Sun. Sep 15th, 2019

ਸਲਮਾਨ ਖ਼ਾਨ ਦੇ ਜੀਜਾ ਆਯੁਸ਼ ਸ਼ਰਮਾ ਹੁਣ ਬਣਨਗੇ ਫ਼ੌਜੀ ਅਫ਼ਸਰ

ਸਲਮਾਨ ਖ਼ਾਨ ਦੇ ਜੀਜਾ ਆਯੁਸ਼ ਸ਼ਰਮਾ ਹੁਣ ਬਣਨਗੇ ਫ਼ੌਜੀ ਅਫ਼ਸਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੇ ਜੀਜਾ ਅਤੇ ਬਾਲੀਵੁੱਡ ਦੀ ਪਾਰੀ ਖੇਡਣ ਲਗੇ ਅਦਾਕਾਰ ਆਯੁਸ਼ ਸ਼ਰਮਾ ਹੁਣ ਸਿਲਵਰ ਸਕਰੀਨ ’ਤੇ ਇਕ ਧਾਕੜ ਫ਼ੌਜੀ ਅਫ਼ਸਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਆਯੁਸ਼ ਸ਼ਰਮਾ ਦੀ ਇਸ ਨਵੀਂ ਫ਼ਿਲਮ ਦੀ ਸ਼ੂਟਿੰਗ ਇਸੇ ਸਾਲ ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਇਸ ਤੋਂ ਪਹਿਲਾਂ ਆਯੁਸ਼ ਸ਼ਰਮਾ ਫ਼ਿਲਮ ਲਵਯਾਤਰੀ ਚ ਬਤੌਰ ਮੁੱਖ ਅਦਾਕਾਰ ਵਜੋਂ ਨਜ਼ਰ ਆਏ ਸਨ।

ਮਸ਼ਹੂਰ ਫ਼ਿਲਮ ਵਪਾਰੀ ਤਰਣ ਆਦਰਸ਼ ਨੇ ਕੁਝ ਦੇਰ ਪਹਿਲਾਂ ਈ ਆਪਣੇ ਸੋਸ਼ਲ ਮੀਡੀਆ ਖਾਤੇ ਦੁਆਰਾ ਇਹ ਜਾਣਕਾਰੀ ਦਿੱਤੀ ਹੈ ਕਿ ਆਯੁਸ਼ ਸ਼ਰਮਾ ਨੇ ਆਖਰਕਾਰ ਆਪਣੀ ਦੂਜੀ ਫ਼ਿਲਮ ਸਾਈਨ ਕਰ ਹੀ ਲਈ ਹੈ। ਇਸ ਫਿਲ਼ਮ ਨੂੰ ਡਾਇਰੈਕਟਰ ਕਰਣ ਲਲਿਤ ਭੂਟਾਨੀ ਬਣਾਉਣਗੇ। ਫ਼ਿਲਮ ਨੂੰ ਸੁਨੀਲ ਜੈਨ ਅਤੇ ਆਦਿਤਿਆ ਜੋਸ਼ੀ ਪ੍ਰੋਡੀਊਸ ਕਰਨਗੇ।

ਕਰਣ ਨੇ ਇਸ ਖ਼ਬਰ ਦੀ ਪੁ਼ਸ਼ਟੀ ਕਰਦਿਆਂ ਕਿਹਾ ਕਿ ਇਹ ਅਸਲ ਜਿੰਦਗੀ ਦੀ ਕਹਾਣੀ ਹੈ ਜੋ ਕਿ ਮਣੀਪੁਰ ਦੇ ਇਕ ਪਿੰਡ ਦੀ ਕਹਾਣੀ ਹੈ। ਇਸ ਪਿੰਡ ਦਾ ਨਾਂ ਕਵਾਥਾ ਹੈ ਤੇ ਇਹ ਭਾਰਤ ਅਤੇ ਮਿਆਂਮਾਰ ਦੀ ਸਰਹੱਦ ਕੋਲ ਆਖਰੀ ਪਿੰਡਾਂ ਚੋਂ ਇਕ ਹੈ। ਇਥੋਂ ਦੇ ਅਫ਼ਸਰ ਅਤੇ ਇਸੇ ਪਿੰਡ ਨਾਲ ਸਬੰਧਤ ਇਸ ਫ਼ਿਲਮ ਦੀ ਕਹਾਣੀ ਹੈ।

Leave a Reply

Your email address will not be published. Required fields are marked *

%d bloggers like this: