Sat. Aug 17th, 2019

ਸਰੋਂ ਦੇ ਤੇਲ ਹੈ ਸਿਹਤ ਲਈ ਲਾਭਦਾਇਕ

ਸਰੋਂ ਦੇ ਤੇਲ ਹੈ ਸਿਹਤ ਲਈ ਲਾਭਦਾਇਕ

ਸਰੋਂ ਦਾ ਤੇਲ ਤਾਂ ਹਰ ਘਰ ਵਿਚ ਵਰਤਿਆਂ ਜਾਂਦਾ ਹੈ। ਸਰੋਂ ਦੇ ਤੇਲ ਨਾਲ ਕਦੇ ਤੁਸੀਂ ਆਪਣੇ ਸਿਰ ਦੀ ਮਾਲਸ਼ ਕਰਦੇ ਹੋ ਤਾਂ ਕਦੇ ਆਪਣੀ ਸਬਜ਼਼ੀ ਨੂੰ ਤੜਕਾ ਲਾਉਂਦੇ ਹੋ। ਇਸ ਤੇਲ ਨੂੰ ਤੁਸੀਂ ਚਾਹੇ ਖਾਓ ਜਾਂ ਫਿਰ ਮਾਲਸ਼ ਕਰੋ ਇਹ ਹਮੇਸ਼ਾ ਫਾਇਦੇਮੰਦ ਹੈ। ਇਸ ਤੇਲ ਦੀ ਵਰਤੋਂ ਜ਼ਿਆਦਾਤਰ ਉੱਤਰ ਪ੍ਰਦੇਸ਼ ਜਾਂ ਫਿਰ ਬਿਹਾਰ ਵਿਚ ਕੀਤੀ ਜਾਂਦੀ ਹੈ। ਸਰੋਂ ਦੇ ਤੇਲ ਵਿਚ ਪਾਇਆ ਆਚਾਰ ਵੀ ਕਦੇਂ ਖਰਾਬ ਨਹੀਂ ਹੁੰਦਾ।

ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣਾ ਬਣਾਉਣ ਵਿਚ ਸਰੋਂ ਤੇਲ ਦੀ ਵਰਤੋਂ ਕਰੋ। ਇਹ ਸਾਡੇ ਪੇਟ ਵਿਚ ਐਪਿਟਾਇਜ਼ਰ ਦਾ ਕੰਮ ਕਰਦਾ ਹੈ। ਜੇਕਰ ਕੰਨ ਵਿਚ ਦਰਦ ਹੁੰਦਾ ਹੈ ਤਾਣ ਵੀ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰੋਂ ਦੇ ਤੇਲ ਵਿਚ ਲਸਣ ਗਰਮ ਕਰ ਕੇ ਕੰਨ ਵਿਚ ਪਾਉਣ ਨਾਲ ਵੀ ਕੰਨ ਦੇ ਦਰਦ ਨੂੰ ਆਰਾਮ ਮਿਲਦਾ ਹੈ।

ਸਰੋਂ ਦੇ ਤੇਲ ਵਿਚ ਸਫ਼ੈਦ ਨਮਕ ਮਿਲਾ ਕੇ ਦੰਦ ਵੀ ਸਾਫ਼ ਕੀਤੇ ਜਾ ਸਕਦੇ ਹਨ ਇਸ ਨਾਲ ਦੰਦ ਦਰਦ ਵੀ ਦੂਰ ਹੁੰਦਾ ਹੈ। ਸਰੋਂ ਦੇ ਤੇਲ ਵਿਚ ਮੌਜੂਦ ਗਲੂਕੋਜਿਲੋਲੇਟ ਸਰੀਰ ਵਿਚ ਕੈਂਸਰ ਅਤੇ ਟਿਊਮਰ ਦੀ ਗੰਢ ਨੂੰ ਬਣਨ ਤੋਂ ਰੋਕਦਾ ਹੈ। ਜੇਕਰ ਤੁਹਾਡੇ ਬੁੱਲ ਫਟਦੇ ਹਨ ਤਾ ਹਰ ਰੋਜ਼ ਰਾਤ ਨੂੰ ਦੋ ਬੂੰਦਾਂ ਸਰੋਂ ਦੇ ਤੇਲ ਦੀਆਂ ਧੁੰਨੀ ਵਿਚ ਲਗਾ ਕੇ ਪਓ ਸਵੇਰ ਤੱਕ ਬੁੱਲ ਮੁਲਾਇਮ ਹੋਣਗੇ।

Leave a Reply

Your email address will not be published. Required fields are marked *

%d bloggers like this: