Wed. Apr 24th, 2019

ਸਲਾਨਾ ਖੇਡ ਸਮਾਗਮ ਵਿੱਚ ਕਲੇਰ ਸਕੂਲ ਦੇ ਬੱਚੇ ਰਹੇ ਜੇਤੂ

ਸਲਾਨਾ ਖੇਡ ਸਮਾਗਮ ਵਿੱਚ ਕਲੇਰ ਸਕੂਲ ਦੇ ਬੱਚੇ ਰਹੇ ਜੇਤੂ

dsc_2120ਭਗਤਾ ਭਾਈ ਕਾ, 23 ਨਵੰਬਰ (ਸਵਰਨ ਸਿੰਘ ਭਗਤਾ): ਮਾਤਾ ਬਲਜਿੰਦਰ ਕੋਰ ਮੈਮੋ: ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਵਿੱਖੇ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ।ਜਿਸ ਦੌਰਾਨ ਸਾਰੇ ਵਿਦਿਆਰਥੀਆਂ ਨੇ ਆਪਣੇ ਮੁਕਾਬਲਿਆਂ ਵਿੱਚ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਤੇ ਆਪਣੇ ਆਪਣੇ ਹਾਉਸਾਂ ਦੀ ਨੁਮਾਇੰਦਗੀ ਕਰਦੇ ਹੋਏ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਦੌੜਾਂ, ਉੱਚੀ ਛਾਲ, ਲੰਬੀ ਛਾਲ, ਰੈਸਲਿੰਗ, ਜਿਮੰਨਾਸਟਿਕ, ਸ਼ਾਰਟਪੁੱਟ, ਰੀਲੇ, ਜੈਵਲਿੰਗ ਆਦਿ ਖੇਡਾਂ ਦੇ ਹਾਉਸਾਂ ਅਨੁਸਾਰ ਮੁਕਾਬਲੇ ਹੋਏ ਜਿਸ ਵਿੱਚ ਸ਼ਿਵਾਲਿਕ ਹਾਉਸ ਪਹਿਲੇ ਸਥਾਨ ਤੇ ਮਾਲਵਾ ਹਾਉਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਤਲੁਜ ਹਾਊਸ ਤੀਸਰੇ ਤੇ ਰਿਹਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਅਤੇ ਪ੍ਰਿੰਸੀਪਲ ਸੰਜੇ ਸਕਲਾਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਖੇਡਾਂ ਦੇ ਮੱਹਤਵ ਬਾਰੇ ਜਾਣੂ ਕਰਵਾਇਆ ਅਤੇ ਅੱਗੇ ਤੋਂ ਵਧੀਆ ਕਰਨ ਪ੍ਰੇਰਿਤ ਕੀਤਾ।

Share Button

Leave a Reply

Your email address will not be published. Required fields are marked *

%d bloggers like this: