ਸਰੋਤਿਆਂ ਵਲੋਂ ਗੀਤਾਂ ਨੂੰ ਦਿੱਤੇ ਪਿਆਰ ਲਈ ਸਦਾ ਰਿਣੀ ਰਹਾਂਗੇ- ਮੌਂਟੀ ਵਾਰਿਸ

ss1

ਸਰੋਤਿਆਂ ਵਲੋਂ ਗੀਤਾਂ ਨੂੰ ਦਿੱਤੇ ਪਿਆਰ ਲਈ ਸਦਾ ਰਿਣੀ ਰਹਾਂਗੇ- ਮੌਂਟੀ ਵਾਰਿਸ

ਪਟਿਆਲਾ 3 ਨਵੰਬਰ (ਜਵੰਦਾ)- ਚੰਗੇ ਤੇ ਮਿਆਰੀ ਗੀਤ ਹੀ ਸਾਫ਼ ਸੁਥਰੇ ਸੱਭਿਆਚਾਰ ਦਾ ਸਿਰਨਾਵਾਂ ਬਣਦੇ ਹਨ, ਕਿਉਂਕਿ ਉਨ੍ਹਾਂ ਵਿੱਚ ਸਾਡੀ ਮਾਂ ਬੋਲੀ ਦੀ ਮਿਠਾਸ ਘੁਲੀ ਹੋਈ ਹੁੰਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪੰਜਾਬੀ ਗਾਇਕ ਮੌਂਟੀ ਤੇ ਵਾਰਿਸ ਨੇ ਸਥਾਨਕ ਸ਼ਹਿਰ ਵਿਖੇ ਇਕ ਸੱਭਿਆਚਾਰ ਸਮਾਗਮ ਤੇ ਪਹੁੰਚਣ ਉਪਰੰਤ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੌਰਾਨ ਕੀਤਾ।ਉਨਾਂ ਕਿਹਾ ਕਿ ਸਰੋਤਿਆਂ ਵਲੋਂ ਉਨਾਂ ਦੇ ਹਰ ਗੀਤ ਨੂੰ ਉਮੀਦ ਤੋਂ ਵੀ ਵੱਧ ਦਿੱਤੇ ਪਿਆਰ ਲਈ ਉਹ ਸਦਾ ਸਰੋਤੇ ਵਰਗ ਦੇ ਰਿਣੀ ਰਹਿਣਗੇ।ਉਨਾਂ ਆਪਣੇ ਅਗਾਮੀ ਰਿਲੀਜ਼ ਹੋਣ ਜਾ ਰਹੇ ਗੀਤ ‘ਖਾਸ ਗੱਲ’ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੀਤ ਨੂੰ ਵੀ ਸਰੋਤਿਆਂ ਵਲੋਂ ਬੇਹੱਦ ਪਿਆਰ ਮਿਲਣ ਦੀ ਆਸ ਹੈ।

ਉਨਾਂ ਦੱਸਿਆ ਕਿ ਵਹਿਜ਼ ਵਰਲਡ ਪ੍ਰੋਡਕਸ਼ਨ ਦੀ ਪੇਸ਼ਕਸ ਤੇ ਟੀ-ਸ਼ੀਰੀਜ ਦੇ ਲੇਬਲ ਹੇਠ ਰਿਲੀਜ਼ ਹੋ ਰਹੇ ਇਸ ਗੀਤ ਨੂੰ ਦਲਜੀਤ ਚਿੱਟੀ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤ ਪਰੀਤ ਵਲੋਂ ਦਿੱਤਾ ਗਿਆ ਹੈ ਜਦ ਕਿ ਵੀਡੀਓ ਫਿਲਮਾਂਕਣ ਨਾਮੀ ਨਿਰਦੇਸ਼ਕ ਤੇਜ਼ੀ ਸੰਧੂ ਨੇ ਸ਼ੂਟ ਕੀਤਾ ਹੈ। ਇਸ ਮੌਕੇ ਉਨਾਂ ਨਾਲ ਸੁਖਜਿੰਦਰ ਸਿੰਘ, ਜਗਜੀਵਨ ਸਿੰਘ ਅਤੇ ਚੰਨਣ ਸਿੰਘ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *