Thu. Jul 11th, 2019

ਸਲਮਾਨ ਖਾਨ ‘ਤੇ ਪੱਤਰਕਾਰ ਨੇ ਕਰਾਇਆ ਧਮਕਾਉਣ ਤੇ ਚੋਰੀ ਦਾ ਪਰਚਾ

ਸਲਮਾਨ ਖਾਨ ‘ਤੇ ਪੱਤਰਕਾਰ ਨੇ ਕਰਾਇਆ ਧਮਕਾਉਣ ਤੇ ਚੋਰੀ ਦਾ ਪਰਚਾ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਵਿਰੁੱਧ ਇਕ ਟੈਲੀਵਿਜ਼ਨ ਪੱਤਰਕਾਰ ਨੇ ਗਲਤ ਵਤੀਰੇ, ਹਮਲੇ ਤੇ ਚੋਰੀ ਕਰਨ ਦੇ ਇਲਜ਼ਾਮ ਲਾਉਂਦਿਆਂ ਸ਼ਿਕਾਇਤ ਦਰਜ ਕੀਤੀ ਹੈ।

ਜਾਣਕਾਰੀ ਮੁਤਾਬਕ ਸੀਨੀਅਰ ਪੱਤਰਕਾਰ ‘ਤੇ ਸਲਮਾਨ ਨੇ ਹਮਲਾ ਕਰ ਦਿੱਤਾ ਸੀ ਅਤੇ ਬਾਅਦ ‘ਚ ਪੱਤਰਕਾਰ ਦੀ ਨਾਲ ਦੁਰਵਿਹਾਰ ਵੀ ਕੀਤਾ। ਪੱਤਰਕਾਰ ਦੇ ਵਕੀਲ ਮੁਤਾਬਕ ਮਾਮਲਾ 24 ਅਪ੍ਰੈਲ, 2019 ਦਾ ਹੈ ਜਦੋਂ ਸਲਮਾਨ ਨੇ ਪੱਤਰਕਾਰ ‘ਤੇ ਹਮਲਾ ਕੀਤਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਪੱਤਰਕਾਰ ਦਾ ਫੋਨ ਵੀ ਖੋਹਿਆ ਅਤੇ ਇਸ ਵਿਚਲੇ ਡੇਟਾ ਨੂੰ ਮਿਟਾ ਦਿੱਤਾ।

ਮੈਟਰੋਪੋਲੀਟਨ ਮੈਜਿਸਟਰੇਟ ਕੋਰਟ ਨੇ ਸ਼ਿਕਾਇਤ ਸਵੀਕਾਰ ਕਰ ਲਈ ਹੈ ਅਤੇ 12 ਅਗਸਤ ਨੂੰ ਬਹਿਸ ਲਈ ਸਮਾਂ ਨਿਰਧਾਰਤ ਕੀਤਾ ਹੈ।

ਇਹ ਸ਼ਿਕਾਇਤ ਆਈਪੀਸੀ ਦੀ ਧਾਰਾ 323, 392 (ਚੋਰੀ), 426 (ਦੁਰਾਚਾਰ ਲਈ ਸਜ਼ਾ), 506 (ਅਪਰਾਧਿਕ ਧਮਕੀ) ਅਧੀਨ ਦਰਜ ਕਰਾਈ ਗਈ ਹੈ।

Leave a Reply

Your email address will not be published. Required fields are marked *

%d bloggers like this: