ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਸਰੀ ਦੀ ਔਰਤ ਉਪਰ 250,000 ਡਾਲਰ ਦੀ ਠੱਗੀ ਮਾਰਨ ਦੇ ਦੋਸ਼

ਸਰੀ ਦੀ ਔਰਤ ਉਪਰ 250,000 ਡਾਲਰ ਦੀ ਠੱਗੀ ਮਾਰਨ ਦੇ ਦੋਸ਼

47 ਲੋਕਾਂ ਨੂੰ ਜਾਅਲੀ ਟਰੈਵਿਲ ਵਾਊਚਰਾਂ ਨਾਲ ਠੱਗਿਆ

ਹਰਦਮ ਮਾਨ

ਸਰੀ, 25 ਮਾਰਚ 2021-ਅਲਬਰਟਾ ਪੁਲਿਸ ਨੇ ਅਲਬਰਟਾ ਤੋਂ ਇਲਾਵਾ ਬੀਸੀ ਅਤੇ ਓਨਟਾਰੀਓ ਵਿਚ ਕਈ ਲੋਕਾਂ ਨਾਲ ਠੱਗੀ ਮਾਰਨ ਵਾਲੀ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਇਹ ਔਰਤ ਸਰੀ, ਬੀਸੀ ਦੀ ਵਸਨੀਕ ਦੱਸੀ ਗਈ ਹੈ।

ਅਲਬਰਟਾ ਪੁਲਿਸ ਨੇ ਦੱਸਿਆ ਹੈ ਕਿ 40 ਸਾਲਾ ਐਲਿਕਸੈਂਡਰਾ ਬੈਕੋ ਨਾਂ ਦੀ ਇਸ ਔਰਤ ਨੇ 47 ਵਿਅਕਤੀਆਂ ਨਾਲ ਜਾਅਲੀ ਟਰੈਵਲ ਵਾਊਚਰ ਰਾਹੀਂ 250,000 ਡਾਲਰ ਤੋਂ ਵਧੇਰੇ ਦੀ ਠੱਗੀ ਮਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਔਰਤ ਤੋਂ ਟਰੈਵਲ ਵਾਊਚਰ ਖਰੀਦਣ ਵਾਲੇ ਕੁਝ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਕਰੈਡਿਟ ਕਾਰਡਾਂ ‘ਤੇ ਗਲਤ ਪੈਸੇ ਚਾਰਜ ਕੀਤੇ ਗਏ ਸਨ।

ਪੁਲਿਸ ਵੱਲੋਂ 18 ਮਹੀਨੇ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਸਰੀ ਚੋਂ ਗ੍ਰਿਫਤਾਰ ਕਰਕੇ ਅਲਬਰਟਾ ਲਿਜਾਇਆ ਗਿਆ ਹੈ ਅਤੇ ਉਸ ਉਪਰ ਫਰਾਡ ਕਰਨ ਦੇ ਦੋਸ਼ ਲਾਏ ਗਏ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: