Fri. Dec 6th, 2019

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਬਰਸੀ ਸੰਬੰਧੀ ਸਮਾਗਮ ਸ਼ੁਰੂ

ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ ਬਰਸੀ ਸੰਬੰਧੀ ਸਮਾਗਮ ਸ਼ੁਰੂ
26 ਨੂੰ ਧਾਮ ਤਲਵੰਡੀ ਖੁਰਦ ਵਿਖੇ ਹੋਵੇਗਾ ਰੈਣ ਸਬਾਈ ਕੀਰਤਨ ਸਰਬ ਧਰਮ ਸੰਮੇਲਨ

23-9
ਮੁੱਲਾਂਪੁਰ ਦਾਖਾ 23 ਅਗਸਤ (ਮਲਕੀਤ ਸਿੰਘ) –ਭੂੂਰੀ ਵਾਲੇ ਭੇਖ ਦੇ ਰੰਗ ਵਿਚ ਰੰਗੀ ਹੋਈ ਪਵਿੱਤਰ ਨਗਰੀ ਗਰੀਬ ਦਾਸੀ ਆਸ਼ਰਮ ਸਤਿਗੁਰੂ ਭੂਰੀ ਵਾਲੇ ਕੁਟੀਆ ਧਾਮ ਤਲਵੰਡੀ ਖੁਰਦ ਵਿਖੇ ਸਤਿਗੁਰੂ ਬੂਹਮ ਸਾਗਰ ਮਹਾਰਾਜ ਭੂਰੀ ਵਾਲਿਆਂ ਦੇ ਪਵਿੱਤਰ ਜਨਮ ਦਿਵਸ ਅਤੇ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ 32ਵੀਂ ਸਲਾਨਾ ਬਰਸ਼ੀ ਸੰਬੰਧੀ ਪੰਜ ਦਿਨਾਂ ਸਮਾਗਮ ਅੱਜ ਕੁਟੀਆ ਧਾਮ ਵਿਖੇ ਸੁਰੂ ਹੋ ਗਏ ਹਨ। ਇਸ ਮੌਕੇ ਭਾਰੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਸਮਾਜਿਕ ਅਤੇ ਧਾਰਮਿਕ ਸ਼ਖਸੀਅਤ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕਿਹਾ ਕਿ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲਿਆਂ ਅਤੇ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦਾ ਸਾਰਾ ਜੀਵਨ ਲੋਕਾਈ ਹਿੱਤ ਕਾਰਜ਼ਾਂ ਨੂੰ ਸਮਰਪਿਤ ਰਿਹਾ ਹੈ। ਸਵਾਮੀ ਜੀ ਨੇ ਗਊ ਰੱਖਿਆ ,ਗੁਰਬਾਣੀ ਪੜਨ , ਸਰਵਣ ਕਰਨ ਅਤੇ ਉਸ ਤੇ ਅਮਲ ਕਰਕੇ ਆਪਣਾ ਜੀਵਾਨ ਜਿਉਣ ਦਾ ਉਪਦੇਸ਼ ਦਿੱਤਾ। ਇਸ ਤੋਂ ਪਹਿਲਾ ਬਰਸੀ ਸਬੰਧੀ ਚੱਲਣ ਵਾਲੇ ਪੰਜ ਦਿਨਾਂ ਮੁੱਖ ਸਮਾਗਮਾਂ ਮੌਕੇ ਜਗਤ ਗੁਰੁ ਅਚਾਰੀਆਂ ਸ੍ਰੀ ਗਰੀਬ ਦਾਸ ਮਹਾਰਾਜ ਜੀ ਦੀ ਅੰਮ੍ਰਿਤ ਮਈ ਗੁਰਬਾਣੀ ਦੇ ਆਖੰਡ ਪਾਠਾਂ ਦੀ ਪਹਿਲੀ ਲੜੀ ਦੇ ਪਾਠ ਆਰੰਭ ਕੀਤੇ ਗਏ। ਇਸ ਸਮੇੇਂ ਸਵਾਮੀ ਗੰਗਾ ਨੰਦ ਇੰਟਰਨੈਸ਼ਨਲ ਫਾਊਡੇਸ਼ਨ ਦੇ ਸੱਕਤਰ ਕੁਲਦੀਪ ਸਿੰਘ ਮਾਨ , ਜੱਥੇਦਾਰ ਅਵਤਾਰ ਸਿੰਘ ਬੜੂੰਦੀ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਅੱਜ ਤੋਂ 25 ਅਗਸਤ ਤੱਕ ਸਤਿਗੁਰੂ ਬ੍ਰਹਮ ਸਾਹਰ ਮਹਾਰਾਜ ਭੂਰੀ ਵਾਲਿਆਂ ਦਾ ਜਨਮ ਦਿਹਾੜਾ ਮਨਾਇਆਂ ਜਾਵੇਗਾ ਅਤੇ 26 ਅਗਸਤ ਨੂੰ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ੩੨ ਵੀਂ ਸਲਾਨਾ ਬਰਸ਼ੀ ਸੰਬੰਧੀ ਰੈਣ ਸਵਾਈ ਕੀਰਤਨ ਸਰਬ ਧਰਮ ਸੰਮੇਲਨ ਸ਼ੁਰੂ ਹੋਣਗੇ। ਜਿਸ ਵਿੱਚ ਸਾਰੇ ਧਰਮਾਂ ਦੇ ਸੰਤ ਮਹਾਂਪੁਰਸ਼ ਕੀਰਤਨ ਦੁਆਰਾ ਸੰਗਤਾ ਨੂੰ ਨਿਹਾਲ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਾਮੀ ਸੁਰੇਸ਼ਵਰਾ ਨੰਦ ਜੀ ਭੂਰੀ ਵਾਲੇ, ਸਵਾਮੀ ਹੰਸਾ ਨੰਦ ਜੀ ਭੂਰੀ ਵਾਲੇ, ਸਵਾਮੀ ਹੀਰਾ ਦਾਸ ਜੀ, ਸਵਾਮੀ ਬਲਦੇਵ ਦਾਸ ਜੀ, ਜੱਥੇਦਾਰ ਅਵਤਾਰ ਸਿੰਘ, ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਉੱਪ ਪ੍ਰਧਾਨ ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਸਕੱਤਰ ਕੁਲਦੀਪ ਸਿੰਘ ਮਾਨ, ਆੜਤੀਆ ਸੇਵਾ ਸਿੰਘ ਖੇਲਾ, ਕਲੱਬ ਦੇ ਪ੍ਰਧਾਨ ਤੀਰਥ ਸਿੰਘ ਸਰਾਂ, ਗੁਰਮੀਤ ਸਿੰਘ ਬੈਂਸ, ਬਲਜਿੰਦਰ ਸਿੰਘ ਲਿੱਤਰ, ਕਰਨੈਲ ਸਿੰਘ ਪੱਖੋਵਾਲ, ਪੰਡਿਤ ਕ੍ਰਿਸਨ ਸਿੰਘ ਚੌਦਾ, ਸਰਪੰਚ ਪ੍ਰੇਮ ਸਿੰਘ ਸੰਧਨੋਲੀ, ਚੇਅਰਮੈਂਨ ਚਰਨਜੀਤ ਸਿੰਘ ਥੋਪੀਆ, ਪ੍ਰਧਾਨ ਬੀਬੀ ਜਸਬੀਰ ਕੌਰ, ਬਲਦੇਵ ਸਿੰਘ ਬੋਪਾਰਾਏ, ਥਾਣੇਦਾਰ ਬੁੱਟਾ ਸਿੰਘ, ਮਨਵੀਰ ਸਿੰਘ ਚਵਿੰਡਾ, ਸਰਬਣ ਸਿੰਘ ਪੋਸ਼ਵਾਲ, ਸਿਮਰਨਜੀਤ ਸਿੰਘ ਕੁਹਾੜਾ, ਸੁਖਦੇਵ ਸਿੰਘ ਬੋਪਾਰਾਏ, ਮਨਿੰਦਰ ਸਿੰਘ ਮਾਜਰੀ, ਹਰਵਿੰਦਰ ਸਿੰਘ ਆਦਿ ਹਾਜ਼ਰ ਸ਼ਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: