Fri. Aug 16th, 2019

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਸਮਾਗਮ ਸਮਾਪਤ

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਸਮਾਗਮ ਸਮਾਪਤ

31-46 (1)
ਮੁੱਲਾਂਪੁਰ ਦਾਖਾ 30 ਮਈ (ਮਲਕੀਤ ਸਿੰਘ) ਸਾਡੇ ਗੁਰੂਆਂ ਪੀਰਾਂ ਨੇ ਮਨੁੱਖ ਨੂੰ ਗਉ ਗਰੀਬ ਦੀ ਸੇਵਾ ਨਾਮ ਸਿਮਰਨ ਅਤੇ ਵੰਡ ਸਕਣ ਦਾ ਉਪਦੇਸ਼ ਦਿੱਤਾ ਹੈ। ਪਰ ਅੱਜ ਦਾ ਮਨੁੱਖ ਮੈਂ ਮੇਰੀ ਦੀ ਹਾਉਮੈ ਵਿੱਚ ਗ੍ਰਸਤ ਹੋ ਕੇ ਰਹਿ ਗਿਆ ਹੈ, ਜਿਸ ਨਾਲ ਸੰਯੂਕਤ ਪਰਿਵਾਰਾ ਵਿੱਚ ਵੀ ਤਰੇੜਾਂ ਆ ਰਹੀਆਂ ਹਨ, ਘਰ ਟੁੱਟ ਰਹੇ ਹਨ ਅਤੇ ਭਰਾ ਭਰਾ ਨੂੰ ਮਾਰਨ ਲੱਗਿਆ ਹੋਇਆ ਹੈ। ਇਸ ਸਾਰੇ ਵਰਤਾਰੇ ਤੋਂ ਬਚਣ ਲਈ ਸਾਨੂੰ ਨਿਤਨੇਮ ਅਤੇ ਨਾਮ ਸ਼ਿਮਰਨ ਦੇ ਧਾਰਨੀ ਹੋ ਕੇ ਲੋੜਵੰਦਾ ਦੀ ਵਿੱਤ ਮੁਤਾਬਿਕ ਸੇਵਾ ਕਰਨੀ ਚਾਹੀਦੀ ਹੈ। ਇਸ ਤਰਾਂ ਕਰਨ ਨਾਲ ਹਾਉਮੈ ਦਾ ਨਾਸ਼ ਹੁੰਦਾਂ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਭੂਰੀ ਵਾਲੇ ਭੇਖ ਧਾਮ ਤਲਵੰਡੀ ਖੁਰਦ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਸਮਾਜ਼ਸੇਵੀ ਸਖਸ਼ੀਅਤ ਸਵਾਮੀ ਸੰਕਰਾਂ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕੁਟੀਆ ਧਾਮ ਤਲਵੰਡੀ ਖੁਰਦ ਵਿਖੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਸਮਾਗਮਾਂ ਦੀ ਸਮਾਪਤੀ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਸਵਾਮੀ ਜੀ ਨੇ ਕਿਹਾ ਕਿ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਨੇ ਸਾਰੀ ਜਿੰਦਗੀ ਲੋਕ ਭਲਾਈ ਦੇ ਕਾਰਜ਼ ਕੀਤੇ ਆਪ ਨਾਮ ਜਪਿਆ ਅਤੇ ਲੋਕਾਈ ਨੂੰ ਗੁਰਬਾਣੀ ਨਾਲ ਜੋੜਿਆ। ਇਸ ਤੋਂ ਪਹਿਲਾਂ ਜਗਤਗੁਰੂ ਅਚਾਰੀਆ ਸ੍ਰੀ ਗਰੀਬ ਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਪਿਛਲੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਗਏ।

ਸਵਾਮੀ ਹੰਸਾ ਨੰਦ ਜੀ ਗੰਗੋਤਰੀ ਧਾਮ ਵਾਲਿਆਂ ਨੇ ਕਿਹਾ ਕਿ ਮਨੁੱਖ ਨੂੰ ਹਰੇਕ ਤਰਾਂ ਦੀ ਸੋਝੀ ਹੁੰਦੇ ਹੋਏ ਵੀ ਆਪਣੇ ਪਰਿਵਾਰ ਦੇ ਦੁਨਿਆਵੀ ਵਾਧੇ ਹਿੱਤ ਝੁਠੇ ਹੰਕਾਰ ਵਿੱਚ ਪੈ ਕੇ ਅਨੇਕਾਂ ਤਰਾਂ ਦੀਆਂ ਠੱਗੀਆਂ ਮਾਰ ਰਿਹਾ ਹੈ ਜੋ ਕਿ ਇੱਕ ਸਮੇ ਮਨੁੱਖ ਲਈ ਦੁੱਖ ਦਾ ਕਾਰਨ ਬਣਦੀਆਂ ਹਨ। ਇਸ ਸਮੇਂ ਸਵਾਮੀ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲੇ ਯਾਦਗਾਰੀ ਡਿਸ਼ਪੈਂਸਰੀ ਵੱੱਲੋਂ ਫਰੀ ਜਰਨਲ ਚੈਕ ਅੱਪ ਕੈਂਪ ਲਗਾ ਕੇ ਲੋੜਵੰਦਾਂ ਨੂੰ ਮੁਫਤ ਦਿਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਸੁਰੇਸ਼ਵਰਾ ਨੰਦ ਜੀ ਭੂਰੀ ਵਾਲੇ, ਸਵਾਮੀ ਜਗਦੇਵਾ ਨੰਦ ਜੀ, ਜੱਥੇਦਾਰ ਅਵਤਾਰ ਸਿੰਘ, ਭਾਈ ਮਨਵੀਰ ਸਿੰਘ ਚਵਿੰਡਾ, ਚੇਅਰਮੈਂਨ ਚਰਨਜੀਤ ਸਿੰਘ ਥੋਪੀਆ, ਕੁਲਵੰਤ ਸਿੰਘ ਕਾਂਤੀ ਪ੍ਰਧਾਨ ਨਗਰ ਕੋਸ਼ਲ ਸਾਹਨੇਵਾਲ, ਆੜਤੀਆ ਸੇਵਾ ਸਿੰਘ ਖੇਲਾ, ਮਲਕੀਤ ਸਿੰਘ ਔਜਲਾ, ਸੰਜੀਵ ਕੁਮਾਰ ਭਾਰਗੋ ਲੁਧਿਆਣਾ, ਤੀਰਥ ਸਿੰਘ ਸਰਾਂ, ਸਕੱਤਰ ਕੁਲਦੀਪ ਸਿੰਘ ਮਾਨ, ਤਰਸੇਮ ਸਿੰਘ ਬੋਪਾਰਾਏ, ਸ਼ਾਸਤਰੀ ਗਿਰਧਾਰੀ ਲਾਲ ਧੂਰੀ, ਭੁਪਿੰਦਰ ਸਿੰਘ ਬੜੈਚ, ਮੈਂਬਰ ਦਰਸ਼ਨ ਸਿੰਘ, ਸੁਰਜੀਤ ਸਿੰਘ ਸੰਘੇੜਾ, ਥਾਣੇਦਾਰ ਬੁੱਟਾ ਸਿੰਘ, ਡਾ. ਜਿੰਦਰ ਸਿੰਘ ਮਡਿਆਣੀ, ਸ਼ਾਮ ਲਾਲ ਆਦੋਆਣਾ, ਬਲਵੀਰ ਚੰਦ ਰੱਤੇਵਾਲ, ਕਰਨੈਲ ਸਿੰਘ ਪੱਖੋਵਾਲ, ਬਲਜਿੰਦਰ ਸਿੰਘ ਲਿੱਤਰ, ਮਨਦੀਪ ਸਿੰਘ ਮਡਿਆਣੀ, ਬਾਬਾ ਅਮਰ ਸਿੰਘ ਗਾਜੀਪੁਰ ਅਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: