ਸਵਰਾਜ ਪਾਰਟੀ ਦੇ ਜਿਲਾ ਪ੍ਰਧਾਨ ਬੀਬੀ ਗਿੱਲ ਵੱਲੋਂ ਪੱਤਰਕਾਰਾ ਨਾਲ ਵਰਤਾ-ਲਾਪ

ਸਵਰਾਜ ਪਾਰਟੀ ਦੇ ਜਿਲਾ ਪ੍ਰਧਾਨ ਬੀਬੀ ਗਿੱਲ ਵੱਲੋਂ ਪੱਤਰਕਾਰਾ ਨਾਲ ਵਰਤਾ-ਲਾਪ

fdk-3ਫ਼ਰੀਦਕੋਟ, 27 ਅਕਤੂਬਰ ( ਜਗਦੀਸ਼ ਬਾਂਬਾ ) ਸਵਰਾਜ ਪਾਰਟੀ ਦੇ ਜਿਲਾ ਪ੍ਰਧਾਨ ਬੀਬੀ ਰਵਿੰਦਰਪਾਲ ਕੌਰ ਗਿੱਲ ਵੱਲੋਂ ਪੱਤਰਕਾਰਾ ਨਾਲ ਬੜੇ ਹੀ ਮਨਮੋਹਨ ‘ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਰਤਾਲਾਪ ਕਰਨ ਉਪਰੰਤ ਸ਼ਹਿਰ ਦੀਆ ਵਾਸੀਆ ਦੀਆਂ ਬੁਨਿਆਦੀ ਸਹੂਲਤਾ ਨੂੰ ਪੂਰਾ ਕਰਨ ਲਈ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ । ਉਕਤ ਮੌਕੇ ਬੀਬੀ ਰਵਿੰਦਰ ਪਾਲ ਕੌਰ ਗਿੱਲ ਜਿਲਾ ਪ੍ਰਧਾਨ ਸਵਰਾਜ ਪਾਰਟੀ ਨੇ ਪੱਤਰਕਾਰਾ ਦੇ ਰੂ-ਬਾ ਰੂਪ ਹੁੰਦਿਆ ਕਿਹਾ ਕਿ ਉਨਾਂ ਦੀ ਇਹ ਦਿਲੀ ਇਛਾ ਹੈ ਕਿ ਸ਼ਹਿਰ ਦੀਆਂ ਇਤਿਹਾਸਕ ‘ਤੇ ਪੁਰਾਤਨ ਇਮਾਰਤਾਂ ਸਮੇਤ ਆਮ ਲੋਕਾਂ ਦੀਆਂ ਛੋਟੀਆ ਛੋਟੀਆ ਸਮੱਸਿਆਵਾਂ ਨੂੰ ਜਿਨਾਂ ਹੋ ਸਕਦਾ ਉਹ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨ ਤਾਂ ਜੋ ਬਾਬਾ ਸੇਖ ਫਰੀਦ ਜੀ ਦੀ ਪਵਿੱਤਰ ਧਰਤੀ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ । ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਨੂੰ ਲੈ ਕੇ ਸਵਰਾਜ ਪਾਰਟੀ ਦੇ ਵਲੰਟੀਅਰ ਵੱਲੋਂ ਪਿੰਡ ਪਿੰਡ ‘ਤੇ ਸ਼ਹਿਰ ਭਰ ਦੇ ਸਾਰੇ ਮਹੁੱਲਿਆ ਵਿੱਚ ਡੋਰ ਟੂ ਡੋਰ ਮੁਹਿੰਮ ਸੁਰੂ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀਆਂ ਬੁਨਿਆਦੀ ਸਹੂਲਤਾ ਨੂੰ ਪੂਰਾ ਕੀਤਾ ਜਾ ਸਕੇ । ਬੀਬੀ ਰਵਿੰਦਰਪਾਲ ਕੌਰ ਗਿੱਲ ਨੇ ਕਿਹਾ ਕਿ ਬੇਸ਼ੱਕ ਅਕਾਲੀ,ਭਾਜਪਾ ‘ਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਵੋਟਰਾ ਨੂੰ ਲੁਭਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਐਤਕੀ ਲੋਕ ਬਦਲ ਚਾਹੁੰਦੇ ਹਨ,ਜਿਸ ਕਰਕੇ ਸਵਰਾਜ ਪਾਰਟੀ ਨੂੰ ਲੋਕਾਂ ਦਾ ਮਨਾ ਮੂੰਹੀ ਪਿਆਰ ਮਿੱਲ ਰਿਹਾ ਹੈ । ਉਨਾਂ ਕਿਹਾ ਕਿ ਪੰਜਾਬ ਭਰ ਵਿੱਚ ਗੁੰਡਾਗਰਦੀ ‘ਤੇ ਨਸ਼ਿਆ ਦੀ ਭਰਮਾਰ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ,ਜਿਸਨੂੰ ਠੱਲ ਪਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਉਨਾਂ ਕਿਹਾ ਕਿ ਸਵਰਾਜ ਪਾਰਟੀ ਦੀ ਸਰਕਾਰ ਆਉਣ ‘ਤੇ ਕਿਸਾਨਾਂ ਸਿਰ ਚੜੇ ਕਰਜਿਆ ਉੱਪਰ ਲਕੀਰ ਮਾਰਨ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ।

Share Button

Leave a Reply

Your email address will not be published. Required fields are marked *

%d bloggers like this: