Sun. Jun 16th, 2019

ਸਰੀ ਮੇਲੇ ਦੀ ਕਲਾਕਾਰਾਂ ਦੀ ਸੂਚੀ ‘ਚੋਂ ਸਿੱਧੂ ਮੂਸੇਵਾਲਾ ਕੀਤਾ ਬਾਹਰ

ਸਰੀ ਮੇਲੇ ਦੀ ਕਲਾਕਾਰਾਂ ਦੀ ਸੂਚੀ ‘ਚੋਂ ਸਿੱਧੂ ਮੂਸੇਵਾਲਾ ਕੀਤਾ ਬਾਹਰ

ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲੇ ਨੂੰ ਪਬਲਿਕ ਸੇਫ਼ਟੀ ਭਾਵ ਅਮਨ ਕਾਨੂੰਨ ਲਈ ਖ਼ਤਰਾ ਮੰਨਦੇ ਹੋਏ 12ਜੂਨ ਤੋਂ 16 ਜੂਨ ਤੱਕ ਹੋਣ ਵਾਲੇ ਸਰੀ ਸੰਗੀਤਕ ਮੇਲੇ ਦੇ ਗਾਇਕਾਂ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ।

ਡੇਲੀਹਾਈਵ ਡਾਟ ਕਾਮ ਦੀ ਰਿਪੋਰਟ ਅਨੁਸਾਰ ਪ੍ਰਬੰਧਕਾਂ ਵੱਲੋਂ ਇਹ ਕਾਰਵਾਈ , ਆਈ ਸੀ ਐਮ ਪੀ ਵੱਲੋਂ ਸਿੱਧੂ ਮੂਸੇ ਵਾਲੇ ਬਾਰੇ ਪੇਸ਼ ਕਿਤੇ ਗਏ ਜਾਇਜ਼ੇ ਅਤੇ ਪਬਲਿਕ ਸੇਫ਼ਟੀ ਲਈ ਜ਼ਹਿਰ ਕੀਤੀ ਗਈ ਚਿੰਤਾ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ।

ਇਸ ਦਾ ਆਧਾਰ ਫਰਵਰੀ ਵਿਚ ਸਿੱਧੂ ਮੂਸੇ ਵਾਲੇ ਦੇ ਕੈਨੇਡਾ ਵਿਚ ਹੀ ਹੋਏ ਸਟੇਜ ਪ੍ਰੋਗਰਾਮ ਮੌਕੇ ਪੰਜਾਬੀ ਮੁੰਡਿਆਂ ਵਿਚਕਾਰ ਚੱਲੀਆਂ ਗੋਲੀਆਂ ਨੂੰ ਬਣਾਇਆ ਗਿਆ ਹੈ।

ਇੱਕ ਹੋਰ ਮੀਡੀਆ ਰਿਪੋਰਟ ਅਨੁਸਾਰ ਮੈਟਰੋ ਵੈਨਕੂਵਰ ‘ਚ ਕਰਵਾਏ ਜਾ ਰਹੇ 5X Festival ‘ਚ ਗਾਇਕ ਸਿੱਧੂ ਮੂਸੇ ਆਲੇ ਨੇ ਗਾਉਣ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਪ੍ਰਬੰਧਕਾਂ ਨੂੰ ਦੱਸ ਦਿੱਤਾ ਸੀ ਕਿ ਮੂਸੇ ਵਾਲਾ “ਲੋਕਾਂ ਦੀ ਸੁਰੱਖਿਆ ਲਈ ਖਤਰਾ”ਹੋ ਸਕਦਾ ਹੈ ।

ਪੁਲਿਸ ਨੇ ਇਸ ਸਬੰਧੀ ਸਮਾਗਮ ਦੇ ਪ੍ਰਬੰਧਕ ”ਵੈਨਕੂਵਰ ਇੰਟਰਨੈਸ਼ਨਲ ਭੰਗੜਾ ਕੰਪੀਟੀਸ਼ਨ ” ਤੱਕ ਪਹੁੰਚ ਕੀਤੀ ਸੀ ਤੇ ਉਹ ਮੂਸੇ ਆਲੇ ਦਾ ਨਾਮ ਲਿਸਟ ‘ਚੋਂ ਕੱਢਣ ਲਈ ਮੰਨ ਗਏ।

ਸਿਟੀ ਕੋਂਸਲਰ ਮਨਦੀਪ ਨਾਗਰਾ ਨੇ ਦੱਸਿਆ ਕਿ ਲੋਕਾਂ ਦੀ ਮੰਗ ਸੀ ਕਿ ਅਜਿਹੇ ਗਾਇਕਾਂ ਨੂੰ ਸਰੀ ‘ਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਇਸ ਲਈ ਸਿਟੀ ਨੇ ਪ੍ਰੋਗਰਾਮ ਦਾ ਪਰਮਿਟ ਦੇਣ ਤੋਂ ਹੀ ਮਨਾ ਕਰ ਦਿੱਤਾ ਸੀ ਕਿ ਪਰਮਿਟ ਤਾਂ ਮਿਲੇਗਾ ਜੇ ਮੂਸੇ ਆਲੇ ਦਾ ਨਾਮ ਸੂਚੀ ‘ਚੋਂ ਬਾਹਰ ਕੱਢੋਂਗੇ ਤੇ ਪ੍ਰਬੰਧਕ ਸਹਿਮਤ ਹੋ ਗਏ।

Leave a Reply

Your email address will not be published. Required fields are marked *

%d bloggers like this: