Wed. Apr 24th, 2019

ਸਵਾਈਟ ਕਾਲਜ ਦੇ ਆਟੋਮੋਬਾਈਲ ਇੰਜਨੀਅਰਿੰਗ ਦਾ ਡਿਪਲੋਮਾ ਕਰ ਰਹੇ 19 ਸਾਲਾ ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਮੌਤ

ਸਵਾਈਟ ਕਾਲਜ ਦੇ ਆਟੋਮੋਬਾਈਲ ਇੰਜਨੀਅਰਿੰਗ ਦਾ ਡਿਪਲੋਮਾ ਕਰ ਰਹੇ 19 ਸਾਲਾ ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਮੌਤ

ਕਾਲਜ ਅਤੇ ਇਲਾਕੇ ਵਿਚ ਸੋਗ ਦੀ ਲਹਿਰ

9-24

ਬਨੂੜ, 9 ਮਈ (ਰਣਜੀਤ ਸਿੰਘ ਰਾਣਾ): ਇੱਥੋਂ ਰਾਜਪੁਰਾ ਨੂੰ ਜਾਂਦੇ ਮਾਰਗ ਤੇ ਸਥਿਤ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਆਟੋਮੋਬਾਈਲ ਇੰਜਨੀਅਰਿੰਗ ਡਿਪਲੋਮੇ ਦੇ ਦੇ ਆਖ਼ਰੀ ਵਰੇ ਦੇ ਵਿਦਿਆਰਥੀ ਸੇਖ਼ ਮੁਹੰਮਦ ਨਸੀਮ ਪੁੱਤਰ ਐਸ ਹਮੀਦ ਅਲੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉੱਨੀ ਵਰਿਆਂ ਦਾ ਨਸੀਮ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਕੌਮੀ ਮਾਰਗ ਤੇ ਪੈਂਦੇ ਪਿੰਡ ਸਨੇਟਾ (ਜ਼ਿਲਾ ਮੁਹਾਲੀ) ਦਾ ਵਸਨੀਕ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਐਤਵਾਰ ਦੁਪਹਿਰ ਬਾਰਾਂ ਵਜੇ ਦੇ ਕਰੀਬ ਏਅਰਪੋਰਟ ਰੋਡ ਤੋਂ ਪਿੰਡ ਬਾਕਰਪੁਰ ਤੋਂ ਦੈੜੀ ਨੂੰ ਆਉਂਦੀ ਸੜਕ ਉੱਤੇ ਪਿੰਡ ਸਿਆਊ ਕੋਲ ਵਾਪਰਿਆ। ਮ੍ਰਿਤਕ ਦੇ ਚਾਚੇ ਤੇ ਕਾਂਗਰਸ ਪਾਰਟੀ ਦੇ ਘੱਟ ਗਿਣਤੀ ਸੈੱਲ ਦੇ ਜ਼ਿਲਾ ਮੁਹਾਲੀ ਦੇ ਚੇਅਰਮੈਨ ਡਾ ਅਨਵਰ ਹੁਸੈਨ ਅਨੁਸਾਰ ਨਸੀਮ ਆਪਣੇ ਛੋਟੇ ਭਰਾ ਵਸੀਮ ਨਾਲ ਆਪਣੀ ਭੂਆ ਦੇ ਪਿੰਡ ਹਰੀਪੁਰ ਕੂੜਾਂ (ਡੇਰਾਬਸੀ) ਤੋਂ ਮੋਟਰਸਾਈਕਲ ਉੱਤੇ ਵਾਪਿਸ ਸਨੇਟੇ ਆ ਰਿਹਾ ਸੀ। ਜਦੋਂ ਉਹ ਪਿੰਡ ਸਿਆਊ ਲਾਗੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਨੇ ਉਨਾਂ ਨੂੰ ਜਬਰਦਸਤ ਫ਼ੇਟ ਮਾਰੀ। ਨਸੀਮ ਦੇ ਛੋਟੇ ਭਰਾ ਨੂੰ ਤਾਂ ਮਾਮੂਲੀ ਸੱਟਾਂ ਲੱਗੀਆਂ ਪਰ ਉਹ ਖ਼ੁਦ ਗੰਭੀਰ ਜ਼ਖਮੀ ਹੋ ਗਿਆ।
ਉਸ ਨੂੰ ਪਹਿਲਾਂ ਮੁਹਾਲੀ ਦੇ ਫ਼ੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੋਂ ਦੇਰ ਸ਼ਾਮ ਡਾਕਟਰਾਂ ਨੇ ਪੀਜੀਆਈ ਰੈਫ਼ਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਸੀਮ ਦੀ ਪੀਜੀਆਈ ਵਿਖੇ ਅੱਜ ਦੁਪਹਿਰੇ ਮੌਤ ਹੋ ਗਈ। ਥਾਣਾ ਸੁਹਾਣਾ ਦੀ ਪੁਲੀਸ ਨੇ ਮ੍ਰਿਤਕ ਦੇ ਸਬੰਧੀਆਂ ਦੇ ਬਿਆਨਾਂ ਉੱਤੇ ਟਰਾਲਾ ਚਾਲਕ ਮਹਿੰਦਰ ਸਿੰਘ ਵਾਸੀ ਪਿੰਡ ਕਾਲੇ, ਤਹਿਸੀਲ ਪੱਟੀ, ਜ਼ਿਲਾ ਤਰਨਤਾਰਨ ਖ਼ਿਲਾਫ਼ ਧਾਰਾ 279, 337, 304 ਏ ਅਤੇ 427 ਆਈਪੀਸੀ ਅਧੀਨ ਪਰਚਾ ਦਰਜ ਕਰ ਲਿਆ ਹੈ। ਮ੍ਰਿਤਕ ਦਾ ਮੰਗਲਵਾਰ ਨੂੰ ਪੋਸਟਮਾਰਟਮ ਹੋਵੇਗਾ, ਜਿਸ ਮਗਰੋਂ ਉਸ ਦੀ ਲਾਸ਼ ਸਵੇਰੇ ਦਸ ਵਜੇ ਪਿੰਡ ਸਨੇਟਾ ਦੇ ਕਬਰਸਤਾਨ ਵਿਖੇ ਸਪੁਰਦ ਏ ਖ਼ਾਕ ਕੀਤੀ ਜਾਵੇਗੀ।

ਕਾਲਜ ਤੇ ਇਲਾਕੇ ਵਿੱਚ ਸੋਗ ਦੀ ਲਹਿਰ

ਨਸੀਮ ਦੀ ਮੌਤ ਦੀ ਖ਼ਬਰ ਅੱਜ ਦੁਪਹਿਰੇ ਜਦੋਂ ਕਾਲਜ ਵਿੱਚ ਪੁੱਜੀ ਤਾਂ ਸਮੁੱਚੇ ਕੈਂਪਸ ਵਿੱਚ ਸੋਗ ਦੀ ਲਹਿਰ ਫ਼ੈਲ ਗਈ। ਉਸ ਦੇ ਨਾਲ ਪੜਦੇ ਬਹੁਤੇ ਵਿਦਿਆਰਥੀ ਬੀਤੀ ਰਾਤ ਤੋਂ ਹੀ ਹਸਪਤਾਲ ਪੁੱਜੇ ਹੋਏ ਸਨ ਤੇ ਕਾਲਜ ਦੇ ਵਿਦਿਆਰਥੀਆਂ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਨਸੀਮ ਕਾਲਜ ਦਾ ਹੋਣਹਾਰ ਤੇ ਹਰਮਨਪਿਆਰਾ ਵਿਦਿਆਰਥੀ ਸੀ। ਕਾਲਜ ਦੇ ਬੁਲਾਰੇ ਮੋਨਾਰਚਦੀਪ ਸਿੰਘ ਨੇ ਨਸੀਮ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਉਨਾਂ ਦੇ ਕਾਲਜ ਦਾ ਬਹੁਪੱਖੀ ਸ਼ਖ਼ਸ਼ੀਅਤ ਦਾ ਮਾਲਕ ਵਿਦਿਆਰਥੀ ਸੀ। ਉਨਾਂ ਮੈਨੇਜਮੈਂਟ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

19 ਮਈ ਨੂੰ ਮਨਾਉਣਾ ਸੀ 19 ਵਾਂ ਜਨਮ ਦਿਨ

ਨਸੀਮ ਨੇ 19 ਮਈ ਨੂੰ ਆਪਣਾ 19ਵਾਂ ਜਨਮ ਦਿਨ ਮਨਾਉਣਾ ਸੀ। ਉਸ ਦੇ ਸਹਿਯੋਗੀ ਵਿਦਿਆਰਥੀਆਂ ਅਨੁਸਾਰ ਉਹ ਹਾਲੇ ਇਹ ਪਲੈਨ ਕਰ ਹੀ ਰਹੇ ਸਨ ਕਿ ਨਸੀਮ ਦਾ ਜਨਮ ਦਿਨ ਕਿਵੇਂ ਅਤੇ ਕਿੱਥੇ ਮਨਾਇਆ ਜਾਵੇ ਕਿ ਉਹ ਸਾਨੂੰ ਸਦਾ ਲਈ ਛੱਡਕੇ ਤੁਰ ਗਿਆ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਨਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਨਸੀਮ ਸਾਨੂੰ ਛੱਡਕੇ ਤੁਰ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: