ਸਲਾਹਕਾਰ ਕਮੇਟੀਆਂ ਦੇ ਸੁਝਾਅ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ-ਡਿਪਟੀ ਕਮਿਸ਼ਨਰ

ਸਲਾਹਕਾਰ ਕਮੇਟੀਆਂ ਦੇ ਸੁਝਾਅ ਨੂੰ ਅਮਲ ਵਿੱਚ ਲਿਆਉਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ-ਡਿਪਟੀ ਕਮਿਸ਼ਨਰ
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈਆਂ ਵੱਖ-ਵੱਖ ਜ਼ਿਲਾ ਸਲਾਹਕਾਰ ਕਮੇਟੀ ਦੀਆਂ ਮੀਟਿੰਗਾਂ

ਬਰਨਾਲਾ, 19 ਅਕਤੂਬਰ (ਪ.ਪ.) ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਸਮਾਂ-ਬੱਧ ਅਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਥਾਪਤ ਕੀਤੀਆ ਜ਼ਿਲਾ ਸਲਾਹਕਾਰ ਕਮੇਟੀਆਂ ਬਹੁਤ ਹੀ ਲਾਭਕਾਰੀ ਸਿੱਧ ਹੋ ਰਹੀਆ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲਾ ਪੱਧਰੀ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲੇ ਅੰਦਰ ਕਿਸੇ ਵੀ ਪਿੰਡ ਦੇ ਘਰ ਵਿੱਚ ਪਖਾਨੇ ਬਣਨ ਤੋਂ ਨਾ ਰਹੇ। ਉਨਾਂ ਕਿਹਾ ਕਿ ਜੇ ਕਿਸੇ ਪਿੰਡ ਦੇ ਲਾਭਪਾਤਰੀ ਦੇ ਘਰ ਪਖਾਨਾ ਅਜੇ ਤੱਕ ਨਹੀ ਬਣਿਆ ਹੈ ਤਾਂ ਉਹ ਹਲਫੀਆਂ ਬਿਆਨ ਭਰਕੇ ਦੇਵੇ ਅਤੇ ਵੈਰੀਫਿਕੇਸ਼ਨ ਹੋਣ ਉਪਰੰਤ ਪਖਾਨਾ ਬਣਾ ਦਿੱਤਾ ਜਾਵੇਗਾ।ਮੀਟਿੰਗ ਦੌਰਾਨ ਕਮੇਟੀ ਮੈਂਬਰ ਵਿਕਰਮ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ 8 ਨੰਬਰ ਵਾਰਡ ਵਿੱਚ ਗੰਦਗੀ ਦਾ ਬੁਰਾ ਹਾਲ ਹੈ ਅਤੇ ਪਾਣੀ ਖੜਾ ਹੋਣ ਨਾਲ ਡੇਂਗੂ ਪੈਦਾ ਹੋਣ ਦਾ ਖ਼ਤਰਾ ਹੈ ਤਾਂ ਇਸ ਸਬੰਧੀ ਉਨਾਂ ਸਬੰਧਤ ਅਧਿਕਾਰੀਆਂ ਨੂੰ ਲਿਖਣ ਲਈ ਕਿਹਾ। ਇੱਕ ਮੈਂਬਰ ਨੇ ਦੱਸਿਆ ਕਿ ਹੰਡਿਆਇਆ ਵਿੱਚ 3 ਮਹੀਨਿਆਂ ਤੋਂ ਆਂਗਣਵਾੜੀ ਸੈਂਟਰਾਂ ਵਿੱਚ ਖਾਣਾ ਨਹੀ ਪਹੁੰਚ ਰਿਹਾ ਤਾਂ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਅੱਜ ਹੀ ਚੈੱਕ ਕਰਨ ਦੇ ਆਦੇਸ਼ ਦਿੱਤੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁਸਾਇਟੀਆਂ ਵਿੱਚ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਦਵਾਈਆਂ ਦੀ ਹੀ ਵਰਤੋਂ ਕਰਨ।ਉਨਾਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਵਿੱਚ ਪਾਰਕਿੰਗ ਅਤੇ ਟ੍ਰੈਫ਼ਿਕ ਦੀ ਵਿਵਸਥਾ ਨੂੰ ਸੁੱਚਜੇ ਢੰਗ ਨਾਲ ਕਰਨ ਤੇ ਜੋਰ ਦਿੱਤਾ। ਇਸ ਤੋਂ ਇਲਾਵਾ ਸ਼ਹਿਰ ਅੰਦਰ ਦੁਕਾਨਦਾਰਾਂ ਨੂੰ ਆਪਣਾ ਸਮਾਨ ਆਪਣੀ ਦੁਕਾਨ ਦੀ ਹਦੂਦ ਅੰਦਰ ਰੱਖਣ ਲਈ ਵੀ ਅਪੀਲ ਕੀਤੀ।ਇਸ ਤੋਂ ਇਲਾਵਾ ਜਨ ਸਿਹਤ (ਪੀਣ ਵਾਲੇ ਪਾਣੀ), ਪੁਲਿਸ ਮਾਮਲੇ, ਸਿੰਚਾਈ ਵਿਭਾਗ, ਸਿੱਖਿਆ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਬਿਜਲੀ ਵਿਭਾਗ, ਸਿਹਤ ਸੇਵਾਵਾਂ ਆਦਿ ਵਿਭਾਗਾਂ ਦੀ ਸਲਾਹਕਾਰ ਕਮੇਟੀਆਂ ਨਾਲ ਮੀਟਿੰਗ ਕੀਤੀ ਅਤੇ ਵਿਭਾਗਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲਈ ਅਤੇ ਲੋਕ ਹਿੱਤ ਅਤੇ ਕੰਮਾਂ ਨੂੰ ਸਮੇ ਨਾਲ ਕਰਨ ਦੇ ਆਦੇਸ਼ ਦਿੱਤੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਨਦੀਪ ਬਾਂਸਲ, ਐਸ.ਪੀ.ਐਚ. ਡੀ ਸਵਰਣ ਸਿੰਘ ਖੰਨਾ, ਡੀ.ਐਸ.ਪੀ. ਪਲਵਿੰਦਰ ਸਿੰਘ ਚੀਮਾ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸ. ਭੋਲਾ ਸਿੰਘ ਵਿਰਕ, ਜਤਿੰਦਰ ਜਿੰਮੀ, ਰਾਜੀਵ ਲੂਬੀ, ਰਾਜੀਵ ਵਰਮਾ, ਆਰ.ਐਨ. ਸ਼ਰਮਾ, ਮੱਖਣ ਧਨੌਲਾ, ਨੈਬ ਸਿੰਘ ਕਾਲਾ, ਅਜਮੇਰ ਸਿੰਘ ਮਹਿਲ ਕਲਾਂ, ਗੁਰਤੇਜ ਸਿੰਘ ਖੁੱਡੀ, ਧਰਮਾ ਸਿੰਘ ਫੋਜੀ, ਨਿਹਾਲ ਸਿੰਘ ਉਪਲੀ, ਕੁਲਦੀਪ ਸਿੰਘ ਤੋ ਇਲਾਵਾ ਮੈਂਬਰ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: