ਸਲਾਹਕਾਰਾਂ ਦੀਆਂ ਤਨਖਾਹਾਂ ਵਧਾਉਣ ‘ਤੇ ਮਨਪ੍ਰੀਤ ਨੇ ਵੱਟਿਆ ਟਾਲਾ!

ss1

ਸਲਾਹਕਾਰਾਂ ਦੀਆਂ ਤਨਖਾਹਾਂ ਵਧਾਉਣ ‘ਤੇ ਮਨਪ੍ਰੀਤ ਨੇ ਵੱਟਿਆ ਟਾਲਾ!

ਬਠਿੰਡਾ: ਪੰਜਾਬ ਸਰਕਾਰ ਨੇ ਬੀਤੇ ਦਿਨੀਂ ਮੁੱਖ ਮੰਤਰੀ ਦੇ ਸਲਾਹਕਾਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਹ ਸਭ ਨੂੰ ਪਤਾ ਹੈ ਕਿ ਇਸ ਦਾ ਸਿੱਧਾ ਸਿੱਧਾ ਅਸਰ ਖਜ਼ਾਨੇ ‘ਤੇ ਪਵੇਗਾ। ਹਰ ਗੱਲ ਦਾ ਬੜੀ ਹੀ ਸਮਝ ਨਾਲ ਜਵਾਬ ਦੇਣ ਵਾਲੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੋਲੋਂ ਅੱਜ ਜਦੋਂ ਪੱਤਰਕਾਰਾਂ ਨੇ ਇਸ ਬਾਰੇ ਪੁੱਛਿਆ ਤਾਂ ਉਹ ਕੋਈ ਸਿੱਧਾ ਜਵਾਬ ਨਾ ਦੇ ਸਕੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੈਬਨਿਟ ਰੈਂਕ ਮਿਲਿਆ ਹੋਇਆ ਤੇ ਮੰਤਰੀ ਪਹਿਲਾਂ ਤੋਂ ਹੀ ਹੋਰ ਸਹੂਲਤਾਂ ਮਾਣ ਰਹੇ ਹਨ। ਕਿਸਾਨਾਂ ਦੇ ਕਰਜ਼ ਮੁਆਫੀ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਟੀ ਹੱਕ ਕਮੇਟੀ ਦੀ ਸਰਕਾਰ ਨੂੰ ਰਿਪੋਰਟ ਦੇਣ ਦੀ ਅੰਤਿਮ ਤਾਰੀਖ 17 ਅਗਸਤ ਹੈ। ਇਸ ਤੋਂ ਬਾਅਦ 10 ਲੱਖ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ। 45 ਦਿਨਾਂ ਦੇ ਅੰਦਰ ਕਲੀਅਰੈਂਸ ਸਰਟੀਫਿਕੇਟ ਕਿਸਾਨਾਂ ਦੇ ਘਰ ਪਹੁੰਚ ਜਾਵੇਗਾ।

ਪਿਛਲੀ ਸਰਕਾਰ ਦੇ ਸਮੇਂ ਬਿਜਲੀ ਸਰਪਲਸ ਹੋਣ ਦੇ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਓਦੋਂ ਬਿਜਲੀ ਸਰਪਲੱਸ ਨਹੀਂ ਸੀ ਬਲਕਿ ਵੱਡੀਆਂ ਫੈਕਟਰੀਆਂ ਦੇ ਯੂਨਿਟ ਬੰਦ ਹੋਣ ਕਾਰਨ ਬਿਜਲੀ ਦੀ ਮੰਗ ਘੱਟ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਵਰ ਟ੍ਰਾਂਸਲੇਸ਼ਨ ਤੇ ਪਾਵਰ ਕੁਆਲਿਟੀ ‘ਤੇ ਕੰਮ ਕਰ ਰਹੇ ਹਾਂ ਜਿਸ ਨੂੰ ਦੋ ਚਾਰ ਸਾਲ ਲੱਗਣਗੇ।

Share Button

Leave a Reply

Your email address will not be published. Required fields are marked *