਵਾਈ ‘ਚ ਗਰੋਵਰ ਡੈਂਟਲ ਕਲੀਨਿਕ ਸਰਸਾ ਤੋਂ ਆਈ ਟੀਮ ਨੇ ਸਕੂਲ ਦੇ ਪਹਿਲੀ ਤੋਂ ਪੰਜਵੀਂ ਤੱਕ ਦੇ ਕਰੀਬ ਪੰਜ ਸੌ ਬੱਚਿਆਂ ਦਾ ਚੈਕੱਅਪ ਕੀਤਾ।ਡਾ. ਗਰੋਵਰ ਨੇ ਬੱਚਿਆਂ ਨੂੰ ਦੰਦਾਂ ਦੀ ਸਾਫ ਸਫਾਈ ਸਬੰਧੀ ਕੁਝ ਸੁਝਾਅ ਵੀ ਦਿੱਤੇ ਜਿਸ ਦੌਰਾਨ ਉਹਨਾਂ ਬੱਚਿਆਂ ਨੂੰ ਕਿਹਾ ਕਿ ਸਾਨੂੰ ਦਿਨ ‘ਚ ਦੋ ਵਾਰ ਬੁਰਸ਼ ਕਰਨਾ ਚਾਹੀਦਾ ਹੈ ਅਤੇ ਰੁਟੀਨ ਵਿੱਚ ਦੰਦਾਂ ਦਾ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਚੰਗੀ ਸਿਹਤ ਦੇ ਨਾਲ ਨਾਲ ਦੰਦਾਂ ਦਾ ਮਜਬੂਤ ਹੋਣਾ ਵੀ ਜਰੂਰੀ ਹੈ।ਸਕੂਲ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਆਉਂਣ ਵਾਲੇ ਅਗਲੇ ਮਹੀਨੇ ਨਵੰਬਰ ਵਿੱਚ ਸਕੂਲ ਵਿਖੇ ਵੱਡੇ ਪੱਧਰ ਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈੇ। ਜਿਸ ਮੌਕੇ ਈ.ਐਨ.ਟੀ., ਦੰਦਾਂ, ਅੱਖਾਂ ਦੇ ਸ਼ਪੈਸਲਿਸਟ ਅਤੇ ਜਨਰਲ ਚੈਕਅੱਪ ਦੇ ਡਾਕਟਰ ਵਿਸ਼ੇਸ਼ ਤੌਰ ਤੇ ਪਹੁੰਚਣਗੇ।ਇਸ ਕੈਂਪ ਵਿੱਚ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਤਾ ਪਿਤਾ ਵੀ ਕੈਂਪ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਪੂਜਾ ਤਿੱਨਾ,ਵਾਈਸ-ਪ੍ਰਿੰਸੀਪਲ ਪਰਮਪਾਲ ਕੌਰ,ਸਕੂਲ ਅਧਿਆਪਕ ਉਰਮਿਲਾ, ਪ੍ਰਿੰਅਕਾਂ, ਆਂਚਲ, ਰਮਨਦੀਪ, ਅਮਨਦੀਪ, ਪ੍ਰਵੀਨ, ਨਿਸ਼ਾ, ਰੂਚੀ, ਕੈਫੀ, ਸੋਨੀਆ, ਸ਼ਾਲੂ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *