Sat. Aug 17th, 2019

ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਦਾ ਟ੍ਰੇਲਰ ਹੋਇਆ ਰਲੀਜ਼

ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਦਾ ਟ੍ਰੇਲਰ ਹੋਇਆ ਰਲੀਜ਼

ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਦਾ ਟ੍ਰੇਲਰ ਜੋ ਕਿ ਪਹਿਲਾਂ 24 ਅਪ੍ਰੈਲ ਨੂੰ ਦਰਸ਼ਕਾਂ ਸਾਹਮਣੇ ਆਉਣ ਵਾਲਾ ਸੀ। ਹੁਣ ਮੇਕਰਜ਼ ਨੇ ਫ਼ਿਲਮ ਦੀ ਬੇਚੈਨੀ ਦੇਖਦੇ ਹੋਏ ਫ਼ਿਲਮ ਦਾ ਟ੍ਰੇਲਰ ਪਹਿਲਾਂ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ।

ਦਰਸ਼ਕ ਇਸ ਟ੍ਰੇਲਰ ‘ਚ ਸਲਮਾਨ ਖ਼ਾਨ ਨੂੰ ਪਹਿਲੀ ਵਾਰ ਅਜਿਹੇ ਕਿਰਦਾਰ ‘ਚ ਦੇਖਣਗੇ। ਫ਼ਿਲਮ ‘ਚ ਸਲਮਾਨ ਖ਼ਾਨ ਪਹਿਲੀ ਵਾਰ ਬਜ਼ੁਰਗ ਦੇ ਕਿਰਦਾਰ ‘ਚ ਹਨ। ਦਿਸ਼ਾ ਪਟਾਨੀ ਅਤੇ ਕੈਟਰੀਨਾ ਕੈਫ਼ ਫ਼ਿਲਮ ‘ਚ ਦਿਲਚਸਪ ਭੂਮਿਕਾ ‘ਚ ਹਨ। ਸਲਮਾਨ ਖ਼ਾਨ ਕਈ ਰੂਪਾਂ ‘ਚ ਦਰਸ਼ਕਾਂ ਸਾਹਮਣੇ ਹੋਣਗੇ ਜਿਵੇਂ ਕਿ ਪੋਸਟਰ ਤੋਂ ਵੀ ਜ਼ਾਹਰ ਹੋਇਆ ਹੈ। ਫ਼ਿਲਮ ‘ਚ ਇਕ ਆਦਮੀ ਅਤੇ ਇਸ ਦੇ ਨਾਲ ਹੀ ਇਕ ਦੇਸ਼ ਦੀ ਕਹਾਣੀ ਹੈ, ਜਿਸ ਨੂੰ ਦਰਸ਼ਕ ਦੇਖਣਾ ਪਸੰਦ ਕਰਨਗੇ। ਫ਼ਿਲਮ ‘ਚ ਸਲਮਾਨ ਖ਼ਾਨ ਨਾਲ ਸੁਨੀਲ ਗਰੋਵਰ ਅਹਿਮ ਭੂਮਿਕਾ ‘ਚ ਹਨ। ਫ਼ਿਲਮ ਈਦ ਦੇ ਮੌਕੇ ਰਿਲੀਜ਼ ਹੋਵੇਗੀ।

ਫ਼ਿਲਮ ਦੇ ਟ੍ਰੇਲਰ ‘ਚ ਸਲਮਾਨ-ਕੈਟਰੀਨਾ ਇਕ ਦੂਸਰੇ ਨੂੰ ਮੈਡਮ-ਸਰ ਕਹਿ ਕੇ ਬੁਲਾਉਂਦੇ ਹਨ। ਦੋਵਾਂ ਦੀ ਕੈਮਿਸਟ੍ਰੀ ਵਖਰੇ ਅੰਦਾਜ਼ ‘ਚ ਦਰਸ਼ਕਾਂ ਸਾਹਮਣੇ ਹੋਵੇਗੀ। ਜੈਕੀ ਸ਼ਰਾਫ਼ ਸਲਮਾਨ ਖ਼ਾਨ ਦੇ ਪਿਤਾ ਦੇ ਕਿਰਦਾਰ ‘ਚ ਹਨ। ਤਿੰਨ ਮਿੰਟ 15 ਸੈਕੰਡ ਦੇ ਇਸ ਟ੍ਰੇਲਰ ‘ਚ ਮੇਕਰ ਸਲਮਾਨ ਖ਼ਾਨ ਦੀਆਂ ਪੰਜ ਲੁਕਸ ਨੂੰ ਇੰਟ੍ਰੋਡਿਊਸ ਕਰਵਾਇਆ ਗਿਆ ਹੈ। ਇਸ ਬਾਰੇ ਅਲੀ ਅੱਬਾਸ ਜਫ਼ਰ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਨੇ ਬਹੁਤ ਮਿਹਨਤ ਕੀਤੀ ਹੈ, ਖ਼ਾਸ ਤੌਰ ‘ਤੇ ਬਜ਼ੁਰਗ ਲੁਕ ਲਈ ਉਨ੍ਹਾਂ ਕਾਫ਼ੀ ਮਿਹਨਤ ਕੀਤੀ ਹੈ ਅਤੇ ਉਹ ਇਸ ਕਿਰਦਾਰ ਨੂੰ ਨਿਭਾਉਣ ਲਈ ਉਤਸ਼ਾਹਿਤ ਹਨ। ਕਿਉਂਕਿ ਉਹ ਪਹਿਲੀ ਵਾਰ ਇਸ ਲੁੱਕ ‘ਚ ਨਜ਼ਰ ਆਉਣਗੇ ਇਸ ਲਈ ਉਹ ਦੇਖਣਾ ਚਾਹੁੰਦੇ ਹਨ ਕਿ ਦਰਸ਼ਕ ਉਨ੍ਹਾਂ ਨੂੰ ਕਿੰਨਾ ਪਸੰਦ ਕਰਦੇ ਹਨ।

Leave a Reply

Your email address will not be published. Required fields are marked *

%d bloggers like this: