Mon. Oct 14th, 2019

ਸਲਮਾਨ ਖਾਨ ਲਾਂਚ ਕਰਨਗੇ ਆਪਣਾ ਟੀ. ਵੀ. ਚੈਨਲ

ਸਲਮਾਨ ਖਾਨ ਲਾਂਚ ਕਰਨਗੇ ਆਪਣਾ ਟੀ. ਵੀ. ਚੈਨਲ

ਬਾਲੀਵੁੱਡ ਦੇ ਦਬੰਗ ਅਦਾਕਾਰ ਸਲਮਾਨ ਖ਼ਾਨ ਫਿਲਮ ‘ਨੋਟਬੁੱਕ’ ਵਿਚ ਆਪਣੀ ਸਿੰਗਿੰਗ ਦੇ ਨਾਲ ਹੀ ਅੱਜਕੱਲ੍ਹ ਇਕ ਹੋਰ ਵਜ੍ਹਾ ਨਾਲ ਚਰਚਾ ਵਿਚ ਹਨ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਲਮਾਨ ਖ਼ਾਨ ਪਿਛਲੇ ਕਈ ਦਿਨਾਂ ਤੋਂ ਟੀਵੀ ਇੰਡਸਟਰੀ ‘ਤੇ ਵੀ ਫੋਕਸ ਕਰ ਰਹੇ ਹਨ। ਇਸੇ ਦਰਮਿਆਨ ਇਕ ਖ਼ਬਰ ਇਹ ਆ ਰਹੀ ਹੈ ਕਿ ਸਲਮਾਨ ਖ਼ਾਨ ਜਲਦ ਹੀ ਆਪਣਾ ਖ਼ੁਦ ਦਾ ਟੀਵੀ ਚੈਨਲ ਲਾਂਚ ਕਰ ਸਕਦੇ ਹਨ।
ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ SKTV ਦੇ ਬੈਨਰ ਹੇਠ ਹੀ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਸੀਜ਼ਨ ਬਣਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਸਲਮਾਨ ਖ਼ਾਨ ਨਵਾਂ ਟੀਵੀ ਚੈਨਲ ਲਾਂਚ ਕਰਨ ਦੀ ਤਿਆਰੀ ਵਿਚ ਹਨ ਅਤੇ ਇਸ ਲਈ ਉਨ੍ਹਾਂ ਨੂੰ ਕਾਫ਼ੀ ਸਾਰੇ ਕੰਟੈਂਟ ਦੀ ਜ਼ਰੂਰਤ ਹੈ। ਉਨ੍ਹਾਂ ਦੀ ਫਿਲਮ ਕੰਪਨੀ ਦਾ ਨਾਂ ਸਲਮਾਨ ਖ਼ਾਨ ਫਿਲਮਜ਼ ਹੈ ਅਤੇ ਹੁਣ ਉਨ੍ਹਾਂ ਟੈਲੀਵਿਜ਼ਨ ਸ਼ੋਅ ਦੀ ਪ੍ਰੋਡਕਸ਼ਨ ਵੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜੇਕਰ ਸਭ ਕੁਝ ਸਹੀ ਰਿਹਾ ਅਤੇ ਸਲਮਾਨ ਖ਼ਾਨ ਨੂੰ ਲਾਇਸੈਂਸ ਮਿਲ ਗਿਆ ਤਾਂ ਉਹ ਕਪਿਲ ਸ਼ਰਮਾ ਦੇ ਸ਼ੋਅ ਨੂੰ ਆਪਣੇ ਟੀਵੀ ਚੈਨਲ ‘ਤੇ ਸ਼ਿਫਟ ਕਰ ਲੈਣਗੇ।
ਇਸ ਤੋਂ ਇਲਾਵਾ ਸਲਮਾਨ ਆਪਣੀ ਫਾਊਂਡੇਸ਼ਨ Being Human ਤੋਂ ਬਾਅਦ ਹੁਣ Being Children ਦੇ ਨਾਂ ਨਾਲ ਇਕ ਨਵਾਂ ਫਾਊਂਡੇਸ਼ਨ ਖੋਲ੍ਹਣ ਦੀ ਤਿਆਰੀ ਵਿਚ ਹਨ। ਜਾਣਕਾਰੀ ਮੁਤਾਬਿਕ ਇਸ ਫਾਊਂਡੇਸ਼ਨ ਨੂੰ ਬੱਚਿਆਂ ਦੀ ਪੜ੍ਹਾਈ, ਸਕੂਲ ਅਤੇ ਪਰਵਰਿਸ਼ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਇਆ ਜਾ ਰਿਹਾ ਹੈ। ਇਸ ਫਾਊਂਡੇਸ਼ਨ ਵਿਚ ਬੱਚਿਆਂ ਨਾਲ ਜੁੜੀਆਂ ਹੋਈਆਂ ਹੋਰ ਚੀਜ਼ਾਂ ਵੀ ਹੋਣਗੀਆਂ। ਸਲਮਾਨ ਖ਼ਾਨ ਸਿਰਫ਼ ਮੂਵੀਜ਼ ਅਤੇ ਐਂਟਰਟੇਨਮੈਂਟ ਇੰਡਸਟਰੀ ‘ਤੇ ਹੀ ਪੈਸਾ ਨਹੀਂ ਲਗਾਉਣਾ ਚਾਹੁੰਦੇ ਬਲਕਿ ਆਪਣੇ ਫਾਊਂਡੇਸ਼ਨ ਨੂੰ ਵੀ ਅੱਗੇ ਵਧਾਉਣ ਦੀ ਪਲਾਨਿੰਗ ਕਰ ਰਹੇ ਹਨ।

Leave a Reply

Your email address will not be published. Required fields are marked *

%d bloggers like this: