ਸਵਿਫਟ ਕਾਰ ਸਵਾਰਾਂ ਨੇ ਸਮਾਜ ਸੇਵੀ ਤਪਾ ਤੋਂ 52 ਹਜ਼ਾਰ ਲੁੱਟੇ

ss1

ਸਵਿਫਟ ਕਾਰ ਸਵਾਰਾਂ ਨੇ ਸਮਾਜ ਸੇਵੀ ਤਪਾ ਤੋਂ 52 ਹਜ਼ਾਰ ਲੁੱਟੇ

ਬਰਨਾਲਾ, ਤਪਾ 16 ਜੂਨ (ਨਰੇਸ਼ ਗਰਗ,ਸੋਮ ਸ਼ਰਮਾ) ਪਿਛਲੇ ਕੁਝ ਸਮੇਂ ਤੋਂ ਬਰਨਾਲਾ ਜ਼ਿਲੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਦਿਨੋਂ-ਦਿਨ ਕਾਫੀ ਨਿਘਰਦੀ ਜਾ ਰਹੀ ਹੈ। ਰੋਜ਼ਾਨਾਂ ਦਿਨ-ਦਿਹਾੜੇ ਲੁੱਟ ਖੋਹ ਦੀਆਂ ਵਾਰਦਾਤਾਂ ਸ਼ਰੇਆਮ ਹੋ ਰਹੀਆਂ ਹਨ। ਇੱਕ ਵਾਰਦਾਤ ਦੀ ਹੋਈ ਸਿਆਹੀ ਅਜੇ ਸੁਕਦੀ ਹੀ ਨਹੀਂ ਕਿ ਮੁੜ ਨਵੀਂ ਵਾਰਦਾਤ ਹੋ ਜਾਂਦੀ ਹੈ। ਇਸ ਦੀ ਤਾਜਾ ਮਿਸਾਲ ਦਿਨ ਖੜੇ ਸਾਮ ਦੇ 7 ਵਜੇ ਤਪਾ ਮੰਡੀ ਦੇ ਇੱਕ ਸਮਾਜ ਸੇਵੀ ਮਦਨ ਲਾਲ ਮਿੱਤਲ ਨਾਲ ਵਾਪਰੀ। ਇਹ ਸਮਾਜ ਸੇਵੀ ਮਾਤਾ ਦਾਤੀ ਮੰਦਰ ਅੰਦਰੋਂ ਮੱਥਾ ਟੇਕਕੇ ਬਾਹਰ ਆ ਰਿਹਾ ਸੀ ਤਾਂ ਗੇਟ ਤੇ ਖੜੇ ਪਹਿਲਾਂ ਹੀ ਤਿੰਨ ਸਵਿਫਟ ਗੱਡੀ ਸਵਾਰਾਂ ਨੇ ਮਦਨ ਲਾਲ ਦੀ ਕੁੱਟਮਾਰ ਕਰਕੇ ਉਸ ਦੀ ਜੇਬ ਵਿਚੋਂ 52 ਹਜ਼ਾਰ ਰੁਪਏ ਨਗਦ ਕੱਢ ਲਏ ਅਤੇ ਉਸ ਦੀ ਬਾਂਹ ਵਿੱਚ ਪਾਇਆ ਸੋਨੇ ਦਾ ਕੜਾ ਲਾਹੁਣ ਦੇ ਯਤਨ ਕੀਤੇ। ਮਦਨ ਲਾਲ ਵੱਲੋਂ ਪਾਏ ਰੌਲੇ ਦੀ ਆਵਾਜ਼ ਸੁਣਕੇ ਆਲੇ-ਦੁਆਲੇ ਦੇ ਕੁਝ ਲੋਕ ਘਟਨਾ ਸਥਾਨ ਵੱਲ ਨੂੰ ਦੌੜੇ ਤਾਂ ਲੁਟੇਰੇ ਆਪਣੀ ਸਵਿਫਟ ਕਾਰ ਰਾਹੀਂ ਫਰਾਰ ਹੋ ਗਏ।
ਇਹ ਘਟਨਾ ਦੇ ਵਾਪਰਨ ਨਾਲ ਸ਼ਹਿਰ ਅੰਦਰ ਡਰ ਅਤੇ ਸਹਿਮ ਦਾ ਮਹੌਲ ਹੈ। ਲੋਕ ਇਹ ਗੱਲ ਕਹਿ ਰਹੇ ਹਨ ਕਿ ਜੋ ਵਾਰਦਾਤਾਂ ਪੰਜਾਬ ਅੰਦਰ ਰਹੀਆਂ ਹਨ, ਅਜਿਹੀਆਂ ਵਾਰਦਾਤਾਂ ਤਾਂ ਬਿਹਾਰ ਅਤੇ ਯੂ ਪੀ ਵਿੱਚ ਵੀ ਨਹੀਂ ਹੁੰਦੀਆਂ। ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਦੇ ਮਨ ਅੰਦਰ ਕਿਸੇ ਕਿਸਮ ਦਾ ਕੋਈ ਡਰ ਭੈਅ ਨਹੀਂ ਹੈ। ਇੰਝ ਲਗਦੈ ਕਿ ਪੰਜਾਬ ਵਿੱਚ ਜੰਗਲ ਰਾਜ ਹੋਵੇ।

Share Button

Leave a Reply

Your email address will not be published. Required fields are marked *