ਸਰੋਮਣੀ ਅਕਾਲੀ ਦਲ ਅਮਰੀਕਾ ਵੱਲੋਂ ਸਾਬਕਾ ਮੰਤਰੀ ਕੋਹਾੜ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸਰੋਮਣੀ ਅਕਾਲੀ ਦਲ ਅਮਰੀਕਾ ਵੱਲੋਂ ਸਾਬਕਾ ਮੰਤਰੀ ਕੋਹਾੜ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਨਿਊਯਾਰਕ, 6 ਫ਼ਰਵਰੀ ( ਰਾਜ ਗੋਗਨਾ )-ਸਰੋਮਣੀ ਅਕਾਲੀ ਦਲ ਅਮਰੀਕਾ ਨੇ ਬੀਤੇ ਦਿਨ ਨੇ ਸਾਬਕਾ ਮੰਤਰੀ ਅਤੇ ਸ਼ਾਹਕੋਟ ਤੋਂ ਮੌਜੂਦਾ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸਰੋਮਣੀ ਅਕਾਲੀ ਦਲ ਈਸਟ ਕੋਸਟ( ਅਮਰੀਕਾ) ਦੇ ਸੀਨੀਅਰ ਮੀਤ ਪੑਧਾਨ ਸ: ਗੁਰਦੇਵ ਸਿੰਘ ਕੰਗ ਅਤੇ ਸਕੱਤਰ ਜਨਰਲ ਹਰਜੀਤ ਸਿੰਘ ਹੁੰਦਲ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਚ’ ਖ਼ਾਸ ਸਥਾਨ ਰੱਖਣ ਵਾਲੇ ਅਤੇ ਸਮਾਜਿਕ ਤੇ ਸਿਆਸੀ ਖੇਤਰ ਚ’ ਉਹਨਾਂ ਵੱਲੋਂ ਕੀਤੀ ਸੇਵਾ ਨੂੰ ਹਮੇਸਾ ਯਾਦ ਰੱਖਿਆਂ ਜਾਵੇਗਾ
ਅਤੇ ਆਪਣੇ ਮਿਲਾਪੜੇ ਸੁਭਾਅ ਸਦਕਾ ਦੁਆਬੇ ਖੇਤਰ ਚ’ ਚੰਗਾ ਸਿਆਸੀ ਆਧਾਰ ਰੱਖਣ ਵਾਲੇ ਅਜੀਤ ਸਿੰਘ ਕੋਹਾੜ ਜੋ ਇਕ ਟਕਸਾਲੀ ਅਕਾਲੀ ਸਨ ਜੋ ਸੰਨ 1997, 2002, 2007, ਅਤੇ 2012 ਚ’ ਲਗਾਤਾਰ ਜੇਤੂ ਰਹੇ ਅਤੇ ਦੁਆਬੇ ਦੇ ਥੰਮ ਸਨ ਜੋ ਆਮ ਲੋਕਾਂ ਚ’ ਵੀ ਵਿਚਰਦੇ ਸਨ ਅਤੇ ਪਾਰਟੀ ਨੂੰ ਉਹਨਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆਂ ਹੈ। ਇਨਾ ਆਗੂਆਂ ਨੇ
ਨੇ ਆਪਣੇ ਹਲਕੇ ਦੇ ਵਿਕਾਸ ਤੇ ਖੁਸ਼ਹਾਲੀ ਲਈ ਵਚਨਬੱਧ ਅਤੇ ਜ਼ਮੀਨ ਨਾਲ ਜੁੜੇ ਹੋਏ ਨੇਤਾ ਕਰਾਰ ਦਿੰਦੇ ਹੋਏ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਵਾਲੇ ਸਵ: ਨੇਤਾ ਕੋਹਾੜ ਦੇ ਸਮੂੰਹ ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਵੀ ਅਰਦਾਸ ਕੀਤੀ।

Share Button

Leave a Reply

Your email address will not be published. Required fields are marked *

%d bloggers like this: