ਸਵਾਮੀ ਕ੍ਰਿਸ਼ਨਾ ਨੰਦ ਜੀ ਇਕ ਜਿੰਦਾ ਦਿਲੀ ਸ਼ਖ਼ਸੀਅਤ ਦੇ ਮਾਲਿਕ,ਉਹਨਾਂ ਦੀ ਗੁੰਮਸ਼ੁਦਗੀ ਇਕ ਸਾਜਿਸ਼ :- ਮਹੰਤ ਰਾਮੇਸ਼ਵਰ ਦਾਸ ਤਿਆਗੀ

ਸਵਾਮੀ ਕ੍ਰਿਸ਼ਨਾ ਨੰਦ ਜੀ ਇਕ ਜਿੰਦਾ ਦਿਲੀ ਸ਼ਖ਼ਸੀਅਤ ਦੇ ਮਾਲਿਕ,ਉਹਨਾਂ ਦੀ ਗੁੰਮਸ਼ੁਦਗੀ ਇਕ ਸਾਜਿਸ਼ :- ਮਹੰਤ ਰਾਮੇਸ਼ਵਰ ਦਾਸ ਤਿਆਗੀ

ਲੁਧਿਆਣਾ (ਪ੍ਰੀਤੀ ਸ਼ਰਮਾ) 2 ਜੂਨ 2016 ਨੂੰ ਗੁ ਸੇਵਕ ਸਵਾਮੀ ਕ੍ਰਿਸ਼ ਨੰਦ ਜੀ ਮਹਾਰਾਜ ਭੇਦ ਭਰੀ ਹਲਾਤਾਂ ਵਿਚ ਲਾਪਤਾ ਹੋ ਗਏ ਸਨ ਜਿਨਾਂ ਦਾ ਹੁਣ ਤੱਕ ਪੰਜਾਬ ਸਰਕਾਰ ਅਤੇ ਪੁਲਿਸ ਕੋਈ ਵੀ ਸੁਰਾਗ ਨਹੀਂ ਲਾਇ ਪਾਈ ਇਸਦੇ ਸੰਬੰਧ ਵਿਚ ਸ਼੍ਰੀ ਹਿੰਦੂ ਨਿਆ ਪੀਠ ਮਾਰਗਦਰਸ਼ਕ ਮੰਡਲ ਦੇ ਮਿਹਨਤ ਰਾਮੇਸ਼ਵਰ ਦਾਸ ਤਿਆਗੀ,ਸਵਾਮੀ ਚੰਦਰੇਸ਼ਵਰ ਗਿਰੀ ਜੀ ਮਹਾਰਾਜ,ਸਵਾਮੀ ਅਦਿਆਤਮਾ ਨੰਦ ਜੀ ਮਹਾਰਾਜ,ਬਾਬਾ ਸੁੱਧ ਸਿੰਘ ਜੀ,ਸਵਾਮੀ ਸਰਵਾਨੰਦ ਜੀ,ਬਾਬਾ ਗੁਰਵਿੰਦਰ ਸਿੰਘ ਜੀ ਸੰਤ ਸਮਾਜ ਵਲੋਂ ਅਤੇ ਸ਼੍ਰੀ ਹਿੰਦੂ ਨਿਆ ਪੀਠ ਦੇ ਪ੍ਰਵਕਤਾ ਪ੍ਰਵੀਨ ਡੰਗ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਚੰਦਰਕਾਂਤ ਚੱਡਾ ਨੇ ਪੰਜਾਬ ਦੇ ਮੁਖ ਮੰਤਰੀ ਅਤੇ ਰਾਜਪਾਲ ਦੇ ਨਾਮ ਐਡੀਸ਼ਨਲ ਡਿਪਟੀ ਕਮਿਸ਼ਰ ਨੂੰ ਮੰਗ ਪੱਤਰ ਦਿੱਤਾ ਇਸ ਮੌਕੇ ਤੇ ਮਿਹਨਤ ਰਾਮੇਸ਼ਵਰ ਦਾਸ ਤਿਆਗੀ ਨੇ ਕਿਹਾ ਕਿ ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਇਕ ਸੱਚੇ ਗੋ ਸੇਵਕ ਸਨ ਅਤੇ ਪੰਜਾਬ ਵਿਚ ਬੁੱਚੜਖਾਨੇ ਦਾ ਵਿਰੋਧ ਕਰਕੇ ਇਹਨਾਂ ਨੂੰ ਬੰਦ ਕਰਾਉਣ ਵਿਚ ਸਵਾਮੀ ਜੀ ਦੇ ਵੱਡਮੁਲੇ ਯੋਗਦਾਨ ਨੂੰ ਭੁਲਾਇਆ ਨੀ ਜਾ ਸਕਦਾ ਉਹਨਾਂ ਕਿਹਾ ਕਿ ਸ਼ੁਰੂ ਵਿਚ ਸਵਾਮੀ ਜੀ ਦੇ ਲਾਪਤਾ ਹੋਣ ਤੇ ਪੁਲਿਸ ਵਲੋਂ ਤੇਜੀ ਨਾਲ ਜਾਂਚ ਕੀਤੀ ਗਈ ਸੀ ਪਰ ਜਿੰਨੀ ਤੇਜੀ ਨਾਲ ਉਹਨਾਂ ਵਲੋਂ ਜਾਂਚ ਕੀਤੀ ਗਈ ਉਨੀ ਹੀ ਤੇਜੀ ਨਾਲ ਪੁਲਿਸ ਵਲੋਂ ਕਿਸੇ ਸਿੱਟੇ ਤੇ ਨਾ ਪੂਜਣ ਤੇ ਇਸ ਕੇਸ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਅਤੇ ਉਹਨਾਂ ਦੀ ਜਾਂਚ ਸਿਰਫ ਕਾਗਜਾਂ ਤੱਕ ਹੀ ਸਿਮਟ ਕੇ ਰਹੀ ਗਈ ਅਤੇ ਪੁਲਿਸ ਵਲੋਂ ਇਸ ਮਾਮਲੇ ਵਿਚ ਲਗਾਈ ਗਈ ਏਸ ਆਈ ਟੀ ਟੀਮ ਵੀ ਕੋਈ ਨਤੀਜਾ ਨੀ ਕੱਢ ਸੱਕੀ ਅਤੇ ਕਿਸੇ ਤਰਾਂ ਦੀ ਸਿੱਟਾ ਰਿਪੋਰਟ ਨੂੰ ਪੇਸ਼ ਨੀ ਕਰ ਸਕੀ ਜਿਸ ਦੇ ਚਲਦੇ ਇਸ ਕੇਸ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ ਜੋਕਿ ਹਿੰਦੂ ਸਮਾਜ ਲਈ ਇਕ ਬਹੁਤ ਵੱਡਾ ਨੁਕਸਾਨ ਹੈ ਮਹੰਤ ਰਾਮੇਸ਼ਵਰ ਦਾਸ ਤਿਆਗੀ ਅਤੇ ਚੰਦਰੇਸ਼ਵਰ ਗਿਰੁ ਜੀ ਮਹਾਰਾਜ ਨੇ ਕਿਹਾ ਕਿ ਸਵਾਮੀ ਕ੍ਰਿਸ਼ਨਾ ਨੰਦ ਜੀ ਇਕ ਜਿੰਦਾ ਦਿਲੀ ਸ਼ਖ਼ਸੀਅਤ ਦੇ ਮਲਿਕ ਸਨ ਅਤੇ ਅਜਿਹੇ ਮਹਾਨ ਸ਼ਖ਼ਸੀਅਤ ਦਾ ਇਕਦੱਮ ਲਾਪਤਾ ਹੋਣਾ ਇਕ ਸਾਜਿਸ਼ ਜਾਪਦਾ ਹੈ ਜਿਸਦੀ ਇਮਾਨਦਾਰੀ ਨਾਲ ਜਾਂਚ ਹੋਣੀ ਬਹੁਤ ਜਰੂਰੀ ਹੈ ਉਹਨਾਂ ਕਿਹਾ ਕਿ ਜੇਕਰ ਸੰਤ ਸਮਾਜ ਨਾਲ ਅਜਿਹਾ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਸੰਤ ਸਮਾਜ ਜੋਕਿ ਸਮਾਜ ਦੇ ਲਈ ਅਤੇ ਦੇਸ਼ ਦੇ ਲਈ ਕਾਰਜ ਕਰ ਰਹੇ ਹਨ ਉਹ ਆਹਤ ਹੋਣਗੇ ਇਸ ਮੌਕੇ ਤੇ ਸਹੁਰੇ ਹਿੰਦੂ ਨਿਆ ਪੀਠ ਦੇ ਪ੍ਰਵਕਤਾ ਪ੍ਰਵੀਨ ਡੰਗ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਚੰਦਰ ਕਾੰਤ ਚੱਡਾ ਨੇ ਕਿਹਾ ਕਿ ਹੋ ਸੇਵਾ ਮਿਸ਼ਨ ਦੇ ਮੁੱਖ ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਜੋਕਿ ਗਈ ਰਖਿਆ ਖੇਤਰ ਵਿਚ ਇਕ ਮਿਸਾਲ ਸਨ ਅਤੇ ਇਸ ਮਿਸ਼ਨ ਵਿਚ ਉਹ ਦਿਨ ਰਾਤ ਕੰਮ ਕਰ ਰਹੇ ਸਨ ਉਹਨਾਂ ਦਾ ਇਕਦਮ ਲਾਪਤਾ ਹੋਣਾ ਇਕ ਸੋਚੀ ਸਮਝੀ ਸਾਜਿਸ਼ ਹੈ ਜਿਸਦਾ ਪਰਦਾ ਫਾਸ਼ ਹੋਣਾ ਲਾਜਮੀ ਹੈ ਅਤੇ ਏਸ ਆਈ ਟੀ ਟੀਮ ਨੂੰ ਆਪਣੀ ਸਿੱਟਾ ਰਿਪੋਰਟ ਜਲਦੀ ਹੀ ਸੰਤ ਸਮਾਜ ਦੇ ਸਾਹਮਣੇ ਰੱਖਣ ਅਤੇ ਜੇਕਰ ਪੰਜਾਬ ਸਰਕਾਰ ਦੇ ਕੋਲ ਇਸ ਕੇਸ ਨੂੰ ਸੁਲਝਾਉਣ ਦੀ ਕਾਬਲੀਅਤ ਨਹੀਂ ਹੈ ਤਾਂ ਇਸ ਕੇਸ ਨੂੰ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੇਂਸੀ ਸੀ ਬੀ ਆਈ ਦੇ ਕੋਲ ਭੇਜਿਆ ਜਾਵੇ ਸ਼੍ਰੀ ਹਿੰਦੂ ਨਿਆ ਪੀਠ ਮਾਰਗ ਦਰਸ਼ਕ ਮੰਡਲ ਦੇ ਸੰਤ ਸਮਾਜ ਅਤੇ ਪ੍ਰਵਕਤਾ ਪ੍ਰਵੀਨ ਡੰਗ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਜਲਦ ਇਸ ਕੇਸ ਨੂੰ ਪੰਜਾਬ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿੱਤਾ ਤਾ ਪੰਜਾਬ ਭਰ ਵਿੱਚ ਸੰਤ ਸਮਾਜ ਦੀ ਅਗਵਾਈ ਹੇਠ ਕੜਾ ਸੰਘਰਸ਼ ਕਰਨ ਤੇ ਮਜਬੂਰ ਹੋਣਗੇ ਇਸ ਮੌਕੇ ਤੇ ਵਿਧਾਨ ਪ੍ਰੀਸ਼ਦ ਮੈਂਬਰ ਭੁਪਿੰਦਰ ਵੰਗਾ,ਯੁਵਾ ਪ੍ਰਧਾਨ ਸ਼ਹਿਰੀ ਯੋਗੇਸ਼ ਧੀਮਾਨ,ਅਤੇ ਸਚਿਨ ਬਜਾਜ ਹਾਜਿਰ ਹੋਏ|

Share Button

Leave a Reply

Your email address will not be published. Required fields are marked *

%d bloggers like this: