Sun. Apr 21st, 2019

ਸਲਮਾਨ ਦੇ ਰਿਐਲਿਟੀ ਸ਼ੋਅ ‘ਦਸ ਕਾ ਦਮ’ ਦਾ ਪ੍ਰਸਾਰਣ 4 ਜੂਨ ਤੋਂ

ਸਲਮਾਨ ਦੇ ਰਿਐਲਿਟੀ ਸ਼ੋਅ ‘ਦਸ ਕਾ ਦਮ’ ਦਾ ਪ੍ਰਸਾਰਣ 4 ਜੂਨ ਤੋਂ

‘ਦਸ ਕਾ ਦਮ’ ਅਤੇ ਬਿੱਗ ਬੌਸ ਸਦਕਾ ਸਲਮਾਨ ਖਾਨ ਅੱਜ ਛੋਟੀ ਸਕਰੀਨ ਉੱਤੇ ਬੇਹੱਦ ਕਾਮਯਾਬ ਰਿਐਲਿਟੀ ਸ਼ੋਅ ਮੇਜ਼ਬਾਨ ਬਣ ਚੁੱਕਾ ਹੈ ਪਰ ਸ਼ੁਰੂ ਵਿੱਚ ਉਹ ਟੈਲੀਵਿਜ਼ਨ ਉੱਤੇ ਆਉਣ ਤੋਂ ਡਰਦਾ ਸੀ। ਸਲਮਾਨ ਖਾਨ (52) ਦਾ ਕਹਿਣਾ ਹੈ ਕਿ ਉਸਨੂੰ ਆਪਣਾ ਅਸਲ ਵਿਅਕਤੀਤਵ ਦਰਸ਼ਕਾਂ ਅੱਗੇ ਪੇਸ਼ ਕਰਨ ਵਿੱਚ ਬੇਹੱਦ ਝਿਜਕ ਸੀ ਪਰ ਹੁਣ ‘ਦਸ ਕਾ ਦਮ’ ਰਿਐਲਿਟੀ ਸ਼ੋਅ ਤੇ ਸਲਮਾਨ ਇੱਕ ਦੂਜੇ ਦੇ ਪੂਰਕ ਬਣ ਗਏ ਹਨ। ‘ਦਸ ਕੇ ਦਮ’ ਦੇ ਨਾਲ ਹੀ ਉਸਨੇ ਟੀਵੀ ਉੱਤੇ ਮੇਜ਼ਬਾਨ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ। ‘ਹੁਣ ਦਸ ਕਾ ਦਮ’ ਸ਼ੋਅ ਮੁੜ ਸ਼ੁਰੂ ਹੋ ਰਿਹਾ ਹੈ। ਸਲਮਾਨ ਨੇ ਆਪਣੇ ਅਨੁਭਵਾਂ ਨੂੰ ਬੀਤੀ ਰਾਤ ਸਾਝਾਂ ਕੀਤਾ ਤੇ ਦੱਸਿਆ ਕਿ ਸ਼ੋਅ 4 ਜੁੂਨ ਤੋਂ ਸੋਨੀ ਚੈਨਲ ਉੱਤੇ ਮੁੜ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਉਸ ਤੋਂ ਇਲਾਵਾ ਸ਼ਹਾਰੁਖ ਖਾਨ, ਆਮਿਰ ਖਾਨ, ਅਕਸ਼ੈ ਕੁਮਾਰ ਅਤੇ ਸੰਜੇ ਦੱਤ ਵੀ ਵਧੀਆ ਮੇਜ਼ਬਾਨ ਸਾਬਿਤ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਤਾ ਸਲੀਮ ਖਾਨ ਦੀ ਪ੍ਰੇਰਣਾ ਨਾਲ ਟੈਲੀਵਿਜ਼ਨ ਉੱਤੇ ਆਇਆ ਹੈ।

Share Button

Leave a Reply

Your email address will not be published. Required fields are marked *

%d bloggers like this: